ਨਵੀਂ ਦਿੱਲੀ- ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਬੀ. ਆਰ. ਗਵਈ ਦੀ ਅਗਵਾਈ ਵਾਲੇ ਕਾਲੇਜੀਅਮ ਨੇ ਵੱਖ-ਵੱਖ ਹਾਈ ਕੋਰਟਾਂ ਦੇ 21 ਜੱਜਾਂ ਦੇ ਤਬਾਦਲੇ ਦੀ ਸਿਫ਼ਾਰਿਸ਼ ਕੀਤੀ ਹੈ। ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ। ਬਿਆਨ ਅਨੁਸਾਰ 26 ਮਈ ਨੂੰ ਆਯੋਜਿਤ ਮੀਟਿੰਗ ’ਚ ਕਾਲੇਜੀਅਮ ਨੇ ਜੱਜਾਂ ਦੇ ਤਬਾਦਲੇ ਸਬੰਧੀ ਫੈਸਲਾ ਕੀਤਾ।
ਜਸਟਿਸ ਸੁਜਾਏ ਪਾਲ ਨੂੰ ਤੇਲੰਗਾਨਾ ਤੋਂ ਕਲਕੱਤਾ ਅਤੇ ਜਸਟਿਸ ਵੀ. ਕਾਮੇਸ਼ਵਰ ਰਾਓ ਦਾ ਕਰਨਾਟਕ ਹਾਈ ਕੋਰਟ ਤੋਂ ਦਿੱਲੀ ਹਾਈ ਕੋਰਟ ਤਬਾਦਲਾ ਕਰਨ ਦੀ ਸਿਫਾਰਿਸ਼ ਕੀਤੀ ਗਈ। ਇਸੇ ਤਰ੍ਹਾਂ ਜਸਟਿਸ ਲਾਨੁਸੁੰਗਕੁਮ ਜਮੀਰ ਨੂੰ ਗੁਹਾਟੀ ਤੋਂ ਕਲਕੱਤਾ, ਜਸਟਿਸ ਮਾਨਸ ਰੰਜਨ ਪਾਠਕ ਨੂੰ ਗੁਹਾਟੀ ਤੋਂ ਓਡਿਸ਼ਾ, ਜਸਟਿਸ ਨਿਤਿਨ ਵਾਸੂਦੇਵ ਸਾਂਬਰੇ ਨੂੰ ਬੰਬੇ ਤੋਂ ਦਿੱਲੀ, ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੂੰ ਇਲਾਹਾਬਾਦ ਤੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਭੇਜਣ ਦੀ ਸਿਫਾਰਿਸ਼ ਕੀਤੀ ਗਈ ਹੈ।
ਜਸਟਿਸ ਸੁਮਨ ਸ਼ਿਆਮ ਨੂੰ ਗੁਹਾਟੀ ਤੋਂ ਬੰਬੇ, ਜਸਟਿਸ ਸੰਜੀਵ ਪ੍ਰਕਾਸ਼ ਸ਼ਰਮਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵਾਪਸ ਰਾਜਸਥਾਨ, ਜਸਟਿਸ ਵਿਵੇਕ ਚੌਧਰੀ ਨੂੰ ਇਲਾਹਾਬਾਦ ਤੋਂ ਦਿੱਲੀ, ਜਸਟਿਸ ਦਿਨੇਸ਼ ਕੁਮਾਰ ਸਿੰਘ ਨੂੰ ਕੇਰਲ ਤੋਂ ਕਰਨਾਟਕ, ਜਸਟਿਸ ਵਿਵੇਕ ਕੁਮਾਰ ਸਿੰਘ ਨੂੰ ਮਦਰਾਸ ਤੋਂ ਮੱਧ ਪ੍ਰਦੇਸ਼ ਅਤੇ ਜਸਟਿਸ ਬੱਟੂ ਦੇਵਾਨੰਦ ਨੂੰ ਮਦਰਾਸ ਤੋਂ ਵਾਪਸ ਆਂਧਰਾ ਪ੍ਰਦੇਸ਼ ਹਾਈ ਕੋਰਟ ’ਚ ਤਬਦੀਲ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ।
ਕਾਲੇਜੀਅਮ ਨੇ ਜਸਟਿਸ ਓਮ ਪ੍ਰਕਾਸ਼ ਸ਼ੁਕਲਾ ਨੂੰ ਇਲਾਹਾਬਾਦ ਤੋਂ ਦਿੱਲੀ, ਜਸਟਿਸ ਸ਼੍ਰੀ ਚੰਦਰਸ਼ੇਖਰ ਨੂੰ ਰਾਜਸਥਾਨ ਤੋਂ ਬੰਬੇ ਅਤੇ ਜਸਟਿਸ ਸੁਧੀਰ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵਾਪਸ ਪਟਨਾ ਤਬਦੀਲ ਕਰਨ ਦੀ ਸਿਫਾਰਿਸ਼ ਕੀਤੀ ਹੈ। ਇਸੇ ਤਰ੍ਹਾਂ ਜਸਟਿਸ ਅਨਿਲ ਖੇਤਰਪਾਲ ਨੂੰ ਪੰਜਾਬ ਅਤੇ ਹਰਿਆਣਾ ਤੋਂ ਦਿੱਲੀ, ਜਸਟਿਸ ਅਰੁਣ ਕੁਮਾਰ ਮੋਂਗਾ ਨੂੰ ਰਾਜਸਥਾਨ ਤੋਂ ਦਿੱਲੀ, ਜਸਟਿਸ ਜਯੰਤ ਬੈਨਰਜੀ ਨੂੰ ਇਲਾਹਾਬਾਦ ਤੋਂ ਕਰਨਾਟਕ ਅਤੇ ਜਸਟਿਸ ਸੀ. ਸੁਮਾਲਤਾ ਨੂੰ ਕਰਨਾਟਕ ਤੋਂ ਤੇਲੰਗਾਨਾ, ਜਸਟਿਸ ਲਲਿਤਾ ਕੰਨੇਗੰਤੀ ਨੂੰ ਕਰਨਾਟਕ ਤੋਂ ਤੇਲੰਗਾਨਾ ਅਤੇ ਜਸਟਿਸ ਅਨਿਰੈੱਡੀ ਅਭਿਸ਼ੇਕ ਰੈੱਡੀ ਨੂੰ ਪਟਨਾ ਤੋਂ ਤੇਲੰਗਾਨਾ ਹਾਈ ਕੋਰਟ ਵਾਪਸ ਤਬਦੀਲ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ।
ਮਾਣਹਾਨੀ ਮਾਮਲੇ ’ਚ ਅਭਿਜੀਤ ਅਈਅਰ ਮਿੱਤਰਾ ਨੂੰ ਸੰਮਨ ਜਾਰੀ
NEXT STORY