ਕੋਲਕਾਤਾ— ਗਣਤੰਤਰ ਦਿਵਸ 'ਤੇ ਪੱਛਮੀ ਬੰਗਾਲ ਅਤੇ ਮਹਾਰਾਸ਼ਟਰ ਦੀ ਝਾਕੀ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਨਾ ਮਿਲਣ ਨੂੰ ਲੈ ਕੇ ਤ੍ਰਿਣਮੂਲ ਕਾਂਗਰਸ ਅਤੇ ਐੱਨ. ਸੀ. ਪੀ. ਨੇ ਕੇਂਦਰ ਸਰਕਾਰ 'ਤੇ ਹਮਲਾ ਬੋਲਿਆ ਹੈ। ਪੱਛਮੀ ਬੰਗਾਲ ਭਾਜਪਾ ਨੇ ਕਿਹਾ ਹੈ ਕਿ ਸੂਬਾ ਸਰਕਾਰ ਨੇ ਨਿਯਮਾਂ ਦੀ ਪਾਲਣਾ ਨਹੀਂਂ ਕੀਤੀ। ਬੰਗਾਲ ਸਰਕਾਰ ਕੁੜੀਆਂ ਲਈ ਚਲਾਈ ਜਾਣ ਵਾਲੀ ਯੋਜਨਾ 'ਕੰਨਿਆਸ਼੍ਰੀ' ਨੂੰ ਗਣਤੰਤਰ ਦਿਵਸ ਪਰੇਡ ਵਿਚ ਵਿਖਾਉਣਾ ਚਾਹੁੰਦੀ ਸੀ। ਇਸ ਨਾਲ ਸਬੰਧਤ ਪ੍ਰਸਤਾਵ ਨੂੰ ਰੱਖਿਆ ਮੰਤਰਾਲਾ ਨੇ ਰੱਦ ਕਰ ਦਿੱਤਾ ਹੈ। ਐੱਨ. ਸੀ. ਪੀ. ਦੇ ਐੱਮ. ਪੀ. ਸੁਪ੍ਰਿਯਾ ਸੂਲੇ ਨੇ ਦੋਸ਼ ਲਾਇਆ ਹੈ ਕਿ ਕੇਂਦਰ ਨੇ ਗਣਤੰਤਰ ਦਿਵਸ ਪਰੇਡ ਲਈ ਗੈਰ-ਭਾਜਪਾ ਸ਼ਾਸਿਤ ਸੂਬਿਆਂ ਦੀਆਂ ਝਾਕੀਆਂ ਨੂੰ ਆਗਿਆ ਦੇਣ ਤੋਂ ਨਾਂਹ ਕਰ ਦਿੱਤੀ ਹੈ।
ਪਰੇਡ ਲਈ ਚੁਣੀਆਂ ਝਾਕੀਆਂ ਦੀ ਸੂਚੀ ਜਾਰੀ
ਗਣਤੰਤਰ ਦਿਵਸ ਪਰੇਡ ਲਈ 8 ਵਿਭਾਗਾਂ, ਮੰਤਰਾਲਿਆਂ, 16 ਸੂਬਿਆਂ ਅਤੇ ਕੇਂਦਰ ਸ਼ਾਸਿਤ ਖੇਤਰਾਂ ਦੀਆਂ ਝਾਕੀਆਂ ਚੁਣੀਆਂ ਗਈਆਂ ਹਨ। ਇਨ੍ਹਾਂ ਵਿਚ ਉਦਯੋਗ ਅਤੇ ਅੰਦਰੂਨੀ ਵਪਾਰ ਵਿਭਾਗ, ਪੀਣ ਵਾਲਾ ਪਾਣੀ ਅਤੇ ਸਵੱਛਤਾ ਵਿਭਾਗ, ਵਿੱਤੀ ਸੇਵਾ ਵਿਭਾਗ, ਗ੍ਰਹਿ ਮੰਤਰਾਲਾ ਦੀ ਰਾਸ਼ਟਰੀ ਹੰਗਾਮੀ ਫੋਰਸ, ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਬਾਰੇ ਕੇਂਦਰੀ ਲੋਕ ਨਿਰਮਾਣ ਵਿਭਾਗ ਅਤੇ ਜਹਾਜ਼ਰਾਣੀ ਮੰਤਰਾਲਾ ਦੀਆਂ ਝਾਕੀਆਂ ਸ਼ਾਮਲ ਹਨ। ਸੂਬਿਆਂ ਅਤੇ ਕੇਂਦਰ ਸ਼ਾਸਿਤ ਖੇਤਰਾਂ ਵਿਚ ਆਂਧਰਾ ਪ੍ਰਦੇਸ਼, ਆਸਾਮ, ਛੱਤੀਸਗੜ੍ਹ, ਗੋਆ, ਗੁਜਰਾਤ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਕਰਨਾਟਕ, ਮੱਧ ਪ੍ਰਦੇਸ਼, ਮੇਘਾਲਿਆ, ਓਡਿਸ਼ਾ, ਪੰਜਾਬ, ਰਾਜਸਥਾਨ, ਤਾਮਿਲਨਾਡੂ, ਤੇਲੰਗਾਨਾ ਅਤੇ ਉੱਤਰ ਪ੍ਰਦੇਸ਼ ਦੀਆਂ ਝਾਕੀਆਂ ਨੂੰ ਚੁਣਿਆ ਗਿਆ ਹੈ।
ਵੈਸ਼ਨੋ ਦੇਵੀ ਮੰਦਰ 'ਚ 2019 'ਚ ਪਿਛਲੇ 3 ਸਾਲ ਦੇ ਮੁਕਾਬਲੇ ਸਭ ਤੋਂ ਘੱਟ ਸ਼ਰਧਾਲੂ ਆਏ
NEXT STORY