ਨਵੀਂ ਦਿੱਲੀ- ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਜੂਨੀਅਰ ਇੰਜੀਨੀਅਰ ਦੇ ਅਹੁਦੇ ਲਈ ਭਰਤੀਆਂ ਕੱਢੀਆਂ ਹਨ। ਇਸ ਭਰਤੀ ਦੀ ਅਧਿਕਾਰਤ ਨੋਟੀਫਿਕੇਸ਼ਨ ਵੀ ਆ ਗਈ ਹੈ।
ਆਖ਼ਰੀ ਤਾਰੀਖ
ਉਮੀਦਵਾਰ 20 ਜਨਵਰੀ 2025 ਤੱਕ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਜੂਨੀਅਰ ਇੰਜੀਨੀਅਰ ਸਿਵਲ- 7 ਅਹੁਦੇ
ਜੂਨੀਅਰ ਇੰਜੀਨੀਅਰ ਇਲੈਕਟ੍ਰਿਕਲ- 3 ਅਹੁਦੇ
ਕੁੱਲ 11 ਅਹੁਦੇ ਭਰੇ ਜਾਣਗੇ।
ਸਿੱਖਿਆ ਯੋਗਤਾ
ਆਰਬੀਆਈ ਦੀ ਇਸ ਸਰਕਾਰੀ ਨੌਕਰੀ 'ਚ ਅਪਲਾਈ ਕਰਨ ਲਈ ਉਮੀਦਵਾਰਾਂ ਕੋਲ ਮਾਨਤਾ ਪ੍ਰਾਪਤ ਯੂਨੀਵਰਸਿਟੀ, ਕਾਲਜ ਜਾਂ ਸੰਸਥਾ ਤੋਂ ਸਿਵਲ/ਇਲੈਕਟ੍ਰਿਕਲ ਇੰਜੀਨੀਅਰਿੰਗ 'ਚ ਡਿਪਲੋਮਾ ਘੱਟੋ-ਘੱਟ 65 ਫੀਸਦੀ ਅੰਕਾਂ ਨਾਲ ਹੋਣਾ ਚਾਹੀਦਾ।
ਉਮਰ
ਉਮੀਦਵਾਰ ਦੀ ਉਮਰ 30 ਸਾਲ ਤੈਅ ਕੀਤੀ ਗਈ ਹੈ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਮਾਤਮ 'ਚ ਬਦਲੀਆਂ ਨਵੇਂ ਸਾਲ ਦੀਆਂ ਖ਼ੁਸ਼ੀਆਂ, ਖੱਡ 'ਚ ਡਿੱਗੀ ਕਾਰ, 3 ਨੌਜਵਾਨਾਂ ਦੀ ਮੌਕੇ 'ਤੇ ਮੌਤ
NEXT STORY