ਨਵੀਂ ਦਿੱਲੀ— ਭਾਜਪਾ ਵਿਧਾਇਕ ਸਾਧਨਾ ਸਿੰਘ ਵੱਲੋਂ ਬਸਪਾ ਮੁਖੀ ਮਾਇਆਵਤੀ 'ਤੇ ਇਤਰਾਜ਼ਯੋਗ ਟਿੱਪਣੀ ਕੀਤੇ ਜਾਣ ਤੋਂ ਬਾਅਦ ਬਸਪਾ ਦੇ ਸਾਬਕਾ ਵਿਧਾਇਕ ਵਿਜੇ ਯਾਦਵ ਨੇ ਐਲਾਨ ਕੀਤਾ ਹੈ ਕਿ ਜੇਕਰ 48 ਘੰਟਿਆਂ 'ਚ ਸਾਧਨਾ ਨੇ ਬਸਪਾ ਮੁਖੀ ਅਤੇ ਦੇਸ਼ ਦੀਆਂ ਸਾਰੀਆਂ ਔਰਤਾਂ ਤੋਂ ਮੁਆਫ਼ੀ ਨਹੀਂ ਮੰਗੀ ਤਾਂ ਉਹ ਉਨ੍ਹਾਂ ਦਾ ਸਿਰ ਕਲਮ ਕਰ ਕੇ ਲਿਆਉਣ ਵਾਲੇ ਨੂੰ 50 ਲੱਖ ਦਾ ਇਨਾਮ ਦੇਣਗੇ। ਸਾਬਕਾ ਵਿਧਾਇਕ ਦੇ ਇਸ ਐਲਾਨ ਦੇ ਬਾਅਦ ਤੋਂ ਸਿਆਸੀ ਗਲਿਆਰਿਆਂ 'ਚ ਹੜਕੰਪ ਮਚ ਗਿਆ ਹੈ। ਵਿਜੇ ਠਾਕੁਰਦਵਾਰਾ 'ਚ ਪਾਰਟੀ ਵਰਕਰਾਂ ਨਾਲ ਮੁਲਾਕਾਤ ਕਰਨ ਪੁੱਜੇ ਸਨ, ਜਿੱਥੇ ਉਨ੍ਹਾਂ ਨੇ ਕਿਹਾ ਕਿ ਸਪਾ-ਬਸਪਾ ਗਠਜੋੜ ਹੋਣ ਦੇ ਬਾਅਦ ਤੋਂ ਹੀ ਭਾਰਤੀ ਜਨਤਾ ਪਾਰਟੀ ਬੌਖਲਾ ਗਈ ਹੈ, ਜਿਸ ਦੇ ਬਾਅਦ ਤੋਂ ਹੀ ਉਸ ਦੇ ਨੇਤਾ ਅਤੇ ਵਿਧਾਇਕ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਨੇ ਕਿਹਾ,''ਭਾਜਪਾ ਵਿਧਾਇਕ ਸਾਧਨਾ ਸਿੰਘ ਨੇ ਬਸਪਾ ਮੁਖੀ ਦੇ ਵਿਰੁੱਧ ਨਿੰਦਾਯੋਗ ਸ਼ਬਦਾਂ ਦੀ ਵਰਤੋਂ ਕੀਤੀ ਹੈ। ਅਸੀਂ ਮੰਗ ਕਰਦੇ ਹਾਂ ਕਿ ਸਾਧਨਾ ਨੂੰ 48 ਘੰਟਿਆਂ ਦੇ ਅੰਦਰ ਬਸਪਾ ਮੁਖੀਆ ਮਾਇਆਵਤੀ ਅਤੇ ਦੇਸ਼ ਦੀਆਂ ਸਾਰੀਆਂ ਔਰਤਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।'' ਵਿਜੇ ਯਾਦਵ ਨੇ ਕਿਹਾ ਕਿ ਜੇਕਰ 48 ਘੰਟੇ 'ਚ ਸਾਧਨਾ ਸਿੰਘ ਨੇ ਮੁਆਫ਼ੀ ਨਹੀਂ ਮੰਗੀ ਤਾਂ ਬਸਪਾ ਵਰਕਰ ਅੰਦੋਲਨ ਕਰਨਗੇ।
ਸਾਧਨਾ ਸਿੰਘ ਨੇ ਮੰਗੀ ਮੁਆਫ਼ੀ
ਬਸਪਾ ਦੀ ਰਾਸ਼ਟਰੀ ਸੁਪਰੀਮੋ ਮਾਇਆਵਤੀ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਤੋਂ ਬਾਅਦ ਭਾਜਪਾ ਦੀ ਮਹਿਲਾ ਵਿਧਾਇਕ ਸਾਧਨਾ ਸਿੰਘ ਨੇ ਮੁਆਫ਼ੀ ਮੰਗ ਲਈ ਹੈ। ਸਾਧਨਾ ਸਿੰਘ ਵੱਲੋਂ ਜਾਰੀ ਕੀਤੇ ਗਏ ਮੁਆਫ਼ੀਨਾਮੇ 'ਚ ਲਿਖਿਆ ਕਿ ਮੇਰਾ ਮਕਸਦ ਕਿਸੇ ਨੂੰ ਅਪਮਾਨ ਕਰਨ ਦਾ ਨਹੀਂ ਸੀ। ਮੈਂ ਸਿਰਫ 2 ਜੂਨ 1995 ਨੂੰ ਗੈਸਟ ਹਾਊਸ ਕਾਂਡ ਦੌਰਾਨ ਮਾਇਆਵਤੀ ਦੀ ਭਾਜਪਾ ਨੇਤਾਵਾਂ ਵੱਲੋਂ ਕੀਤੀ ਗਈ ਮਦਦ ਨੂੰ ਯਾਦ ਦਿਵਾਉਣਾ ਚਾਹੁੰਦੀ ਸੀ। ਸਾਧਨਾ ਸਿੰਘ ਨੇ ਕਿਹਾ,''ਮੇਰੀ ਮੰਸ਼ਾ ਕਿਸੇ ਨੂੰ ਅਪਮਾਨਤ ਕਰਨ ਦੀ ਨਹੀਂ ਸੀ। ਜੇਕਰ ਕਿਸੇ ਨੂੰ ਮੇਰੀਆਂ ਗੱਲਾਂ ਨਾਲ ਕਸ਼ਟ ਪੁੱਜਿਆ ਹੈ ਤਾਂ ਮੈਂ ਦੁਖ ਪ੍ਰਗਟ ਕਰਦੀ ਹਾਂ।
ਹਿਮਾਚਲ 'ਚ ਬੱਸ ਹੋਈ ਹਾਦਸੇ ਦਾ ਸ਼ਿਕਾਰ, 26 ਯਾਤਰੀ ਜ਼ਖਮੀ
NEXT STORY