ਨੈਸ਼ਨਲ ਡੈਸਕ- ਸਕੂਲ ਬੱਚਿਆਂ ਦੇ ਸਿੱਖਣ, ਖੇਡਣ ਅਤੇ ਆਤਮ-ਵਿਸ਼ਵਾਸ ਵਧਾਉਣ ਦੀ ਜਗ੍ਹਾ ਹੁੰਦੇ ਹਨ। ਹਰ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਸੁਰੱਖਿਅਤ ਵਾਤਾਵਰਣ 'ਚ ਪੜ੍ਹਾਈ ਕਰੇ ਪਰ ਜੇਕਰ ਕੋਈ ਅਧਿਆਪਕ ਪੂਰੀ ਕਲਾਸ ਦੇ ਸਾਹਮਣੇ ਕਿਸੇ ਬੱਚੇ ਨੂੰ ਥੱਪੜ ਮਾਰਦਾ ਹੈ, ਝਿੜਕਦਾ ਹੈ, ਜ਼ਲੀਲ ਕਰਦਾ ਹੈ ਜਾਂ ਮਾਨਸਿਕ ਤੌਰ 'ਤੇ ਦੁਰਵਿਵਹਾਰ ਕਰਦਾ ਹੈ, ਤਾਂ ਕੀ ਇਹ ਸਹੀ ਹੈ?
ਇਸ ਸਵਾਲ ਦਾ ਜਵਾਬ ਸਪੱਸ਼ਟ ਹੈ- ਨਹੀਂ। ਭਾਰਤੀ ਕਾਨੂੰਨ ਅਤੇ CBSE (ਕੇਂਦਰੀ ਸੈਕੰਡਰੀ ਸਿੱਖਿਆ ਬੋਰਡ) ਦੇ ਦਿਸ਼ਾ-ਨਿਰਦੇਸ਼ ਬੱਚਿਆਂ ਨੂੰ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਤੋਂ ਪੂਰੀ ਸੁਰੱਖਿਆ ਪ੍ਰਦਾਨ ਕਰਦੇ ਹਨ। ਭਾਵੇਂ ਕੋਈ ਬੱਚਾ ਨਰਸਰੀ, ਐੱਲਕੇਜੀ, ਯੂਕੇਜੀ, ਜਾਂ ਕਿਸੇ ਹੋਰ ਗ੍ਰੇਡ 'ਚ ਪੜ੍ਹਦਾ ਹੈ, ਸਕੂਲ ਦੀ ਜ਼ਿੰਮੇਵਾਰੀ ਹੈ ਕਿ ਉਸ ਨੂੰ ਸੁਰੱਖਿਅਤ ਅਤੇ ਸਤਿਕਾਰਯੋਗ ਵਾਤਾਵਰਣ ਮਿਲੇ।
ਕੀ ਕਹਿੰਦਾ ਹੈ RTI ਐਕਟ
ਸਿੱਖਿਆ ਅਧਿਕਾਰ (ਆਰਟੀਈ) ਐਕਟ, 2009 ਦੀ ਧਾਰਾ 17 ਦੇ ਅਧੀਨ ਬੱਚਿਆਂ ਨੂੰ ਸਰੀਰਕ ਸਜ਼ਾ ਅਤੇ ਮਾਨਸਿਕ ਤੌਰ 'ਤੇ ਪਰੇਸ਼ਾਨ ਕਰਨ ਦੀ ਮਨਾਹੀ ਹੈ। ਸੀਬੀਐੱਸਈ ਆਪਣੇ ਸੰਬੰਧਿਤ ਸਕੂਲਾਂ ਨੂੰ ਸਪੱਸ਼ਟ ਨਿਰਦੇਸ਼ ਵੀ ਦਿੰਦਾ ਹੈ ਕਿ ਬੱਚਿਆਂ ਪ੍ਰਤੀ ਕਿਸੇ ਵੀ ਤਰ੍ਹਾਂ ਦਾ ਹਿੰਸਕ ਜਾਂ ਦੁਰਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਕੂਲਾਂ ਨੂੰ ਡਰ ਦਾ ਨਹੀਂ, ਸਗੋਂ ਸਤਿਕਾਰ ਅਤੇ ਵਿਸ਼ਵਾਸ ਦਾ ਮਾਹੌਲ ਪੈਦਾ ਕਰਨਾ ਚਾਹੀਦਾ ਹੈ।
ਲੋਕ ਅਕਸਰ ਮੰਨਦੇ ਹਨ ਕਿ ਸਰੀਰਕ ਸਜ਼ਾ ਦਾ ਮਤਲਬ ਸਿਰਫ਼ ਮਾਰਨਾ ਹੈ, ਜਦੋਂ ਕਿ ਕਾਨੂੰਨ ਅਤੇ ਬਾਲ ਸੁਰੱਖਿਆ ਦਿਸ਼ਾ-ਨਿਰਦੇਸ਼ ਇਸ ਦੇ ਦਾਇਰੇ ਤੋਂ ਕਿਤੇ ਜ਼ਿਆਦਾ ਵਿਆਪਕ ਮੰਨਦੇ ਹਨ।
ਇਨ੍ਹਾਂ 'ਚ ਸ਼ਾਮਲ ਹਨ:
- ਥੱਪੜ ਮਾਰਨਾ
- ਹੱਥ ਜਾਂ ਕਿਸੇ ਚੀਜ਼ ਨਾਲ ਮਾਰਨਾ
- ਕੰਨ ਖਿੱਚਣਾ
- ਬਾਂਹ ਮਰੋੜਨਾ
- ਬੱਚੇ ਨੂੰ ਝੰਜੋੜਨਾ
- ਧੱਕਾ ਦੇਣਾ
- ਬੱਚੇ ਨੂੰ ਲੰਬੇ ਸਮੇਂ ਲਈ ਖੜ੍ਹਾ ਕਰਨਾ
- ਬੱਚੇ ਨੂੰ ਦਰਦ ਦੇਣ ਸਥਿਤੀ 'ਚ ਬਿਠਾਉਣਾ ਜਾਂ ਖੜ੍ਹਾ ਕਰਨਾ
- ਕੋਈ ਵੀ ਵਿਵਹਾਰ ਜੋ ਸਰੀਰਕ ਦਰਦ ਦਾ ਕਾਰਨ ਬਣਦਾ ਹੈ
- ਮਾਨਸਿਕ ਸ਼ੋਸ਼ਣ ਵੀ ਹੈ ਅਪਰਾਧ ਵਰਗੀ ਗੰਭੀਰ ਚਿੰਤਾ
ਬੱਚੇ ਦੀ ਸਰੀਰਕ ਸੱਟ ਨਾ ਸਿਰਫ਼ ਸਰੀਰ 'ਤੇ ਸਗੋਂ ਮਨ 'ਤੇ ਵੀ ਲੱਗ ਸਕਦੀ ਹੈ। ਮਾਹਿਰਾਂ ਦੇ ਅਨੁਸਾਰ ਬਚਪਨ 'ਚ ਮਿਲਿਆ ਮਾਨਸਿਕਤ ਜ਼ਖ਼ਮ ਲੰਬੇ ਸਮੇਂ ਤੱਕ ਬੱਚੇ ਦੇ ਆਤਮ-ਵਿਸ਼ਵਾਸ, ਪੜ੍ਹਾਈ ਅਤੇ ਵਿਵਹਾਰ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਮਾਨਸਿਕ ਸ਼ੋਸ਼ਣ 'ਚ ਸ਼ਾਮਲ ਹਨ:
- ਪੂਰੀ ਕਲਾਸ ਦੇ ਸਾਹਮਣੇ ਅਪਮਾਨ ਕਰਨਾ
- ਗਾਲ੍ਹ ਕੱਢਣਾ ਜਾਂ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨਾ
- ਵਾਰ-ਵਾਰ ਧਮਕੀ ਦੇਣਾ ਜਾਂ ਡਰਾਉਣਾ
- ਗਲਤੀਆਂ ਦਾ ਮਜ਼ਾਕ ਉਡਾਉਣਾ
- ਦੂਜੇ ਬੱਚਿਆਂ ਨਾਲ ਅਪਮਾਨਜਨਕ ਤੁਲਨਾ ਕਰਨਾ
- "ਮੂਰਖ," "ਬੇਕਾਰ" ਜਾਂ ਇਸ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ ਕਰਨਾ
- ਡਰ ਰਾਹੀਂ ਅਨੁਸ਼ਾਸਨ ਲਾਗੂ ਕਰਨਾ
ਬੱਚਿਆਂ ਦੀ ਸੁਰੱਖਿਆ ਸੰਬੰਧੀ CBSE ਦੇ ਨਿਯਮ ਕੀ ਹਨ?
ਸੀਬੀਐੱਸਈ ਦੇ ਐਫੀਲੀਏਸ਼ਨ ਉਪ-ਨਿਯਮਾਂ ਦੇ ਅਨੁਸਾਰ, ਸਾਰੇ ਐਫੀਲੀਏਟਿਡ ਸਕੂਲਾਂ ਨੂੰ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਸ (ਐੱਨਸੀਪੀਸੀਆਰ) ਅਤੇ ਹੋਰ ਸੰਬੰਧਿਤ ਸੰਗਠਨਾਂ ਦੇ ਬਾਲ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਸਕੂਲਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਬੱਚਿਆਂ ਨੂੰ ਹਿੰਸਾ, ਧੱਕੇਸ਼ਾਹੀ, ਪਰੇਸ਼ਾਨੀ ਅਤੇ ਕਿਸੇ ਵੀ ਤਰ੍ਹਾਂ ਦੇ ਦੁਰਵਿਵਹਾਰ ਤੋਂ ਬਚਾਉਣ। ਬੱਚਿਆਂ ਦੀ ਸੁਰੱਖਿਆ ਸੀਬੀਐੱਸਈ ਐਫੀਲੀਏਸ਼ਨ ਦੀਆਂ ਮੁੱਖ ਸ਼ਰਤਾਂ 'ਚੋਂ ਇਕ ਹੈ।
ਕੀ ਅਧਿਆਪਕ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ?
ਹਾਂ। ਸੀਬੀਐੱਸਈ ਦੇ ਨਿਯਮਾਂ ਅਨੁਸਾਰ, ਸਕੂਲ ਪ੍ਰਬੰਧਨ ਦੋਸ਼ਾਂ ਦੀ ਜਾਂਚ ਕਰਨ ਤੋਂ ਬਾਅਦ ਸਬੰਧਤ ਅਧਿਆਪਕ ਜਾਂ ਕਰਮਚਾਰੀ ਵਿਰੁੱਧ ਕਾਰਵਾਈ ਕਰ ਸਕਦਾ ਹੈ। ਮਾਮਲੇ ਦੀ ਗੰਭੀਰਤਾ ਦੇ ਆਧਾਰ 'ਤੇ, ਚਿਤਾਵਨੀਆਂ, ਮੁਅੱਤਲੀਆਂ ਜਾਂ ਹੋਰ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਸਕਦੀ ਹੈ।
ਸੀਸੀਟੀਵੀ ਫੁਟੇਜ ਕਿਉਂ ਮਹੱਤਵਪੂਰਨ ਹੈ?
ਸੀਬੀਐੱਸਈ ਦੇ ਨਵੇਂ ਸੁਰੱਖਿਆ ਮਾਪਦੰਡਾਂ ਦੇ ਤਹਿਤ, ਸਕੂਲਾਂ ਨੇ ਮੁੱਖ ਸਥਾਨਾਂ ਅਤੇ ਕਲਾਸਰੂਮਾਂ 'ਚ ਸੀਸੀਟੀਵੀ ਲਗਾਉਣ 'ਤੇ ਜ਼ੋਰ ਦਿੱਤਾ ਹੈ। ਜੇਕਰ ਕਿਸੇ ਬੱਚੇ ਨਾਲ ਦੁਰਵਿਵਹਾਰ ਹੋਣ ਦੀ ਰਿਪੋਰਟ ਕੀਤੀ ਜਾਂਦੀ ਹੈ, ਤਾਂ ਸੀਸੀਟੀਵੀ ਫੁਟੇਜ ਜਾਂਚ 'ਚ ਮਹੱਤਵਪੂਰਨ ਸਬੂਤ ਬਣ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਦਾਲਤ ਵਲੋਂ ਵਾਂਗਚੁਕ ਨੂੰ ਮੇਦਾਂਤਾ ਹਸਪਤਾਲ ਭੇਜਣ ਦੀ ਸਲਾਹ, ਸਰਕਾਰ ਨੇ ਕਿਹਾ-'ਕੋਈ ਇਤਰਾਜ਼ ਨਹੀਂ'
NEXT STORY