ਪੁਡੂਚੇਰੀ- ਪੁਡੂਚੇਰੀ 'ਚ ਇਕ ਆਦਮੀ "ਬਰਿਆਨੀ ਅਤੇ ਰੈਸਟੋਰੈਂਟ" ਨਾਮੀ ਇਕ ਰੈਸਟੋਰੈਂਟ 'ਚ ਬਰਿਆਨੀ ਖਾਣ ਗਿਆ। ਉਸ ਨੂੰ ਕਥਿਤ ਤੌਰ 'ਤੇ ਰੈਸਟੋਰੈਂਟ ਦੁਆਰਾ ਪਰੋਸੀ ਗਈ ਬਰਿਆਨੀ 'ਚ ਇਕ "ਮਰਿਆ ਹੋਇਆ ਕੀੜਾ" ਮਿਲਿਆ ਅਤੇ ਉਸ ਨੇ ਇਸ ਬਾਰੇ ਜ਼ਿਲ੍ਹਾ ਉਪਭੋਗਤਾ ਵਿਵਾਦ ਨਿਪਟਾਰਾ ਕਮਿਸ਼ਨ (ਸੀਡੀਆਰਡੀ) ਨੂੰ ਸ਼ਿਕਾਇਤ ਕੀਤੀ। ਕਮਿਸ਼ਨ ਨੇ ਰੈਸਟੋਰੈਂਟ ਨੂੰ ਦੋਸ਼ੀ ਪਾਇਆ ਅਤੇ ਰੈਸਟੋਰੈਂਟ ਨੂੰ ਜੁਰਮਾਨਾ ਲਗਾਇਆ। ਜੁਰਮਾਨੇ 'ਚ ਅਗਲੇ 5 ਐਤਵਾਰ ਤੱਕ ਪੀੜਤ ਦੇ ਘਰ 10 ਪਲੇਟਾਂ ਬਰਿਆਨੀ ਭੇਜਣ ਦਾ ਆਦੇਸ਼ ਦਿੱਤਾ ਗਿਆ।
ਇਕ ਰਿਪੋਰਟ ਅਨੁਸਾਰ, ਪੀ. ਸੁੰਦਰਕੁਮਾਰਾ ਮਣੀਕੰਦਨ ਆਪਣੇ ਕੁਝ ਦੋਸਤਾਂ ਨਾਲ 8 ਦਸੰਬਰ 2025 ਨੂੰ 'ਬਰਿਆਨੀ ਐਂਡ ਰੈਸਟੋਰੈਂਟ' 'ਚ ਬਰਿਆਨੀ ਖਾਣ ਪਹੁੰਚਿਆ ਸੀ। ਸਾਰਿਆਂ ਨੇ ਮਿਲ ਕੇ 558 ਰੁਪਏ ਦੀ ਬਰਿਆਨੀ ਮੰਗਵਾਈ ਸੀ। ਇਸ ਦੌਰਾਨ ਉਨ੍ਹਾਂ ਨੂੰ ਬਰਿਆਨੀ 'ਚ ਮਰਿਆ ਹੋਇਆ ਕੀੜਾ ਮਿਲਿਆ। ਮਣੀਕੰਦਨ ਨੇ ਸੀਡੀਆਰਡੀ ਨੂੰ ਇਸ ਦੀ ਸ਼ਿਕਾਇਤ ਕੀਤੀ। ਪੀੜਤ ਨੇ ਬਰਿਆਨੀ 'ਚ ਪਏ ਕੀੜੇ ਦੀ ਫੋਟੋ ਅਤੇ ਵੀਡੀਓ ਬਣਾ ਲਈ ਸੀ। ਉਸ ਨੇ ਰੈਸਟੋਰੈਂਟ 'ਚ ਵੀ ਇਸ ਦਾ ਸ਼ਿਕਾਇਤ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ। ਵਿਵਾਦ ਵਧਣ 'ਤੇ ਪੀੜਤ ਨੇ ਜ਼ਿਲ੍ਹਾ ਉਪਭੋਗਤਾ ਵਿਵਾਦ ਨਿਪਟਾਰਾ ਕਮਿਸ਼ਨ ਦਾ ਦਰਵਾਜ਼ਾ ਖੜਕਾਇਆ। ਮਾਮਲੇ ਨਾਲ ਜੁੜੇ ਸਾਰੇ ਸਬੂਤ ਪੇਸ਼ ਕੀਤੇ।
ਸੀਡੀਆਰਡੀ ਨੇ ਮਾਮਲੇ ਦੀ ਜਾਂਚ ਦੌਰਾਨ ਦੋਸ਼ ਸੱਚ ਪਾਇਆ। ਪੀੜਤ ਵਲੋਂ ਦਿੱਤੇ ਗਏ ਫੋਟੋ-ਵੀਡੀਓ ਵੀ ਸਹੀ ਪਾਏ ਗਏ। ਕਮਿਸ਼ਨ ਵਲੋਂ 'ਬਰਿਆਨੀ ਐਂਡ ਰੈਸਟੋਰੈਂਟ' ਨੂੰ ਸੰਮਨ (ਨੋਟਿਸ) ਵੀ ਭੇਜਿਆ ਗਿਆ ਸੀ ਪਰ ਉਸ ਦਾ ਕੋਈ ਪ੍ਰਤੀਨਿਧੀ ਕਮਿਸ਼ਨ ਕੋਲ ਨਹੀਂ ਪਹੁੰਚਿਆ। ਕਮਿਸ਼ਨ ਨੇ ਮਾਮਲੇ ਦੀ ਸੁਣਵਾਈ ਦੌਰਾਨ ਕਿਹਾ ਕਿ ਇਸ ਤਰ੍ਹਾਂ ਕਿਸੇ ਉਪਭੋਗਤਾ ਨੂੰ ਖਾਣਾ ਪਰੋਸਣਾ ਸਾਫ਼ ਤੌਰ 'ਤੇ ਸਰਵਿਸ 'ਚ ਕਮੀ ਹੈ। ਨਾਲ ਹੀ ਇਸ ਨੂੰ ਉਪਭੋਗਤਾ ਦੇ ਅਧਿਕਾਰਾਂ ਦੀ ਉਲੰਘਣਾ ਵੀ ਦੱਸਿਆ। ਕਮਿਸ਼ਨ ਨੇ ਆਪਣੀ ਜਾਂਚ ਦੌਰਾਨ ਪਾਇਆ ਕਿ ਜਦੋਂ 'ਬਰਿਆਨੀ ਐਂਡ ਰੈਸਟੋਰੈਂਟ' ਨੂੰ ਇਸ ਮਾਮਲੇ 'ਚ ਨੋਟਿਸ ਦਿੱਤਾ ਗਿਆ ਤਾਂ ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਪਰ ਗੂਗਲ 'ਤੇ ਉਪਭੋਗਤਾਵਾਂ ਵਲੋਂ ਦਿੱਤੇ ਗਏ ਰਿਵਿਊ 'ਚ ਰੈਸਟੋਰੈਂਟ ਨੇ ਇਸ ਮਾਮਲੇ 'ਤੇ ਮੁਆਫ਼ੀ ਮੰਗੀ ਸੀ। ਸੁਣਵਾਈ ਤੋਂ ਬਾਅਦ ਕਮਿਸ਼ਨ ਨੇ ਰੈਸਟੋਰੈਂਟ ਨੂੰ ਦੋਸ਼ੀ ਪਾਇਆ ਅਤੇ ਉਸ 'ਤੇ ਜੁਰਮਾਨਾ ਲਗਾਇਆ।ਜੁਰਮਾਨੇ ਦੇ ਤੌਰ 'ਤੇ ਰੈਸਟੋਰੈਂਟ ਨੂੰ ਪੀੜਤ ਮਣੀਕੰਦਨ ਨੂੰ 10 ਹਜ਼ਾਰ ਰੁਪਏ ਦੇਣ ਦਾ ਆਦੇਸ਼ ਦਿੱਤਾ। ਕੇਸ ਖਰਚ ਦੇ ਬਦਲੇ 3 ਹਜ਼ਾਰ ਰੁਪਏ ਵਾਧੂ ਦੇਣ ਦਾ ਨਿਰਦੇਸ਼ ਦਿੱਤਾ। ਉੱਥੇ ਹੀ ਅਗਲੇ 5 ਐਤਵਾਰ ਤੱਕ ਪੀੜਤ ਦੇ ਘਰ 10 ਪਲੇਟ ਹੈਦਰਾਬਾਦੀ ਬਰਿਆਨੀ ਭੇਜਣ ਲਈ ਵੀ ਕਿਹਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਭਾਰਤ ਨੇ ਪਹਿਲੀ ਵਾਰ ਤਾਇਨਾਤ ਕਰ 'ਤੇ LIVE ਪ੍ਰਮਾਣੂ ਹਥਿਆਰ ! ਦੁਸ਼ਮਣਾਂ ਦੇ ਸੁੱਕੇ ਸਾਹ
NEXT STORY