ਕੋਰੀਆ- ਛੱਤੀਸਗੜ੍ਹ ਦੇ ਕੋਰੀਆ ਜ਼ਿਲ੍ਹੇ ’ਚ ਰੇਤ ਦੀ ਗੈਰ-ਕਾਨੂਨੀ ਮਾਈਨਿੰਗ ਨੂੰ ਲੈ ਕੇ ਭਾਜਪਾ ਦੇ ਇਕ ਆਗੂ ਭਰਤ ਸਿੰਘ ਉਰਫ਼ ਲੱਲਾ ਸਿੰਘ ਸਮੇਤ 3 ਵਿਅਕਤਆਂ ਨੂੰ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮਾਂ ਨੇ ਭਾਜਪਾ ਆਗੂ ਦੀ ਫਾਰਚੂਨਰ ਕਾਰ ਦੇ ਅੱਗੇ-ਪਿੱਛੇ ਹੋਰ ਮੋਟਰ-ਗੱਡੀਆਂ ਖੜ੍ਹੀਆਂ ਕਰ ਕੇ ਸੜਕ ਜਾਮ ਕਰ ਦਿੱਤੀ। ਫਿਰ ਫਾਰਚੂਨਰ ’ਤੇ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ। ਇਸ ਦੇ ਸਿੱਟੇ ਵਜੋਂ ਭਾਜਪਾ ਦੇ ਸਾਬਕਾ ਜ਼ਿਲਾ ਪੰਚਾਇਤ ਪ੍ਰਧਾਨ ਭਰਤ ਸਿੰਘ ਦੀ ਜ਼ਿੰਦਾ ਸੜ ਜਾਣ ਨਾਲ ਮੌਤ ਹੋ ਗਈ।

ਕਾਰ ’ਚ ਸਵਾਰ ਭਰਤ ਸਿੰਘ ਦੇ ਭਰਾ ਸਮੇਤ 4 ਹੋਰ ਵਿਅਕਤੀ ਬਾਹਰ ਨਿਕਲਣ ’ਚ ਸਫਲ ਹੋ ਗਏ ਪਰ ਮੁਲਜ਼ਮਾਂ ਨੇ ਉਨ੍ਹਾਂ ਨੂੰ ਘੇਰ ਕੇ ਬੇਰਹਿਮੀ ਨਾਲ ਕੁੱਟਿਆ। ਉਨ੍ਹਾਂ ’ਤੇ ਕੁਹਾੜੀਆਂ ਨਾਲ ਹਮਲਾ ਕੀਤਾ। ਹਮਲੇ ਦੌਰਾਨ ਗੰਭੀਰ ਰੂਪ ’ਚ ਜ਼ਖਮੀ ਹੋਏ ਵੀਰੇਂਦਰ ਸਿੰਘ (28) ਤੇ ਉਸ ਦੇ ਚਚੇਰੇ ਭਰਾ ਨਗੇਂਦਰ ਸਿੰਘ (53) ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਭਰਤ ਸਿੰਘ ਦਾ ਕੁਝ ਲੋਕਾਂ ਨਾਲ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਨੂੰ ਲੈ ਕੇ ਝਗੜਾ ਹੋ ਗਿਆ ਸੀ। ਮੰਗਲਵਾਰ ਰਾਤ 12:00 ਵਜੇ ਹਮਲਾਵਰਾਂ ਨੇ ਭਰਤ ਸਿੰਘ ਤੇ ਹੋਰਨਾਂ ਨੂੰ ਘੇਰ ਲਿਆ। ਇਸ ਮਾਮਲੇ ’ਚ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਭਰਤ ਸਿੰਘ ਪਹਿਲਾਂ ਕਾਂਗਰਸ ਪਾਰਟੀ ’ਚ ਸੀ ਪਰ ਭੁਪੇਸ਼ ਬਘੇਲ ਸਰਕਾਰ ਦੌਰਾਨ ਭਾਜਪਾ ’ਚ ਸ਼ਾਮਲ ਹੋ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਝਾਰਖੰਡ ਵਿੱਚ ਦੋ ਰਾਜ ਸਭਾ ਸੀਟਾਂ ਲਈ ਵੋਟਿੰਗ ਜਾਰੀ, ਸ਼ਾਮ 4 ਵਜੇ ਤੱਕ ਰਹੇਗੀ ਜਾਰੀ
NEXT STORY