ਨਵੀਂ ਦਿੱਲੀ- ਦਿੱਲੀ ਤਕਨਾਲੋਜੀ ਯੂਨੀਵਰਸਿਟੀ (DTU) ਨੇ ਦੋ ਵਿਦਿਆਰਥੀਆਂ ਨੂੰ ਚੂਹੇ ਨੂੰ ਡੱਬੇ 'ਚ ਫਸਾਉਣ ਅਤੇ ਬੇਰਹਿਮੀ ਨਾਲ ਸਾੜ ਕੇ ਮਾਰਨ ਦੇ ਦੋਸ਼ ਵਿਚ ਸਸਪੈਂਡ ਕਰ ਦਿੱਤਾ ਹੈ। ਨਾਲ ਹੀ ਹਮੇਸ਼ਾ ਲਈ ਹੋਸਟਲ ਤੋਂ ਬਾਹਰ ਕੱਢ ਕੇ 10-10 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ ਹੈ। ਦਰਅਸਲ ਦੋਸ਼ੀਆਂ ਨੇ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਸੀ।
ਇਸ ਮਾਮਲੇ ਵਿਚ ਦੋਹਾਂ ਵਿਦਿਆਰਥੀਆਂ 'ਤੇ ਜਨਵਰੀ 2024 'ਚ ਕੇਸ ਦਰਜ ਹੋਣ ਮਗਰੋਂ ਪੀਪਲ ਫਾਰ ਦਿ ਏਥੀਕਲ ਟ੍ਰੀਟਮੈਂਟ ਆਫ਼ ਐਨੀਮਲਸ (ਪੇਟਾ) ਇੰਡੀਆ ਨੇ ਯੂਨੀਵਰਿਸਟੀ ਦੇ ਕੁਲਪਤੀ ਡਾ. ਪ੍ਰਤੀਕ ਸ਼ਰਮਾ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਬੇਨਤੀ ਕੀਤੀ ਸੀ ਕਿ ਵਿਦਿਆਰਥੀਆਂ ਖਿਲਾਫ਼ ਸਖ਼ਤ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਜਾਵੇ। ਇਸ ਤੋਂ ਬਾਅਦ DTU ਨੇ ਇਕ ਅਧਿਕਾਰਤ ਆਦੇਸ਼ ਜਾਰੀ ਕਰ ਕੇ ਦੋਹਾਂ ਵਿਦਿਆਰਥੀਆਂ ਨੂੰ ਦੋ ਹਫ਼ਤਿਆਂ ਲਈ ਜਮਾਤਾਂ ਤੋਂ ਸਸਪੈਂਡ ਕਰ ਦਿੱਤਾ। ਇਨ੍ਹਾਂ ਨੂੰ ਭਵਿੱਖ 'ਚ ਇਸ ਤਰ੍ਹਾਂ ਦੇ ਕੰਮਾਂ ਵਿਚ ਸ਼ਾਮਲ ਨਾ ਹੋਣ ਦੀ ਸਹੁੰ ਚੁੱਕੀ ਪਵੇਗੀ। ਇਸ ਤੋਂ ਇਲਾਵਾ ਮਾਤਾ-ਪਿਤਾ ਨੂੰ ਇਨ੍ਹਾਂ ਦਾ ਮਨੋਰੋਗ ਮੁਲਾਂਕਣ ਕਰਾਉਣ ਅਤੇ ਇਕ ਮਹੀਨੇ ਦੇ ਅੰਦਰ ਰਿਪੋਰਟ ਜਮ੍ਹਾ ਕਰਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਪੇਟਾ ਇੰਡੀਆ ਦੀ ਕਰੂਐਲਟੀ ਰਿਸਪਾਂਸ ਕੋ-ਆਰਡੀਨੇਟਕ ,ਸੁਨਯਨਾ ਬਸੂ ਨੇ ਦੱਸਿਆ ਕਿ ਜੋ ਲੋਕ ਜਾਨਵਰਾਂ ਨਾਲ ਮਾੜਾ ਵਤੀਰਾ ਕਰਦੇ ਹਨ, ਉਹ ਅਕਸਰ ਮਨੁੱਖਾਂ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ। ਇਸ ਲਈ ਸਾਰਿਆਂ ਦੀ ਸੁਰੱਖਿਆ ਲਈ ਇਹ ਜ਼ਰੂਰੀ ਹੈ ਕਿ ਜਨਤਾ ਵਲੋਂ ਇਸ ਤਰ੍ਹਾਂ ਦੀ ਪਸ਼ੂ ਬੇਰਹਿਮੀ ਨਾਲ ਸਬੰਧਤ ਮਾਮਲਿਆਂ ਨੂੰ ਰਿਪੋਰਟ ਕੀਤਾ ਜਾਵੇ। ਅਸੀਂ ਕੁਲਪਤੀ ਡਾ. ਪ੍ਰਤੀਕ ਸ਼ਰਮਾ ਦਾ ਧੰਨਵਾਦ ਜਤਾਉਂਦੇ ਹਾਂ, ਜਿਨ੍ਹਾਂ ਨੇ ਇਸ ਮਹੱਤਵਪੂਰਨ ਕਦਮ ਮਗਰੋਂ ਜਨਤਾ ਨੂੰ ਇਹ ਸੰਦੇਸ਼ ਪਹੁੰਚੇਗਾ ਕਿ ਪਸ਼ੂਆਂ ਖਿਲਾਫ਼ ਕਿਸੇ ਤਰ੍ਹਾਂ ਦੀ ਬੇਰਹਿਮੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਅਭੈ ਚੌਟਾਲਾ ਦਾ ਖੁਲਾਸਾ, ਤਿਹਾੜ ਜੇਲ੍ਹ ਦੀ ਚੌਟਾਲਾ ਵਾਲੀ ਬੈਰਕ ’ਚ ਪਹੁੰਚੇ ਕੇਜਰੀਵਾਲ
NEXT STORY