ਬਿਜ਼ਨੈੱਸ ਡੈਸਕ : ਹਰਿਆਣਾ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਆਪਣੇ ਚੋਣ ਵਾਅਦੇ ਨੂੰ ਪੂਰਾ ਕਰਨ ਲਈ ਲਾਡੋ-ਲਕਸ਼ਮੀ ਯੋਜਨਾ ਲਾਗੂ ਕਰਨ ਜਾ ਰਹੀ ਹੈ। ਇਸ ਯੋਜਨਾ ਤਹਿਤ ਰਾਜ ਦੀਆਂ ਯੋਗ ਔਰਤਾਂ ਨੂੰ ਹਰ ਮਹੀਨੇ 2100 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਸਮਾਜਿਕ ਨਿਆਂ ਵਿਭਾਗ ਨੇ ਇਸਦਾ ਖਰੜਾ ਤਿਆਰ ਕਰਕੇ ਮੁੱਖ ਮੰਤਰੀ ਦਫ਼ਤਰ ਨੂੰ ਭੇਜਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਨੂੰ ਰੱਖੜੀ ਤੋਂ ਪਹਿਲਾਂ ਔਰਤਾਂ ਲਈ ਇੱਕ ਤੋਹਫ਼ੇ ਵਜੋਂ ਲਾਗੂ ਕੀਤਾ ਜਾ ਸਕਦਾ ਹੈ।
ਵਿਧਾਨ ਸਭਾ ਚੋਣਾਂ 'ਚ ਕੀਤਾ ਸੀ ਵਾਅਦਾ
ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ, ਸਮਾਜਿਕ ਨਿਆਂ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੇ ਹਰਿਆਣਾ ਦੀਆਂ ਭੈਣਾਂ ਅਤੇ ਮਾਵਾਂ ਨਾਲ ਇਹ ਵਾਅਦਾ ਕੀਤਾ ਸੀ। ਹੁਣ ਸਾਰੀਆਂ ਤਿਆਰੀਆਂ ਹੋ ਗਈਆਂ ਹਨ ਅਤੇ ਫਾਈਲ ਮੁੱਖ ਮੰਤਰੀ ਨੂੰ ਭੇਜ ਦਿੱਤੀ ਗਈ ਹੈ। ਮੁੱਖ ਮੰਤਰੀ ਸੈਣੀ ਜਲਦੀ ਹੀ ਇਸ ਯੋਜਨਾ ਨੂੰ ਰਸਮੀ ਤੌਰ 'ਤੇ ਲਾਂਚ ਕਰ ਸਕਦੇ ਹਨ।
ਇਹ ਵੀ ਪੜ੍ਹੋ : ਇੰਡੀਆ ਰੇਟਿੰਗਜ਼ ਅਤੇ ADB ਨੇ ਭਾਰਤ ਦੀ ਵਾਧਾ ਦਰ ਦਾ ਅੰਦਾਜ਼ਾ ਘਟਾਇਆ
ਚਾਰ ਪੜਾਵਾਂ 'ਚ ਲਾਗੂ ਹੋਵੇਗੀ ਇਹ ਯੋਜਨਾ
ਖਰੜੇ ਅਨੁਸਾਰ, ਲਾਡੋ-ਲਕਸ਼ਮੀ ਯੋਜਨਾ ਚਾਰ ਪੜਾਵਾਂ ਵਿੱਚ ਲਾਗੂ ਕੀਤੀ ਜਾਵੇਗੀ। ਪਹਿਲੇ ਪੜਾਅ ਵਿੱਚ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੀਆਂ ਲਗਭਗ 46 ਲੱਖ ਔਰਤਾਂ (ਬੀਪੀਐੱਲ) ਨੂੰ ਸ਼ਾਮਲ ਕੀਤਾ ਜਾਵੇਗਾ, ਜਿਨ੍ਹਾਂ ਦੀ ਸਾਲਾਨਾ ਆਮਦਨ 1.8 ਲੱਖ ਰੁਪਏ ਤੋਂ ਘੱਟ ਹੈ। ਇੱਕ ਅਧਿਕਾਰੀ ਅਨੁਸਾਰ, ਜਿਨ੍ਹਾਂ ਦੀ ਸਾਲਾਨਾ ਆਮਦਨ 1 ਲੱਖ ਰੁਪਏ ਤੋਂ ਘੱਟ ਹੈ, ਉਨ੍ਹਾਂ ਨੂੰ ਤਰਜੀਹ ਦਿੱਤੀ ਜਾਵੇਗੀ। ਸਰਕਾਰ ਨੇ ਇਸ ਯੋਜਨਾ ਲਈ 5,000 ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਹਾਲਾਂਕਿ, ਲਾਭਪਾਤਰੀਆਂ ਦੀ ਸਹੀ ਗਿਣਤੀ ਦਾ ਫੈਸਲਾ ਹੋਣ ਤੋਂ ਬਾਅਦ ਇਸ ਰਕਮ ਨੂੰ ਹੋਰ ਵਧਾਇਆ ਜਾ ਸਕਦਾ ਹੈ।
ਕਿੰਨੀਆਂ ਔਰਤਾਂ ਹੋਣਗੀਆਂ ਲਾਭਪਾਤਰੀ?
ਅਧਿਕਾਰੀਆਂ ਅਨੁਸਾਰ, ਲਗਭਗ 75 ਲੱਖ ਔਰਤਾਂ 18 ਤੋਂ 60 ਸਾਲ ਦੀ ਉਮਰ ਸਮੂਹ ਵਿੱਚ ਆਉਂਦੀਆਂ ਹਨ। ਪਰ ਕੰਮਕਾਜੀ ਔਰਤਾਂ ਅਤੇ ਲਗਭਗ 8.5 ਲੱਖ ਔਰਤਾਂ, ਜੋ ਪਹਿਲਾਂ ਹੀ ਵਿਧਵਾ ਪੈਨਸ਼ਨ, ਬੇਸਹਾਰਾ ਪੈਨਸ਼ਨ ਜਾਂ ਹੋਰ ਸਮਾਜਿਕ ਸੁਰੱਖਿਆ ਯੋਜਨਾਵਾਂ ਦਾ ਲਾਭ ਲੈ ਰਹੀਆਂ ਹਨ, ਨੂੰ ਇਸ ਯੋਜਨਾ ਤੋਂ ਬਾਹਰ ਰੱਖਿਆ ਜਾਵੇਗਾ। ਯੋਗਤਾ ਦੇ ਅੰਤਿਮ ਮਾਪਦੰਡ ਅਜੇ ਤੈਅ ਨਹੀਂ ਕੀਤੇ ਗਏ ਹਨ।
ਇਹ ਵੀ ਪੜ੍ਹੋ : 6.50 ਲੱਖ ਕਰੋੜ ਦਾ ਆਰਥਿਕ ਸੰਕਟ, ਪਾਕਿਸਤਾਨ ਦੀ ਇਕਾਨਮੀ ਖ਼ਤਰੇ 'ਚ! ਡਿਫਾਲਟਰ ਹੋਣ ਕੰਢੇ ਪੁੱਜਾ
ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਵਰਗੀ ਸਕੀਮ
ਸੈਣੀ ਸਰਕਾਰ ਦੀ ਇਹ ਯੋਜਨਾ ਭਾਜਪਾ ਸ਼ਾਸਿਤ ਰਾਜਾਂ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੀਆਂ ਯੋਜਨਾਵਾਂ ਨਾਲ ਮੇਲ ਖਾਂਦੀ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕ੍ਰਮਵਾਰ ਲਾਡਲੀ ਬਹਾਨਾ ਯੋਜਨਾ ਅਤੇ ਲਾਡਕੀ ਬਹਿਣ ਯੋਜਨਾ ਉੱਥੇ ਸ਼ੁਰੂ ਕੀਤੀ ਗਈ ਸੀ। ਹਰਿਆਣਾ ਸਰਕਾਰ ਵੀ ਇਸੇ ਤਰਜ਼ 'ਤੇ ਔਰਤਾਂ ਨੂੰ ਵਿੱਤੀ ਮਦਦ ਦੇ ਕੇ ਸਸ਼ਕਤੀਕਰਨ ਵੱਲ ਕਦਮ ਵਧਾ ਰਹੀ ਹੈ। ਹੁਣ ਦੇਖਣਾ ਇਹ ਹੈ ਕਿ ਰੱਖੜੀ ਤੋਂ ਪਹਿਲਾਂ ਇਹ ਯੋਜਨਾ ਔਰਤਾਂ ਨੂੰ ਕਿੰਨੀ ਰਾਹਤ ਦਿੰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਈ. ਡੀ. ਨੇ ਰਾਮਪ੍ਰਸਥਾ ਬਿਲਡਰ ਦੇ ਨਿਰਦੇਸ਼ਕ ਅਤੇ ਪ੍ਰਮੋਟਰ ਨੂੰ ਕੀਤਾ ਗ੍ਰਿਫ਼ਤਾਰ
NEXT STORY