ਤਿਰੁਅਨੰਤਪੁਰਮ- ਕੇਰਲ 'ਚ ਇਸ ਸਾਲ ਰੈਟ ਫੀਵਰ ਨਾਲ 29 ਲੋਕਾਂ ਦੀ ਮੌਤ ਦੀ ਪੁਸ਼ਟੀ ਤੋਂ ਬਾਅਦ ਸੂਬੇ ਦੇ ਲੋਕਾਂ ਨੂੰ ਇਸ ਬੀਮਾਰੀ ਬਾਰੇ ਸੁਚੇਤ ਕੀਤਾ ਜਾ ਰਿਹਾ ਹੈ। ਰੈਟ ਫੀਵਰ ਯਾਨੀ ਲੀਪਟੋਸਪਾਇਰੋਸਿਸ ਇਕ ਗੰਭੀਰ ਬੀਮਾਰੀ ਹੈ, ਜਿਸ ਦੇ ਮੀਂਹ ਦੌਰਾਨ ਫੈਲਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਕਿਹਾ ਕਿ ਮਨਰੇਗਾ ਮਜ਼ਦੂਰਾਂ, ਸਫ਼ਾਈ ਕਰਮੀਆਂ, ਵਾਲੰਟੀਅਰ, ਬਾਗਬਾਨੀ ਕਰਨ ਵਾਲਿਆਂ ਅਤੇ ਮਿੱਟੀ 'ਚ ਖੇਡਣ ਵਾਲੇ ਬੱਚਿਆਂ ਨੂੰ ਰੈਟ ਫੀਵਰ ਦਾ ਜ਼ਿਆਦਾ ਖ਼ਤਰਾ ਹੈ। ਇਨ੍ਹਾਂ ਨੂੰ ਡਾਕਸੀਸਾਈਕਲਿਨ ਜ਼ਰੂਰ ਲੈਣੀ ਚਾਹੀਦੀ ਹੈ।'' ਸਿਹਤ ਮੰਤਰੀ ਨੇ ਕਿਹਾ,''ਮਿੱਟੀ ਜਾਂ ਦੂਸ਼ਿਤ ਪਾਣੀ ਦੇ ਸੰਪਰਕ 'ਚ ਆਉਣ ਵਾਲਿਆਂ ਨੂੰ ਸਿਹਤ ਕਰਮੀਆਂ ਦੀ ਸਲਾਹ ਅਨੁਸਾਰ ਇਲਾਜ ਲਈ ਡਾਕਸੀਸਾਈਕਲਿਨ ਟੈਬਲੇਟ ਲੈਣੀ ਚਾਹੀਦੀ ਹੈ। ਬੁਖ਼ਾਰ ਹੋਣ 'ਤੇ ਤੁਰੰਤ ਡਾਕਟਰ ਨਾਲ ਸੰਪਰਕ ਜ਼ਰੂਰੀ ਹੈ।''
ਇਹ ਵੀ ਪੜ੍ਹੋ : ਚਾਰਜਿੰਗ ਪੂਰੀ ਹੋਣ ਤੋਂ ਬਾਅਦ ਵੀ Plug On ਹੈ, ਤਾਂ ਕੀ ਚੱਲਦਾ ਰਹਿੰਦਾ ਹੈ ਬਿਜਲੀ ਦਾ ਮੀਟਰ?
ਰੈਟ ਫੀਵਰ ਚੂਹਾ, ਗਾਂ, ਬਕਰੀ ਜਾਂ ਕੁੱਤੇ ਵਰਗੇ ਸੰਕ੍ਰਮਿਤ ਜਾਨਵਰਾਂ ਦੇ ਮਲ ਤੋਂ ਨਿਕਲੇ ਬੈਕਟੀਰੀਆ ਦੇ ਦੂਸ਼ਿਤ ਮਿੱਟੀ ਜਾਂ ਪਾਣੀ ਰਾਹੀਂ ਮਨੁੱਖੀ ਸਰੀਰ 'ਚ ਪ੍ਰਵੇਸ਼ ਕਰਨਾ ਨਾਲ ਫੈਲਦਾ ਹੈ। ਇਹ ਬੈਕਟੀਰੀਆ ਚਮੜੀ 'ਤੇ ਹੋਏ ਜ਼ਖ਼ਮਾਂ, ਅੱਖਾਂ, ਨੱਕ ਜਾਂ ਮੂੰਹ ਰਾਹੀਂ ਸਰੀਰ 'ਚ ਪ੍ਰਵੇਸ਼ ਕਰ ਸਕਦਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਮਿੱਟੀ ਜਾਂ ਦੂਸ਼ਿਤ ਪਾਣੀ ਦੇ ਸੰਪਰਕ 'ਚ ਆਉਣ ਵਾਲਿਆਂ ਨੂੰ ਹਫ਼ਤੇ 'ਚ ਇਕ ਵਾਰ 200 ਮਿਲੀਗ੍ਰਾਮ ਡਾਕਸੀਸਾਈਕਲਿਨ ਲੈਣੀ ਚਾਹੀਦੀ ਹੈ। ਇਹ ਦਵਾਈ ਸਰਕਾਰੀ ਹਸਪਤਾਲ 'ਚ ਮੁਫ਼ਤ ਮਿਲਦੀ ਹੈ। ਸ਼ੁਰੂਆਤੀ ਲੱਛਣ ਦਿੱਸਣ ਤਾਂ ਤੁਰੰਤ ਇਲਾਜ ਲੈਣ। ਸਮੇਂ 'ਤੇ ਸਾਵਧਾਨੀ ਨਾਲ ਰੈਟ ਫੀਵਰ ਤੋਂ ਬਚਾਅ ਸੰਭਵ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘਰ ਦੇ ਬਾਹਰ ਕਾਰ ਖੜ੍ਹੀ ਕਰਨ ਵਾਲੇ ਲੋਕ ਸਾਵਧਾਨ! ਵਾਪਰੀ ਸਕਦੀ ਅਜਿਹੀ ਘਟਨਾ
NEXT STORY