ਦੇਹਰਾਦੂਨ (ਇੰਟ.) : ਉਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਤੋਂ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਰਿਟਾਇਰਡ ਆਈ.ਏ.ਐਸ. ਅਧਿਕਾਰੀ ਅਜੇ ਜੋਸ਼ੀ ‘ਤੇ ਆਸ਼ਿਕੀ ਦਾ ਭੂਤ ਇਸ ਕਦਰ ਸਵਾਰ ਹੋਇਆ ਕਿ ਉਸ ਨੇ ਇੱਕ ਲੋਕ ਗਾਇਕਾ ਸੋਨਾ ਉਨਿਆਲ ਨਾਲ ਫੇਸਬੁੱਕ ਮੈਸੇਂਜਰ ‘ਤੇ ਅਸ਼ਲੀਲ ਚੈਟਿੰਗ ਕੀਤੀ। ਇਸ ਘਟਨਾ ਦੀ ਸੂਚਨਾ ਉਸ ਗਾਇਕਾ ਨੇ ਖੁਦ ਆਪਣੇ ਫੇਸਬੁੱਕ ਪੇਜ ‘ਤੇ ਸਕਰੀਨਸ਼ਾਟ ਦੇ ਨਾਲ ਦਿੱਤੀ ਹੈ। ਉਥੇ ਹੀ ਹੁਣ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਜਾਂਚ ‘ਚ ਲੱਗ ਗਈ ਹੈ।
ਲੋਕ ਗਾਇਕਾ ਨੇ ਆਪਣੇ ਫੇਸਬੁੱਕ ਪੇਜ ‘ਤੇ ਪੋਸਟ ਪਾ ਕੇ ਇਸ ਮਾਮਲੇ ਦੀ ਜਾਣਕਾਰੀ ਦਿੱਤੀ। ਉਸ ਨੇ ਲਿਖਿਆ ਕਿ ਕਿੰਨੇ ਬੀਮਾਰ ਲੋਕ ਹਨ... ਜਦੋਂ ਤੁਸੀਂ ਕੁਲੀਨ ਅਤੇ ਪੜ੍ਹੇ ਲਿਖੇ ਹੁੰਦੇ ਹੋਏ ਵੀ ਫੇਸਬੁੱਕ ਨੂੰ ਆਪਣੀ ਜਾਗੀਰ ਸਮਝ ਕੇ ਇੱਕ ਔਰਤ ਨੂੰ ਆਨਲਾਇਨ ਲੱਭਦੇ ਹੋ ਅਤੇ ਉਸ ਨੂੰ ਹਲਕੇ ‘ਚ ਲੈਂਦੇ ਹੋਏ ਭੱਦੀ ਚਰਚਾ ਲਈ ਖੁੱਲ ਜਾਂਦੇ ਹੋ... ਕੀ ਤੁਸੀਂ ਇਹ ਨਹੀਂ ਸੋਚਦੇ ਜਦੋਂ ਤੁਹਾਡੀ ਫੇਸਬੁੱਕ ਪਛਾਣ ਯੂਨੀਵਰਸਲ ਹੋਵੇ ਤਾਂ ਤੁਹਾਨੂੰ ਕਿਹੜਾ ਕੰਮ ਕਰਣਾ ਚਾਹੀਦਾ ਹੈ ਅਤੇ ਸਮਝਦਾਰੀ ਨਾਲ ਗੱਲ ਕਰਣੀ ਚਾਹੀਦੀ ਹੈ? ਫਿਰ ਵੀ ਉਸ ਵਿਅਕਤੀ ਨੂੰ ਲੱਗਦਾ ਹੈ ਕਿ ਉਸ ਨੇ ਜੋ ਚੀਜ ਭੇਜੀ ਹੈ ਉਹ ਮਨੋਰੰਜਕ ਹੈ, ਤਾਂ ਯਾਦ ਰੱਖੋ ਕਿ ਤੁਸੀਂ ਆਪਣੇ ਜੀਵਨ ਨੂੰ ਖਤਰੇ ‘ਚ ਪਾ ਰਹੇ ਹੋ... ਇਸ ਤਰ੍ਹਾਂ ਦੇ ਚੈਟ ਰਿਮਾਇੰਡਰ ਨਾਲ ਪ੍ਰੇਸ਼ਾਨ ਹੋ ਚੁੱਕੀ ਹਾਂ... ਮੈਂ ਆਪਣੇ ਸਾਰੇ ਫੇਸਬੁੱਕ ਦੋਸਤਾਂ ਨੂੰ ਆਪਣੇ ਸੂਬੇ ਦਾ ਸੋਚ ਕੇ ਜੋੜ ਕੇ ਸੋਚਦੀ ਹਾਂ... ਪਰ ਉਦੋਂ ਕੀ ਕੀਤਾ ਜਾਵੇ ਜੇਕਰ ਉਹ ਇਸ ਤਰ੍ਹਾਂ ਵਿਵਹਾਰ ਕਰਦੇ ਹੋਣ... ਅਜਿਹੀ ਤਰਸਯੋਗ ਮਾਨਸਿਕਤਾ ‘ਤੇ ਸ਼ਰਮ ਆਉਂਦੀ ਹੈ।
ਦੱਸ ਦਈਏ ਕਿ ਸੋਨੀ ਉਨਿਆਲ ਨੇ ਅਧਿਕਾਰੀ ‘ਤੇ ਅਸ਼ਲੀਲ ਚੈਟਿੰਗ ਕਰਣ ਦਾ ਇਲਜ਼ਾਮ ਲਗਾਉਂਦੇ ਹੋਏ ਪੁਲਸ ਦੇ ਚੋਟੀ ਦੇ ਅਧਿਕਾਰੀ ਨੂੰ ਸ਼ਿਕਾਇਤ ਕੀਤੀ। ਮਾਮਲਾ ਰਿਟਾਇਰਡ ਆਈ.ਏ.ਐਸ. ਅਧਿਕਾਰੀ ਨਾਲ ਜੁੜਿਆ ਹੋਣ ਕਾਰਨ ਪੁਲਸ ਵੀ ਐਕਸ਼ਨ ‘ਚ ਆ ਗਈ ਹੈ। ਅਫਸਰ ਨੇ ਪੁਲਸ ਨੂੰ ਸ਼ਿਕਾਇਤ ਪੱਤਰ ਭੇਜ ਦਿੱਤਾ ਹੈ। ਇਸ ‘ਤੇ ਡਾਇਰੈਕਟਰ ਜਨਰਲ ਆਫ ਪੁਲਿਸ ਲਾਅ ਐਂਡ ਆਰਡਰ ਅਸ਼ੋਕ ਕੁਮਾਰ ਨੇ ਕਿਹਾ ਕਿ ਵੀਰਵਾਰ ਨੂੰ ਸਾਨੂੰ ਮੇਲ ਦੇ ਜ਼ਰੀਏ ਮਾਮਲੇ ਦੀ ਸੂਚਨਾ ਪ੍ਰਾਪਤ ਹੋਈ। ਅਸੀਂ ਇਸ ਦੀ ਸੂਚਨਾ ਨੈਨੀਤਾਲ ਦੇ ਐਸ.ਪੀ. ਨੂੰ ਦੇ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਮਹਿਲਾ ਅਧਿਕਾਰੀ ਦੁਆਰਾ ਕਰਵਾਈ ਜਾਵੇਗੀ। ਨਿਰਪੱਖ ਜਾਂਚ ਦੇ ਬਾਅਦ ਮਾਮਲੇ ‘ਚ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਉਮਰਕੈਦ ਭੁਗਤ ਰਿਹਾ 71 ਸਾਲਾ ਕੈਦੀ ਕੋਰੋਨਾ ਤੋਂ ਠੀਕ ਹੋ ਕੇ ਫਿਰ ਜੇਲ ਪਰਤਿਆ
NEXT STORY