ਹਰਿਦੁਆਰ — ਹਰਿਦੁਆਰ ਦੇ ਸੰਤਾਂ ਨੇ ''ਇਸਲਾਮਿਕ ਜੇਹਾਦੀਆਂ'' ਦੇ ਖਾਤਮੇ ਲਈ ਵੀਰਵਾਰ ਨੂੰ ਸ਼੍ਰੀ ਪੰਚਦਸਨਮ ਜੂਨਾ ਅਖਾੜੇ ਦੇ ਭੈਰਵ ਘਾਟ ਵਿਖੇ ਮਾਂ ਬਗਲਾਮੁਖੀ ਦਾ 'ਮਹਾਂ ਯੱਗ' ਸ਼ੁਰੂ ਕੀਤਾ। ਯੱਗ ਦਾ ਆਯੋਜਨ ਵਿਵਾਦਤ ਦਾਸਨਾ ਪੁਜਾਰੀ ਅਤੇ ਜੂਨਾ ਅਖਾੜੇ ਦੇ ਮਹਾਮੰਡਲੇਸ਼ਵਰ ਯਤੀ ਨਰਸਿਮਹਾਨੰਦ ਗਿਰੀ ਦੁਆਰਾ ਕੀਤਾ ਜਾ ਰਿਹਾ ਹੈ, ਜੋ ਅਕਸਰ ਆਪਣੇ "ਮੁਸਲਮਾਨਾਂ ਵਿਰੁੱਧ ਨਫ਼ਰਤ ਭਰੇ ਭਾਸ਼ਣਾਂ" ਲਈ ਸੁਰਖੀਆਂ ਵਿੱਚ ਰਹਿੰਦੇ ਹਨ। ਯੱਗ ਦੀ ਸਮਾਪਤੀ 21 ਦਸੰਬਰ ਨੂੰ ਹੋਵੇਗੀ।
ਯੇਤੀ ਨਰਸਿਮਹਾਨੰਦ ਨੇ ਕਿਹਾ ਕਿ ਬੰਗਲਾਦੇਸ਼, ਪਾਕਿਸਤਾਨ ਅਤੇ ਭਾਰਤ ਵਿਚ ਹਿੰਦੂਆਂ ਦਾ ਕਤਲੇਆਮ ਕਰ ਰਹੇ ਇਸਲਾਮੀ ਜੇਹਾਦੀਆਂ ਦੇ ਮੁਕੰਮਲ ਖਾਤਮੇ ਤੋਂ ਬਿਨਾਂ “ਮਨੁੱਖਤਾ” ਨੂੰ ਬਚਾਉਣਾ ਸੰਭਵ ਨਹੀਂ ਹੈ। ਉਨ੍ਹਾਂ ਨੇ ਸਨਾਤਨ ਧਰਮ ਦੇ ਪੈਰੋਕਾਰਾਂ ਨੂੰ ਮਹਾਯੱਗ ਵਿਚ ਹਿੱਸਾ ਲੈਣ ਦਾ ਸੱਦਾ ਦਿੱਤਾ। ਵਿਸ਼ਵ ਧਰਮ ਸੰਸਦ ਦੀ ਮੁੱਖ ਕਨਵੀਨਰ ਉਦਿਤਾ ਤਿਆਗੀ ਅਤੇ ਜੂਨਾ ਅਖਾੜੇ ਦੇ ਕੋਠਾਰੀ ਸ਼੍ਰੀ ਮਹੰਤ ਮਹਾਕਾਲ ਗਿਰੀ ਨੇ ਮਹਾਯੱਗ ਵਿੱਚ ਹਿੱਸਾ ਲਿਆ।
ਪਲੱਕੜ 'ਚ ਵਾਪਰੇ ਸੜਕ ਹਾਦਸੇ 'ਚ 4 ਵਿਦਿਆਰਥਣਾਂ ਦੀ ਮੌਤ
NEXT STORY