ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੋਵਿੰਦ ਸਿੰਘ ਦੇ ਪ੍ਰਕਾਸ਼ ਪੁਰਬ 'ਤੇ ਰਾਸ਼ਟਰੀ ਛੁੱਟੀ ਸੰਬੰਧੀ ਪਟੀਸ਼ਨ ਮੰਗਲਵਾਰ ਨੂੰ ਖਾਰਜ ਕਰ ਦਿੱਤੀ। ਜੱਜ ਵਿਕਰਮ ਨਾਥ ਅਤੇ ਸੰਦੀਪ ਮੇਹਤਾ ਦੀ ਇਕ ਬੈਂਚ ਨੇ ਕਿਹਾ ਕਿ ਉਹ ਅਖਿਲ ਭਾਰਤੀ ਸ਼੍ਰੋਮਣੀ ਸਿੰਘ ਸਭਾ ਦੀ ਪਟੀਸ਼ਨ 'ਤੇ ਵਿਚਾਰ ਕਰਨ ਦੀ ਇਛੁੱਕ ਨਹੀਂ ਹੈ। ਪਟੀਸ਼ਨਕਰਤਾ ਨੇ ਦੇਸ਼ 'ਚ 'ਜਨਤਕ ਜਾਂ ਗਜ਼ਟਿਡ ਛੁੱਟੀ ਐਲਾਨ ਕਰਨ ਲਈ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕਰਨ' ਦੀ ਵੀ ਮੰਗ ਕੀਤੀ ਸੀ। ਬੈਂਚ ਨੇ ਕਿਹਾ,''ਖਾਰਜ। ਵਿਸਤ੍ਰਿਤ ਆਦੇਸ਼ ਬਾਅਦ 'ਚ ਆਵੇਗਾ।''
ਪਟੀਸ਼ਨਕਰਤਾ ਸੰਗਠਨ ਵਲੋਂ ਪੇਸ਼ ਸ਼ੀਨੀਅਰ ਐਡਵੋਕੇਟ ਵਿਕਾਸ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਕੋਈ ਨੀਤੀ ਨਹੀਂ ਹੈ ਅਤੇ ਇਹ ਯਕੀਨੀ ਹੋਣਾ ਚਾਹੀਦਾ ਕਿ ਜਨਤਕ ਛੁੱਟੀ ਕਿਵੇਂ ਤੈਅ ਕੀਤੀ ਜਾਵੇਗੀ। ਪਟੀਸ਼ਨ 'ਚ ਕੇਂਦਰ ਨੂੰ ਇਹ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ ਕਿ ਉਹ 'ਦਸਵੇਂ ਸਿੱਖ ਗੁਰੂ 'ਗੁਰੂ ਗੋਬਿੰਦ ਸਿੰਘ ਜੀ' ਦੇ ਪ੍ਰਕਾਸ਼ ਪੁਰਬ ਨੂੰ ਗਜ਼ਟਿਡ/ਜਨਤਕ ਛੁੱਟੀ ਐਲਾਨ ਕਰਨ, ਜੋ ਪੂਰੇ ਭਾਰਤ 'ਚ ਮਨਾਇਆ ਜਾਵੇ। ਪਟੀਸ਼ਨ 'ਚ ਕਿਹਾ ਗਿਆ,''ਭਾਰਤ 'ਚ ਗਜ਼ਟਿਡ ਛੁੱਟੀ ਐਲਾਨ ਕਰਨ ਦੇ ਸੰਬੰਧ 'ਚ ਕਿਸੇ ਵੀ ਅਧਿਕਾਰੀ ਦੇ ਕੋਈ ਮਾਰਗਦਰਸ਼ਨ ਸਿਧਾਂਤ ਨਾ ਹੋਣ ਕਾਰਨ, ਸਰਕਾਰ 'ਚ ਬੈਠੇ ਰਾਜਨੀਤਕ ਸਮੂਹਾਂ ਦੇ ਕਹਿਣ 'ਤੇ ਅਧਿਕਾਰੀ ਆਪਣੀ ਇੱਛਾ ਅਤੇ ਪਸੰਦ ਅਨੁਸਾਰ ਛੁੱਟੀ ਐਲਾਨ ਕਰਦੇ ਹਨ, ਜੋ ਵਿਸ਼ੇਸ਼ ਜਨਤਾ ਦੇ ਇਕ ਵਰਗ ਨੂੰ ਸੰਤੁਸ਼ਟ ਕਰਨ ਦੇ ਰਾਜਨੀਤਕ ਮਕਸਦ ਲਈ ਹੁੰਦਾ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਔਰਤਾਂ ਨੂੰ ਮਿਲੇਗੀ 3 ਮਹੀਨੇ ਦੀ ਛੁੱਟੀ ! ਸੁਪਰੀਮ ਕੋਰਟ ਨੇ ਬੱਚਾ ਗੋਦ ਲੈਣ ਦੇ ਮਾਮਲੇ 'ਚ ਸੁਣਾ'ਤਾ ਵੱਡਾ ਫ਼ੈਸਲਾ
NEXT STORY