ਇੰਦੌਰ - ਊਨਾ-ਇੰਦੌਰ ਐਕਸਪ੍ਰੈੱਸ ਦੇ ਫਰਸਟ ਏ. ਸੀ. ਕੋਚ ਵਿਚ ਸਫ਼ਰ ਕਰ ਰਹੇ 78 ਸਾਲਾ ਬਜ਼ੁਰਗ ਯਾਤਰੀ ਦੀ ਨੱਕ ਨੂੰ ਚੂਹੇ ਨੇ ਵੱਢ ਲਿਆ। ਇਹ ਘਟਨਾ ਐਤਵਾਰ ਰਾਤ ਨੂੰ ਸੌਂਦੇ ਸਮੇਂ ਵਾਪਰੀ। ਚੂਹੇ ਦੇ ਵੱਢਣ ਨਾਲ ਕੋਚ ਵਿਚ ਭੜਥੂ ਪੈ ਗਿਆ। ਇੰਦੌਰ ਪਹੁੰਚਣ ਤੋਂ ਬਾਅਦ ਪਰਿਵਾਰ ਵਾਲੇ ਬਜ਼ੁਰਗ ਨੂੰ ਕੋਕਿਲਾਬੇਨ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਐਂਟੀ-ਰੇਬੀਜ਼ ਦਾ ਪਹਿਲਾ ਇੰਜੈਕਸ਼ਨ ਲਗਾਇਆ।
ਪਰਿਵਾਰਕ ਮੈਂਬਰਾਂ ਅਨੁਸਾਰ, ਟ੍ਰੇਨ ਵਿਚ ਸਫ਼ਰ ਸ਼ੁਰੂ ਕਰਨ ਦੇ ਕੁਝ ਸਮੇਂ ਬਾਅਦ ਹੀ ਕੋਚ ਵਿਚ ਚੂਹਾ ਦਿਖਾਈ ਦੇਣ ਲੱਗ ਪਿਆ ਸੀ। ਪਰਿਵਾਰ ਨੇ ਰੇਲਵੇ ਕਰਮਚਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਅਤੇ ਕੋਚ ਵਿਚ ਗੰਦਗੀ ਦੀ ਸ਼ਿਕਾਇਤ ਵੀ ਕੀਤੀ। ਕਰਮਚਾਰੀਆਂ ਨੇ ਸਫ਼ਾਈ ਤਾਂ ਕਰ ਦਿੱਤੀ, ਪਰ ਚੂਹੇ ਨੂੰ ਫੜਨ ਲਈ ਪੈਸਟ ਕੰਟਰੋਲ ਦੀ ਕਾਰਵਾਈ ਨਹੀਂ ਕੀਤੀ।
ਲਖਨਊ ’ਚ 243 ਮੱਝਾਂ ਦੀ ਨਿਲਾਮੀ ਦੌਰਾਨ ਭਾਰੀ ਹੰਗਾਮਾ, ਚੱਲੇ ਘਸੁੰਨ
NEXT STORY