ਓਨਾਵ (ਵਾਰਤਾ)- ਉੱਤਰ ਪ੍ਰਦੇਸ਼ 'ਚ ਓਨਾਵ ਜ਼ਿਲ੍ਹੇ ਦੇ ਅਚਲਗੰਜ ਥਾਣਾ ਖੇਤਰ 'ਚ ਐਤਵਾਰ ਦੇਰ ਸ਼ਾਮ ਤੇਜ਼ ਰਫ਼ਤਾਰ ਡੰਪਰ ਦੀ ਲਪੇਟ 'ਚ ਆਉਣ ਨਾਲ 6 ਲੋਕਾਂ ਦੀ ਮੌਤ ਹੋ ਗਈ। ਪੁਲਸ ਸੁਪਰਡੈਂਟ ਸਿਧਾਰਥ ਸ਼ੰਕਰ ਮੀਣਾ ਨੇ ਸੋਮਵਾਰ ਨੂੰ ਦੱਸਿਆ ਕਿ ਲਖਨਊ-ਕਾਨਪੁਰ ਰਾਸ਼ਟਰੀ ਰਾਜਮਾਰਗ 'ਤੇ ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਆਜ਼ਾਦ ਮਾਰਗ ਚੌਰਾਹੇ ਦੇ ਕਰੀਬ ਲਖਨਊ ਵੱਲ ਆ ਰਹੇ ਇਕ ਤੇਜ਼ ਰਫ਼ਤਾਰ ਡੰਪਰ ਨੇ ਸੜਕ ਕਿਨਾਰੇ ਖੜ੍ਹੀ ਇਕ ਬਾਈਕ ਸਵਾਰ ਨੂੰ ਕੁਚਲ ਦਿੱਤਾ ਅਤੇ ਦੌੜਨ ਦੀ ਕੋਸ਼ਿਸ਼ 'ਚ ਇਕ ਮਾਂ-ਧੀ ਨੂੰ ਕੁਚਲਦੇ ਹੋਏ ਕਾਰ 'ਚ ਜਾ ਕੇ ਪਲਟ ਗਿਆ।
ਉਨ੍ਹਾਂ ਦੱਸਿਆ ਕਿ ਮੌਕੇ 'ਤੇ ਪਹੁੰਚੀ ਪੁਲਸ ਨੇ ਜ਼ਖ਼ਮੀਆਂ ਨੂੰ ਹਸਪਤਾਲ ਭਿਜਵਾਇਆ, ਜਿਸ 'ਚ 2 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਜਦੋਂ ਕਿ ਚਾਰ ਹੋਰ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਜ਼ਿਲ੍ਹਾ ਹਸਪਤਾਲ ਦੇ ਈ.ਐੱਮ.ਓ. ਡਾਕਟਰ ਆਸ਼ੀਸ਼ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਛੋਟੇਲਾਲ (32) ਵਾਸੀ ਸੁਪਾਸੀ ਥਾਣਾ ਅਚਲਗੰਜ, ਸ਼ਿਵਾਂਗ (30) ਵਾਸੀ ਝਉਵਾ ਅਚਲਗੰਜ, ਵਿਮਲੇਸ਼ (60) ਵਾਸੀ ਝਉਵਾ ਅਚਲਗੰਜ, ਪੂਰਨ ਦੀਕਸ਼ਤ, ਰਾਮਪਿਆਰੀ (45) ਅਤੇ ਧੀ ਸ਼ਿਵਾਨੀ (13) ਵਾਸੀ ਜਾਲਿਮ ਖੇੜਾ ਅਚਲਗੰਜ ਵਜੋਂ ਕੀਤੀ ਗਈ ਹੈ। ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਸੜਕ ਜਾਮ੍ਹ ਕਰ ਦਿੱਤੀ। ਇਸ ਨਾਲ ਲਖਨਊ-ਕਾਨਪੁਰ ਨੈਸ਼ਨਲ ਹਾਈਵੇਅ 'ਤੇ ਕਈ ਕਿਲੋਮੀਟਰ ਲੰਬਾ ਜਾਮ ਲੱਗ ਗਿਆ। ਪੁਲਸ ਅਧਿਕਾਰੀਆਂ ਦੀ ਦਖ਼ਲਅੰਦਾਜੀ ਤੋਂ ਬਾਅਦ ਜਾਮ ਖੋਲ੍ਹਿਆ ਜਾ ਸਕਿਆ। ਫਰਾਰ ਡੰਪਰ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।
PM ਮੋਦੀ ਨੇ ਸੁਭਾਸ਼ ਚੰਦਰ ਬੋਸ ਦੀ ਜਯੰਤੀ ਮੌਕੇ ਕੀਤਾ ਨਮਨ, ਕਿਹਾ- ਉਨ੍ਹਾਂ ਦੇ ਵਿਲੱਖਣ ਯੋਗਦਾਨ ਨੂੰ ਯਾਦ ਕਰਦਾ ਹਾਂ
NEXT STORY