ਨਵੀਂ ਦਿੱਲੀ - ਬਾਲੀਵੁੱਡ ਵਿਚ ਇਨੀਂ ਦਿਨੀਂ ਡਰੱਗਸ ਸਿੰਡੀਕੇਟ ਦੀ ਜਾਂਚ ਚੱਲ ਰਹੀ ਹੈ। ਦਰਅਸਲ, ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਵਿਚ ਡਰੱਗਸ ਐਂਗਲ ਸਾਹਮਣੇ ਆਉਣ ਤੋਂ ਬਾਅਦ ਫਿਲਮੀ ਜਗਤ ਦੇ ਵੱਡੇ-ਵੱਡੇ ਸਟਾਰ ਇਸ ਵਿਚ ਫੱਸਦੇ ਨਜ਼ਰ ਆ ਰਹੇ ਹਨ। ਦੀਪਿਕਾ ਪਾਦੂਕੋਣ ਦਾ ਨਾਂ ਉਨ੍ਹਾਂ ਵਿਚੋਂ ਇਕ ਹੈ। ਇਸ ਵਿਚਾਲੇ ਇਕ ਸਰਵੇਖਣ ਵਿਚ ਪਤਾ ਲੱਗਾ ਹੈ ਕਿ ਜ਼ਿਆਦਾਤਰ ਡਰੱਗ ਪਾਕਿਸਤਾਨ ਤੋਂ ਭਾਰਤ ਪਹੁੰਚਦੀ ਹੈ। ਸਰਵੇਖਣ ਵਿਚ ਸ਼ਾਮਲ ਪੰਜਾਬ, ਗੁਜਰਾਤ ਅਤੇ ਦਿੱਲੀ ਵਿਚ ਐੱਨ. ਡੀ. ਪੀ. ਐੱਸ. ਕਾਨੂੰਨ ਦੇ ਤਹਿਤ ਦੋਸ਼ੀ ਪਾਏ ਗਏ 872 ਡਰੱਗ ਤਸਕਰਾਂ ਵਿਚ ਕਰੀਬ 84 ਫੀਸਦੀ ਨੇ ਮੰਨਿਆ ਕਿ ਭਾਰਤ ਵਿਚ ਡਰੱਗ ਗੁਆਂਢੀ ਮੁਲਕਾਂ ਖਾਸ ਕਰਕੇ ਪਾਕਿਸਤਾਨ ਤੋਂ ਆਉਂਦੀ ਹੈ। ਹਾਲ ਹੀ ਵਿਚ ਆਈ ਈ. ਯੂ. ਰਿਪੋਰਟ ਵਿਚ ਆਖਿਆ ਗਿਆ ਹੈ ਕਿ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦਾ ਲੈਣ-ਦੇਣ ਜ਼ਿਆਦਾ ਹੁੰਦਾ ਹੈ ਅਤੇ ਫਿਰ ਘੁਸਪੈਠ ਕਰਾ ਕੇ ਇਸ ਨੂੰ ਭਾਰਤ ਭੇਜਿਆ ਜਾਂਦਾ ਹੈ।
5.05 ਫੀਸਦੀ ਤਸਕਰਾਂ ਨੇ ਆਖਿਆ ਕਿ ਨੇਪਾਲ ਤੋਂ ਡਰੱਗ ਆਉਂਦੀ ਹੈ, ਜਦਕਿ 42.4 ਫੀਸਦੀ ਤਸਕਰਾਂ ਨੇ ਆਖਿਆ ਕਿ ਅਫਗਾਨਿਸਤਾਨ ਤੋਂ ਵੀ ਡਰੱਗ ਭਾਰਤ ਆਉਂਦੀ ਹੈ। ਜਦਕਿ 2.52 ਫੀਸਦੀ ਨੇ ਕਿਹਾ ਕਿ ਬੰਗਲਾਦੇਸ਼ ਤੋਂ ਕਾਰੋਬਾਰ ਹੁੰਦਾ ਹੈ। ਉਥੇ, 2.06 ਫੀਸਦੀ ਤਸਕਰਾਂ ਨੇ ਆਖਿਆ ਕਿ ਸ਼੍ਰੀਲੰਕਾ ਤੋਂ ਵੀ ਡਰੱਗ ਭਾਰਤ ਆਉਂਦੀ ਹੈ। ਭਾਰਤ ਵਿਚ ਡਰੱਗ ਸਪਲਾਈ ਕਰਨ ਦਾ ਸਭ ਤੋਂ ਆਸਾਨ ਪਲੇਟਫਾਰਮ ਪੱਬ ਅਤੇ ਬਾਰ ਹਨ। ਰੈਸਤਰਾਂ, ਹੋਟਲ, ਕਾਲਜ, ਯੂਨੀਵਰਸਿਟੀਆਂ ਅਤੇ ਸਕੂਲਾਂ ਵਿਚ ਵੱਡੇ ਪੱਧਰ 'ਤੇ ਡਰੱਗ ਦੀ ਸਪਲਾਈ ਕੀਤੀ ਜਾਂਦੀ ਹੈ। ਇਸ ਧੰਦੇ ਤੋਂ ਉਹ 1000 ਗੁਣਾ ਮੁਨਾਫਾ ਕਮਾਉਂਦੇ ਹਨ। ਤਸਕਰਾਂ ਨੇ ਕਿਹਾ ਕਿ ਆਕਰਸ਼ਕ ਦਿਖਾਉਣ ਵਾਲੇ ਗਾਣੇ ਨੌਜਵਾਨਾਂ ਨੂੰ ਡਰੱਗ ਲੈਣ ਲਈ ਉਕਸਾਉਂਦੇ ਹਨ।
79.36 ਫੀਸਦੀ ਤਸਕਰਾਂ ਨੇ ਮੰਨਿਆ ਕਿ ਡਰੱਗ ਦੀ ਵਡਿਆਈ ਕਰ ਪਰੋਸਣ ਵਾਲੀਆਂ ਫਿਲਮਾਂ ਕਾਰਨ ਵੀ ਨੌਜਵਾਨਾਂ ਵਿਚ ਡਰੱਗ ਲੈਣ ਦਾ ਰੁਝਾਨ ਵਧ ਰਿਹਾ ਹੈ। ਅਮਰੀਕਨ ਜਨਰਲ ਆਫ ਪ੍ਰੀਵੇਂਟਿਵ ਮੈਡੀਸਨ ਨੇ ਗਾਨ ਦੀ ਇਕ ਹਾਲ ਹੀ ਦੀ ਰਿਪੋਰਟ ਮੁਤਾਬਕ ਸਾਲ ਵਿਚ ਕਰੀਬ 740 ਬਿਲੀਅਨ ਡਾਲਰ ਤੋਂ ਜ਼ਿਆਦਾ ਖਰਚ ਡਰੱਗ 'ਤੇ ਹੁੰਦਾ ਹੈ। ਉਥੇ ਜੋ ਸਭ ਤੋਂ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਹੈ ਉਹ ਇਹ ਕਿ ਭਾਰਤ ਵਿਚ 10 ਤੋਂ 17 ਸਾਲ ਦੀ ਉਮਰ ਦੇ ਕਰੀਬ 1.48 ਕਰੋੜ ਬੱਚੇ ਅਤੇ ਨਾਬਾਲਿਗ ਅਲਕੋਹਲ, ਅਫੀਮ, ਕੋਕੀਨ, ਭੰਗ ਸਮੇਤ ਕਈ ਤਰ੍ਹਾਂ ਦੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰ ਰਹੇ ਹਨ, ਇਹ ਸਰਵੇਖਣ ਭਾਰਤ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਹੈ।
ਬਾਪੂ ਜੀ ਦੀ 151ਵੀਂ ਜਯੰਤੀ- ਰਾਜਘਾਟ ਪਹੁੰਚ ਪੀ.ਐੱਮ. ਮੋਦੀ ਨੇ ਦਿੱਤੀ ਸ਼ਰਧਾਂਜਲੀ
NEXT STORY