ਨਵੀਂ ਦਿੱਲੀ-ਮੁੰਬਈ ਅੱਤਵਾਦੀ ਹਮਲੇ 'ਚ ਸ਼ਹੀਦ ਹੇਮੰਤ ਕਰਕਰੇ ਦੇ ਖਿਲਾਫ ਵਿਵਾਦਪੂਰਨ ਟਿੱਪਣੀ ਕਰਕੇ ਸਾਧਵੀ ਪ੍ਰਗਿਆ ਨੇ ਰਾਜਨੀਤਿਕ ਸਰਗਰਮੀ ਵਧਾ ਦਿੱਤੀ ਸੀ। ਹਾਲਾਂਕਿ ਵਿਵਾਦ ਵੱਧਣ 'ਤੇ ਉਨ੍ਹਾਂ ਨੇ ਮਾਫੀ ਮੰਗ ਲਈ ਸੀ ਪਰ ਭੋਪਾਲ ਤੋਂ ਭਾਜਪਾ ਉਮੀਦਵਾਰ ਸਾਧਵੀ ਪ੍ਰਗਿਆ ਨੇ ਸ਼ਨੀਵਾਰ ਨੂੰ ਇੱਕ ਹੋਰ ਵਿਵਾਦਪੂਰਨ ਬਿਆਨ ਦੇ ਦਿੱਤਾ ਹੈ। ਸਾਧਵੀ ਪ੍ਰਗਿਆ ਨੇ ਕਿਹਾ ਹੈ ਕਿ ਬਾਬਰੀ ਮਸਜਿਦ ਦਾ ਢਾਂਚਾ ਡਿੱਗਣ 'ਤੇ ਉਨ੍ਹਾਂ ਨੂੰ ਅਫਸੋਸ ਨਹੀਂ ਸਗੋਂ ਮਾਣ ਹੋਵੇਗਾ।
ਇਸ 'ਤੇ ਨੋਟਿਸ ਲੈਂਦੇ ਹੋਏ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ 'ਚ ਦੂਜਾ ਨੋਟਿਸ ਦੇ ਦਿੱਤਾ ਹੈ। ਮੱਧ ਪ੍ਰਦੇਸ਼ ਦੇ ਮੁੱਖ ਚੋਣ ਕਮਿਸ਼ਨ ਅਧਿਕਾਰੀ ਵੀ. ਐੱਲ. ਕਾਂਤਾ ਰਾਵ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਲਈ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਹਨ। ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਲਗਾਤਾਰ ਚੋਣ ਜ਼ਾਬਤੇ ਦੀ ਉਲੰਘਣਾ ਅਤੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨ 'ਤੇ ਵੱਡੀ ਕਾਰਵਾਈ ਹੋ ਸਕਦੀ ਹੈ।
ਮਿਲੀ ਜਾਣਕਾਰੀ ਮੁਤਾਬਕ ਸਾਧਵੀ ਪ੍ਰਗਿਆ ਨੇ ਸ਼ਨੀਵਾਰ ਨੂੰ ਇੱਕ ਟੀ. ਵੀ. ਚੈਨਲ 'ਤੇ ਗੱਲ ਬਾਤ ਕਰਦੇ ਹੋਏ ਬਾਬਰੀ ਮਸਜਿਦ ਨੂੰ ਲੈ ਕੇ ਵਿਵਾਦਪੂਰਨ ਟਿੱਪਣੀ ਕੀਤੀ ਹੈ। ਉਨ੍ਹਾਂ ਨੇ ਕਿਹਾ, '' ਰਾਮ ਮੰਦਰ ਜ਼ਰੂਰ ਬਣੇਗਾ। ਇੱਕ ਸ਼ਾਨਦਾਰ ਮੰਦਰ ਬਣੇਗਾ।'' ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕੀ ਉਹ ਇਕ ਸਮੇਂ ਸੀਮਾ ਦੱਸ ਸਕਦੀ ਹੈ ਤਾਂ ਉਨ੍ਹਾਂ ਨੇ ਕਿਹਾ,'' ਅਸੀਂ ਮੰਦਰ ਉੱਥੇ ਹੀ ਉਸਾਰਾਗੇ। ਆਖਰਕਾਰ ਅਸੀਂ ਢਾਂਚੇ ਨੂੰ ਤਬਾਹ ਕਰਨ ਲਈ ਗਏ ਸੀ।'' ਸਾਧਵੀ ਦੇ ਇਸ ਬਿਆਨ ਦੇ ਕੁਝ ਘੰਟਿਆਂ ਬਾਅਦ ਹੀ ਚੋਣ ਕਮਿਸ਼ਨ ਨੇ ਉਸ ਨੂੰ ਦੂਜਾ ਨੋਟਿਸ ਦੇ ਦਿੱਤਾ ਹੈ।
ਆਗਰਾ-ਲਖਨਊ ਐਕਸਪ੍ਰੈੱਸ ਵੇਅ 'ਤੇ ਭਿਆਨਕ ਸੜਕ ਹਾਦਸਾ, 7 ਲੋਕਾਂ ਦੀ ਮੌਤ
NEXT STORY