ਪਟਨਾ- ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਵਲੋਂ ਸ਼ੱਕ ਦੇ ਆਧਾਰ 'ਤੇ ਇਕ ਭਿਖਾਰਣ ਦੇ ਘਰ ਛਾਪਾ ਮਾਰਿਆ ਗਿਆ। ਛਾਪੇਮਾਰੀ ਦੌਰਾਨ ਔਰਤ ਦੇ ਘਰੋਂ ਵੱਖ-ਵੱਖ ਦੇਸ਼ਾਂ ਦੇ ਚਾਂਦੀ ਦੇ ਸਿੱਕੇ, ਕੀਮਤੀ ਗਹਿਣੇ ਅਤੇ 12 ਮੋਬਾਈਲ ਫੋਨ ਬਰਾਮਦ ਕੀਤੇ ਗਏ। ਮੌਕੇ ਤੋਂ ਇਕ ਤੇਜ਼ ਰਫ਼ਤਾਰ ਬਾਈਕ ਵੀ ਬਰਾਮਦ ਕੀਤੀ ਗਈ ਹੈ। ਭਿਖਾਰਣ ਦੇ ਘਰੋਂ ਇੰਨਾ ਸਾਰਾ ਸਮਾਨ ਦੇਖ ਕੇ ਪੁਲਸ ਹੈਰਾਨ ਰਹਿ ਗਈ। ਪੁੱਛ-ਗਿੱਛ ਦੌਰਾਨ ਔਰਤ ਦੀ ਪਛਾਣ ਨੀਲਮ ਦੇਵੀ ਵਜੋਂ ਹੋਈ, ਜੋ ਕਿ ਮੜਵਨ ਭੋਜ ਦੀ ਰਹਿਣ ਵਾਲੀ ਹੈ। ਉਹ ਬਾਹਰੋਂ ਆ ਕੇ ਮੜਵਨ ਭੋਜ 'ਚ ਨਹਿਰ ਦੇ ਕਿਨਾਰੇ ਬਣੇ ਇਕ ਘਰ ਬਣਾ ਕੇ ਰਹਿ ਰਹੀ ਸੀ। ਔਰਤ ਇਲਾਕੇ 'ਚ ਘੁੰਮ-ਘੁੰਮ ਕੇ ਭੀਖ ਮੰਗਦੀ ਸੀ। ਪੁਲਸ ਨੇ ਭਿਖਾਰਣ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਪੂਰਾ ਮਾਮਲਾ ਬਿਹਾਰ ਦੇ ਮੁਜ਼ੱਫਰਪੁਰ ਦਾ ਹੈ।
ਪੁਲਸ ਸਬ-ਇੰਸਪੈਕਟਰ ਸੀਯਾਰਾਮ ਸਿੰਘ ਦੇ ਬਿਆਨ ਦੇ ਆਧਾਰ 'ਤੇ ਕਰਜਾ ਥਾਣੇ 'ਚ ਨੀਲਮ ਦੇਵੀ ਅਤੇ ਉਸ ਦੇ ਜਵਾਈ ਚੁਟੁਕ ਲਾਲ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਦੱਸਿਆ ਗਿਆ ਕਿ ਪੁਲਸ ਨੂੰ ਸੂਚਨਾ ਮਿਲੀ ਕਿ ਨੀਲਮ ਦੇਵੀ ਨੇ ਆਪਣੇ ਘਰ 'ਚ ਇਕ ਚੋਰੀ ਦੀ ਬਾਈਕ ਅਤੇ ਹੋਰ ਸਮਾਨ ਰੱਖਿਆ ਹੈ ਅਤੇ ਇਕ ਸ਼ੱਕੀ ਵਿਅਕਤੀ ਕੇਟੀਐੱਮ ਬਾਈਕ 'ਤੇ ਘੁੰਮ ਰਿਹਾ ਹੈ। ਪੁਲਸ ਮੌਕੇ 'ਤੇ ਪਹੁੰਚੀ ਅਤੇ ਔਰਤ ਦੇ ਘਰ ਛਾਪਾ ਮਾਰਿਆ। ਘਰ ਤੋਂ ਇਕ ਕੇਟੀਐੱਮ ਬਾਈਕ, ਚਾਂਦੀ ਦੀ ਐਂਕਲੇਟ (ਝਾਂਜਰ), ਨੇਪਾਲੀ, ਅਫ਼ਗਾਨੀ ਅਤੇ ਕੁਵੈਤੀ ਚਾਂਦੀ ਦੇ ਸਿੱਕੇ, ਈਸਟ ਇੰਡੀਆ ਕੰਪਨੀ ਦੇ ਲੋਗੋ ਵਾਲਾ ਇਕ ਸਿੱਕਾ, ਚਾਂਦੀ ਅਤੇ ਸੋਨੇ ਦੇ ਗਹਿਣੇ ਸਮੇਤ ਵੱਖ-ਵੱਖ ਕੰਪਨੀਆਂ ਦੇ 12 ਮੋਬਾਈਲ ਫੋਨ ਜ਼ਬਤ ਕੀਤੇ ਗਏ ਹਨ। ਪੁਲਸ ਸਬ-ਇੰਸਪੈਕਟਰ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਔਰਤ ਲੰਬੇ ਸਮੇਂ ਤੋਂ ਇਲਾਕੇ 'ਚ ਭੀਖ ਮੰਗ ਰਹੀ ਸੀ। ਇਸ ਦੌਰਾਨ ਉਹ ਲੋਕਾਂ ਨੂੰ ਧੋਖਾ ਦੇ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੀ ਸੀ। ਪੁਲਸ ਨੂੰ ਉਸ ਦੇ ਘਰ 'ਚੋਂ ਕੀਮਤੀ ਸਮਾਨ ਚੋਰੀ ਹੋਣ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਔਰਤ ਦੇ ਘਰ ਛਾਪਾ ਮਾਰਿਆ ਗਿਆ। ਪੁਲਸ ਨੇ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਪੁੱਛ-ਗਿੱਛ ਲਈ ਥਾਣੇ ਲੈ ਆਈ। ਔਰਤ ਨੇ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ। ਉਸ ਦਾ ਸਾਰਾ ਸਮਾਨ ਜ਼ਬਤ ਕਰ ਲਿਆ ਗਿਆ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਨੇ ਦੱਸਿਆ ਕਿ ਭਿਖਾਰਣ ਬਣ ਕੇ ਪਿੰਡ 'ਚ ਘੁੰਮ ਕੇ ਔਰਤ ਲੋਕੇਸ਼ਨ ਦਾ ਕਰਦੀ ਸੀ, ਫਿਰ ਆਪਣੇ ਜਵਾਈ ਨੂੰ ਦੱਸਦੀ ਸੀ। ਜਵਾਈ ਚੋਰੀ ਕਰ ਕੇ ਇਹ ਸਮਾਨ ਇਕੱਠਾ ਕਰਦਾ ਹੋਵੇਗਾ। ਇਕ ਨਵੀਂ ਕੇਟੀਐੱਮ ਬਾਈਕ ਬਰਾਮਦ ਹੋਈ ਹੈ। ਔਰਤ ਦਾ ਜਵਾਈ ਅਜੇ ਫਰਾਰ ਹੈ, ਉਸ ਦੀ ਗ੍ਰਿਫ਼ਤਾਰੀ ਨਾਲ ਅੱਗੇ ਦੇ ਗੈਂਗ ਦਾ ਪਤਾ ਲੱਗ ਸਕੇਗਾ। ਔਰਤ ਨੇ ਪੁੱਛ-ਗਿੱਛ 'ਚ ਦੱਸਿਆ ਕਿ ਇਹ ਸਾਰਾ ਸਮਾਨ ਉਸ ਦੇ ਜਵਾਈ ਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੱਦ ਤੋਂ ਵੱਧ ਹੈ! 311 ਵਾਰ ਕੱਟਿਆ ਗਿਆ ਚਾਲਾਨ
NEXT STORY