ਨੈਸ਼ਨਲ ਡੈਸਕ- ਅਯੁੱਧਿਆ ਵਿਚ ਰਾਮ ਮੰਦਰ 'ਚ ਭਗਵਾਨ ਰਾਮ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। 22 ਜਨਵਰੀ ਨੂੰ ਹੋਣ ਵਾਲੇ ਇਸ ਸਮਾਰੋਹ ਵਿਚ 100-200 ਨਹੀਂ ਸਗੋਂ 7000 ਕਿਲੋ 'ਰਾਮ ਹਲਵਾ' ਤਿਆਰ ਕੀਤਾ ਜਾਵੇਗਾ। ਨਾਗਪੁਰ ਦੇ ਸ਼ੈੱਫ ਵਿਸ਼ਨੂੰ ਮਨੋਹਰ 7,000 ਕਿਲੋਗ੍ਰਾਮ ‘ਰਾਮ ਹਲਵਾ’ ਤਿਆਰ ਕਰਨ ਜਾ ਰਹੇ ਹਨ। ਰਾਮ ਮੰਦਰ ਕੰਪਲੈਕਸ ਵਿਚ ਹੋਣ ਵਾਲੇ ਇਸ ਸਮਾਗਮ ਲਈ ਉਨ੍ਹਾਂ ਨੇ 12 ਹਜ਼ਾਰ ਲੀਟਰ ਦੀ ਸਮਰੱਥਾ ਵਾਲੀ ਕੜਾਹੀ ਤਿਆਰ ਕੀਤੀ ਹੈ, ਜਿਸ 'ਚ ਰਾਮ ਹਲਵਾ ਬਣਾਇਆ ਜਾਵੇਗਾ।
ਇਹ ਵੀ ਪੜ੍ਹੋ- ਉਮਰ 50 ਸਾਲ, 2000 ਕਿ.ਮੀ. ਦੀ ਪੈਦਲ ਯਾਤਰਾ ਕਰ ਅਯੁੱਧਿਆ ਪਹੁੰਚ ਰਹੇ 'ਬਾਪੂ'
ਖ਼ਾਸ ਕੜਾਹੀ ਵਿਚ ਬਣਾਇਆ ਜਾਵੇਗਾ ਹਲਵਾ
ਇਸ ਸਮਾਗਮ ਲਈ 12 ਹਜ਼ਾਰ ਲੀਟਰ ਦੀ ਸਮਰੱਥਾ ਵਾਲੀ ਵਿਸ਼ੇਸ਼ ਕੜਾਹੀ ਬਣਾਈ ਗਈ ਹੈ, ਜਿਸ ਵਿਚ ਰਾਮਲਲਾ ਦੇ ਪ੍ਰਾਣ ਪ੍ਰਤਿਸ਼ਠਾ 'ਤੇ ਰਾਮ ਹਲਵਾ ਤਿਆਰ ਕੀਤਾ ਜਾਵੇਗਾ। ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਸ਼ੈੱਫ ਵਿਸ਼ਨੂੰ ਮਨੋਹਰ ਨੇ ਕਿਹਾ ਕਿ ਹਲਵੇ ਲਈ ਬਣਾਏ ਗਈ ਖ਼ਾਸ ਕੜਾਹੀ ਦਾ ਭਾਰ 1300 ਤੋਂ 1400 ਕਿਲੋਗ੍ਰਾਮ ਹੈ। ਇਹ ਸਟੀਲ ਦੀ ਬਣੀ ਹੋਈ ਅਤੇ ਇਸਦਾ ਕੇਂਦਰੀ ਹਿੱਸਾ ਲੋਹੇ ਦਾ ਬਣਿਆ ਹੁੰਦਾ ਹੈ ਤਾਂ ਜੋ ਜਦੋਂ ਹਲਵਾ ਬਣਾਇਆ ਜਾਵੇ ਤਾਂ ਇਹ ਅੱਗ ਨਾਲ ਸਾੜਨ ਤੋਂ ਰੋਕੇ। ਇਸ ਕੜਾਹੀ ਦਾ ਆਕਾਰ 10 ਫੁੱਟ ਗੁਣਾ 10 ਫੁੱਟ ਹੈ ਅਤੇ ਇਸ ਦੀ ਸਮਰੱਥਾ 12,000 ਲੀਟਰ ਹੈ।
ਇਹ ਵੀ ਪੜ੍ਹੋ- ਸੂਰਤ 'ਚ ਤਿਆਰ ਕੀਤੀ ਗਈ ਭਗਵਾਨ ਰਾਮ ਦੀ ਤਸਵੀਰ ਵਾਲੀ ਖ਼ਾਸ ਸਾੜ੍ਹੀ, ਅਯੁੱਧਿਆ ਭੇਜੀ ਜਾਵੇਗੀ
ਕਰੇਨ ਨਾਲ ਚੁੱਕੀ ਜਾਵੇਗੀ ਕੜਾਹੀ
ਸ਼ੈੱਫ ਵਿਸ਼ਨੂੰ ਨੇ ਕਿਹਾ ਕਿ ਇਸ ਕੜਾਹੀ ਵਿਚ 7,000 ਕਿਲੋ ਰਾਮ ਦਾ ਹਲਵਾ ਬਣਾਇਆ ਜਾ ਸਕਦਾ ਹੈ। ਕੜਾਹੀ ਨੂੰ ਚੁੱਕਣ ਲਈ ਇਕ ਕਰੇਨ ਦੀ ਲੋੜ ਹੁੰਦੀ ਹੈ। ਇਹ ਹਲਵਾ 1000 ਕਿਲੋ ਘਿਓ, 1000 ਕਿਲੋ ਖੰਡ, 2000 ਲੀਟਰ ਦੁੱਧ, 2500 ਲੀਟਰ ਪਾਣੀ, 300 ਕਿਲੋ ਸੁੱਕੇ ਮੇਵੇ ਅਤੇ 75 ਕਿਲੋ ਇਲਾਇਚੀ ਪਾਊਡਰ ਨਾਲ ਬਣਾਇਆ ਜਾਵੇਗਾ।
ਇਹ ਵੀ ਪੜ੍ਹੋ- ਭਗਵਾਨ ਸ਼੍ਰੀਰਾਮ ਪ੍ਰਤੀ ਸ਼ਰਧਾ, 3 ਦਹਾਕਿਆਂ ਬਾਅਦ 'ਮੌਨ ਵਰਤ' ਤੋੜੇਗੀ 85 ਸਾਲਾ ਬਜ਼ੁਰਗ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡਿੱਗ ਸਕਦੀ ਹੈ ਮਾਲਦੀਵ ਦੀ ਸੱਤਾਧਾਰੀ ਪਾਰਟੀ , ਵਿਰੋਧੀ ਧਿਰ ਬਣਾ ਰਹੀ ਇਹ ਯੋਜਨਾ
NEXT STORY