ਜੈਪੁਰ — ਰਾਜਸਥਾਨ ਪੁਲਸ ਨੇ ਉਦੈਪੁਰ 'ਚ ਇਕ ਫਾਰਮ ਹਾਊਸ 'ਤੇ ਛਾਪਾ ਮਾਰ ਕੇ ਰੇਵ ਪਾਰਟੀ ਕਰਦੇ ਹੋਏ 3 ਕੁੜੀਆਂ ਸਮੇਤ 11 ਲੜਕਿਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਦੇ ਅਨੁਸਾਰ ਗ੍ਰਿਫਾਤਾਰ ਕੀਤੇ ਗਏ ਸਾਰੇ ਲੜਕੇ ਗੁਜਰਾਤ ਦੇ ਹਨ ਅਤੇ ਉਨ੍ਹਾਂ ਨੇ ਰੇਵ ਪਾਰਟੀ ਦੇ ਲਈ ਮੁੰਬਈ ਤੋਂ ਕੁੜੀਆਂ ਨੂੰ ਬੁਲਾਇਆ ਸੀ। ਇਸ ਕਾਰਵਾਈ ਦੇ ਦੌਰਾਨ ਕੁਝ ਲੜਕੇ ਪੁਲਸ ਨੂੰ ਦੇਖ ਕੇ ਕੰਧ ਟੱਪ ਕੇ ਜੰਗਲ 'ਚ ਭੱਜਣ 'ਚ ਕਾਮਯਾਬ ਹੋ ਗਏ।
ਦੱਸਿਆ ਜਾ ਰਿਹਾ ਹੈ ਕਿ ਗੁਜਰਾਤ ਦੇ ਲੜਕੇ ਇਥੇ ਨਾਥਦਵਾਰਾ ਦੇ ਦਰਸ਼ਨ ਕਰਨ ਲਈ ਆਏ ਸਨ ਅਤੇ ਸ਼ਹਿਰ ਦੇ ਬਾਹਰੀ ਖੇਤਰ 'ਚ ਸਥਿਤ ਇਕ ਫਾਰਮ ਹਾਊਸ 'ਚ ਰੇਵ ਪਾਰਟੀ ਕਰ ਰਹੇ ਸਨ। ਪੁਲਸ ਨੇ ਫਾਰਮ ਹਾਊਸ 'ਚ ਚਲ ਰਹੀ ਰੇਵ ਪਾਰਟੀ 'ਚ ਗੁਜਰਾਤ ਦੇ 8 ਲੜਕਿਆਂ ਅਤੇ ਪੂਣੇ ਮੁੰਬਈ ਦੀਆਂ 3 ਕੁੜੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਕਾਰਵਾਈ ਦੇ ਦੌਰਾਨ ਮੌਕੇ 'ਤੇ ਵੱਡੀ ਮਾਤਰਾ 'ਚ ਇਤਰਾਜ਼ਯੋਗ ਵਸਤੂਆਂ, ਸ਼ਰਾਬ, ਵੈੱਜ-ਨਾਨ ਵੈੱਜ ਭੋਜਨ ਅਤੇ ਗੁਜਰਾਤ ਦੇ ਨੰਬਰਾਂ ਦੀਆਂ 3-4 ਕਾਰਾਂ ਵੀ ਬਰਾਮਦ ਕੀਤੀਆਂ ਸਨ। ਪੁਲਸ ਫਰਾਰ ਹੋਏ ਮੁੰਡ-ਕੁੜੀਆਂ ਦੀ ਭਾਲ 'ਚ ਲੱਗੀ ਹੋਈ ਹੈ।
ਪੂੰਛ 'ਚ ਪਾਕਿਸਤਾਨ ਨੇ ਕੀਤੀ ਗੋਲੀਬਾਰੀ, ਭਾਰਤੀ ਜਵਾਨਾਂ ਨੇ ਵੀ ਦਿੱਤਾ ਮੂੰਹਤੋੜ ਜਵਾਬ
NEXT STORY