ਮੁੰਬਈ (ਇੰਟ.) - ਮੁੰਬਈ ਤੋਂ ਹੈਦਰਾਬਾਦ ਜਾ ਰਹੀ ਦੇਵਗਿਰੀ ਐਕਸਪ੍ਰੈੱਸ ਵਿਚ ਇਕ ਅਜਿਹਾ ਯਾਤਰੀ ਸਫ਼ਰ ਕਰ ਰਿਹਾ ਸੀ, ਜਿਸ ਦੇ ਬੈਗ ਵਿਚ ਕੱਪੜੇ ਨਹੀਂ, ਸਗੋਂ ਕਰੋੜਾਂ ਰੁਪਏ ਭਰੇ ਹੋਏ ਸਨ। ਹੈਦਰਾਬਾਦ ਪਹੁੰਚਣ ਤੋਂ ਪਹਿਲਾਂ ਹੀ ਸਰਕਾਰੀ ਰੇਲਵੇ ਪੁਲਸ (ਜੀ. ਆਰ. ਪੀ.) ਅਤੇ ਰੇਲਵੇ ਸੁਰੱਖਿਆ ਫੋਰਸ (ਆਰ. ਪੀ. ਐੱਫ.) ਦੀ ਨਜ਼ਰ ਉਸ ’ਤੇ ਪੈ ਗਈ। ਜਦੋਂ ਪੁੱਛਗਿੱਛ ਹੋਈ ਤਾਂ ਪੂਰਾ ਮਾਮਲਾ ਹਵਾਲਾ ਕਾਰੋਬਾਰ ਨਾਲ ਜੁੜਿਆ ਨਿਕਲਿਆ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ 1 ਕਰੋੜ 22 ਲੱਖ 70 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ।
ਇਹ ਵੀ ਪੜ੍ਹੋ - ਅਗਲੇ 48 ਘੰਟੇ ਅਹਿਮ! ਉੱਤਰੀ ਭਾਰਤ ਦੇ 13 ਸੂਬਿਆਂ 'ਚ ਹਨ੍ਹੇਰੀ-ਤੂਫ਼ਾਨ ਦੇ ਨਾਲ-ਨਾਲ ਪਵੇਗਾ ਮੀਂਹ
ਮਿਲੀ ਜਾਣਕਾਰੀ ਮੁਤਾਬਕ ਇਹ ਮਾਮਲਾ ਮੰਗਲਵਾਰ ਦਾ ਹੈ। ਸਿਕੰਦਰਾਬਾਦ ਰੇਲਵੇ ਪੁਲਸ ਅਤੇ ਆਰ. ਪੀ. ਐੱਫ. ਦੀ ਟੀਮ ਬੋਲਾਰਮ ਅਤੇ ਮਲਕਾਜਗਿਰੀ ਰੇਲਵੇ ਸਟੇਸ਼ਨਾਂ ਵਿਚਾਲੇ ਚੈਕਿੰਗ ਕਰ ਰਹੀ ਸੀ। ਇਸੇ ਦੌਰਾਨ ਇਕ 40 ਸਾਲਾ ਵਿਅਕਤੀ ਸ਼ੱਕੀ ਹਾਲਤ ਵਿਚ ਬੈਗ ਲੈ ਕੇ ਜਾਂਦਾ ਦਿਖਾਈ ਦਿੱਤਾ। ਪੁਲਸ ਨੂੰ ਉਸ ਦੀਆਂ ਹਰਕਤਾਂ ਅਜੀਬ ਲੱਗੀਆਂ ਤਾਂ ਉਸ ਨੂੰ ਰੋਕ ਕੇ ਪੁੱਛਗਿੱਛ ਸ਼ੁਰੂ ਕੀਤੀ ਗਈ। ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਮੁਲਜ਼ਮ ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਸ ਨੇ ਪੁਲਸ ਨੂੰ ਦੱਸਿਆ ਕਿ ਮੁੰਬਈ ਦੇ ਇਕ ਜਿਊਲਰੀ ਕਾਰੋਬਾਰੀ ਨੇ ਉਸ ਨੂੰ ਇਹ ਕੈਸ਼ ਸੌਂਪਿਆ ਸੀ।
ਇਹ ਵੀ ਪੜ੍ਹੋ - ਭਾਜਪਾ ਨੇ ਪੰਜਾਬ ਸਣੇ ਬਦਲ 'ਤੇ 4 ਸੂਬਿਆਂ ਦੇ ਪ੍ਰਧਾਨ, ਦੇਖੋ ਪੂਰੀ LIST
ਉਸ ਦਾ ਕੰਮ ਸਿਰਫ਼ ਇੰਨਾ ਸੀ ਕਿ ਉਹ ਦੇਵਗਿਰੀ ਐਕਸਪ੍ਰੈੱਸ ਰਾਹੀਂ ਸਿਕੰਦਰਾਬਾਦ ਪਹੁੰਚੇ ਅਤੇ ਉੱਥੇ ਮੋਂਡਾ ਮਾਰਕੀਟ ਇਲਾਕੇ ਵਿਚ ਮੌਜੂਦ ਇਕ ਹੋਰ ਜਿਊਲਰੀ ਕਾਰੋਬਾਰੀ ਨੂੰ ਇਹ ਰਕਮ ਦੇ ਦੇਵੇ। ਕਰੋੜਾਂ ਰੁਪਏ ਪਹੁੰਚਾਉਣ ਦੇ ਬਦਲੇ ਉਸ ਨੂੰ ਸਿਰਫ਼ 5 ਹਜ਼ਾਰ ਰੁਪਏ ਮਿਲਣੇ ਸਨ। ਪੁਲਸ ਮੁਤਾਬਕ ਮੁਲਜ਼ਮ ਕੈਸ਼ ਨਾਲ ਜੁੜੇ ਕੋਈ ਕਾਨੂੰਨੀ ਦਸਤਾਵੇਜ਼ ਨਹੀਂ ਦਿਖਾ ਸਕਿਆ—ਨਾ ਕੈਸ਼ ਦਾ ਹਿਸਾਬ, ਨਾ ਕੋਈ ਬਿੱਲ ਅਤੇ ਨਾ ਹੀ ਕੈਸ਼ ਦੇ ਸੋਰਸ ਬਾਰੇ ਕੋਈ ਤਸੱਲੀਬਖਸ਼ ਜਵਾਬ ਦੇ ਸਕਿਆ।
ਇਹ ਵੀ ਪੜ੍ਹੋ - ਮੁੜ ਤੋਂ ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਚੌਥੀ ਵਾਰ ਵਧੀਆਂ ਕੀਮਤਾਂ, ਚੈਕ ਕਰੋ ਨਵੇਂ ਰੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਾਬਕਾ CM ਵਿਜਯਨ ਦੇ ਘਰ ਛਾਪੇਮਾਰੀ ਦੌਰਾਨ ED ਦੀ ਟੀਮ 'ਤੇ ਹਮਲਾ, 8 ਲੋਕ ਗ੍ਰਿਫ਼ਤਾਰ
NEXT STORY