ਔਰੈਯਾ- ਅਯੁੱਧਿਆ 'ਚ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। 22 ਜਨਵਰੀ ਨੂੰ ਲੈ ਕੇ ਰਾਮ ਭਗਤਾਂ 'ਚ ਕਾਫੀ ਉਤਸ਼ਾਹ ਹੈ, ਕਿਉਂਕਿ ਇਸ ਦਿਨ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਹੋਵੇਗੀ। ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਰਾਮ ਲੱਲਾ ਲਈ ਤੋਹਫ਼ੇ ਭੇਜੇ ਜਾ ਰਹੇ ਹਨ। ਭਗਤ ਰਾਮ ਨਗਰੀ ਪਹੁੰਚ ਕੇ ਆਪਣੀ ਭਾਵਨਾ ਜ਼ਾਹਰ ਕਰ ਰਹੇ ਹਨ। ਇਸ ਦਰਮਿਆਨ ਇਕ ਸ਼ਖ਼ਸ ਕੜਾਕੇ ਦੀ ਠੰਡ ਵਿਚ ਸਾਈਕਲ ਤੋਂ ਅਯੁੱਧਿਆ ਲਈ ਰਵਾਨਾ ਹੋਇਆ ਹੈ। ਉਹ ਸਾਈਕਲ ਤੋਂ 100 ਜਾਂ 200 ਨਹੀਂ ਸਗੋਂ ਪੂਰੇ 1100 ਕਿਲੋਮੀਟਰ ਦਾ ਸਫ਼ਰ ਤੈਅ ਕਰੇਗਾ।
ਇਹ ਵੀ ਪੜ੍ਹੋ- 22 ਜਨਵਰੀ ਨੂੰ ਹੀ ਕਿਉਂ ਹੋ ਰਹੀ ਹੈ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ, ਜਾਣੋ ਵਜ੍ਹਾ
ਇਸ ਸ਼ਖ਼ਸ ਦਾ ਨਾਂ ਮਨੋਜ ਕੁਮਾਰ ਸਿੰਘ ਹੈ। ਮਨੋਜ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਮੈਨਪੁਰੀ ਦਾ ਰਹਿਣ ਵਾਲਾ ਹੈ। ਕੁਝ ਦਿਨ ਪਹਿਲਾਂ ਤੱਕ ਅਹਿਮਦਾਬਾਦ ਵਿਚ ਇਕ ਪ੍ਰਾਈਵੇਟ ਕੰਪਨੀ 'ਚ ਕੰਮ ਕਰਦੇ ਸਨ ਪਰ ਪ੍ਰਾਣ ਪ੍ਰਤਿਸ਼ਠਾ ਮੌਕੇ ਅਯੁੱਧਿਆ ਜਾਣ ਲਈ ਉਹ ਵਾਪਸ ਪਰਤ ਆਏ ਹਨ।
ਇਹ ਵੀ ਪੜ੍ਹੋ- 2400 ਕਿਲੋ ਦਾ ਘੰਟਾ, 108 ਫੁੱਟ ਲੰਬੀ ਅਗਰਬੱਤੀ, ਰਾਮ ਲੱਲਾ ਲਈ ਦੇਸ਼-ਵਿਦੇਸ਼ ਤੋਂ ਆ ਰਹੇ ਤੋਹਫ਼ੇ
ਮਨੋਜ ਸਾਈਕਲ ਤੋਂ 1100 ਕਿਲੋਮੀਟਰ ਦੀ ਦੂਰੀ ਤੈਅ ਕਰ ਕੇ ਅਯੁੱਧਿਆ ਪਹੁੰਚਣਗੇ। ਅਜੇ ਉਹ ਔਰੈਯਾ ਜ਼ਿਲ੍ਹੇ 'ਚ ਪਹੁੰਚੇ ਹਨ, ਜਿੱਥੇ ਕੁਝ ਸਥਾਨਕ ਲੋਕਾਂ ਨੇ ਉਨ੍ਹਾਂ ਦੀ ਸਾਈਕਲ ਯਾਤਰਾ ਦਾ ਸਵਾਗਤ ਕੀਤਾ। ਆਪਣੀ ਯਾਤਰਾ ਨੂੰ ਲੈ ਕੇ ਮਨੋਜ ਬਹੁਤ ਖੁਸ਼ ਹਨ। ਉਨ੍ਹਾਂ ਨੇ ਆਪਣੀ ਸਾਈਕਲ 'ਤੇ ਤਿੰਰਗਾ ਅਤੇ ਰਾਮ ਮੰਦਰ ਦਾ ਝੰਡਾ ਲਾਇਆ ਹੈ। ਉਹ ਇਕੱਲੇ ਹੀ ਇਸ ਯਾਤਰਾ 'ਤੇ ਨਿਕਲੇ ਹਨ।
ਇਹ ਵੀ ਪੜ੍ਹੋ- ਰਾਮ ਮੰਦਰ ਲਈ ਸ਼ੈੱਫ ਵਿਸ਼ਨੂੰ ਬਣਾਉਣਗੇ 7000 ਕਿਲੋ 'ਹਲਵਾ', ਕਰੇਨ ਨਾਲ ਚੁੱਕੀ ਜਾਵੇਗੀ ਕੜਾਹੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੱਦਾਖ ’ਚ ਹਾਲਾਤ ਸਥਿਰ ਪਰ ਸੰਵੇਦਨਸ਼ੀਲ : ਫੌਜ ਮੁਖੀ
NEXT STORY