ਕੁਸ਼ੀਨਗਰ, (ਏਜੰਸੀ)-ਕੁਸ਼ੀਨਗਰ ਵਿਚ ਇਕ ਨਿੱਜੀ ਸਕੂਲ ਦੀ ਅਧਿਆਪਕਾ ਨਾਲ ਕਥਿਤ ਛੇੜਛਾੜ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਵਿਚ ਪੁਲਸ ਨੇ ਸਕੂਲ ਪ੍ਰਬੰਧਕ ਨੂੰ ਗ੍ਰਿਫ਼ਤਾਰ ਕੀਤਾ ਹੈ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਪੁਲਸ ਅਨੁਸਾਰ ਰਵਿੰਦਰ ਨਗਰ ਥਾਣਾ ਖੇਤਰ ਵਿਚ ਸਥਿਤ ਸਕੂਲ ਦੀ ਅਧਿਆਪਕਾ ਨੇ ਸ਼ਿਕਾਇਤ ਵਿਚ ਦੋਸ਼ ਲਗਾਇਆ ਕਿ 1 ਅਕਤੂਬਰ ਨੂੰ ਛੁੱਟੀ ਤੋਂ ਬਾਅਦ ਉਹ ਬੱਚਿਆਂ ਨਾਲ ਘਰ ਜਾਣ ਦੀ ਤਿਆਰੀ ਕਰ ਰਹੀ ਸੀ। ਇਸੇ ਦੌਰਾਨ ਪ੍ਰਬੰਧਕ ਨੇ ਕੰਮ ਦੇ ਬਹਾਨੇ ਉਸ ਨੂੰ ਰੋਕ ਲਿਆ। ਲੱਗਭਗ 10 ਮਿੰਟ ਬਾਅਦ ਉਹ ਅਧਿਆਪਕਾ ਕੋਲ ਪਹੁੰਚਿਆ ਅਤੇ ਉਸ ਦਾ ਹੱਥ ਫੜ ਕੇ ਕਥਿਤ ਤੌਰ ’ਤੇ ਛੇੜਛਾੜ ਕਰਨ ਲੱਗਾ।
ਸ਼ਿਕਾਇਤ ਦੇ ਮੁਤਾਬਕ, ਵਿਰੋਧ ਕਰਨ ’ਤੇ ਪ੍ਰਬੰਧਕ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਥਾਣਾ ਇੰਚਾਰਜ ਅਨਿਲ ਕੁਮਾਰ ਸਿੰਘ ਨੇ ਦੱਸਿਆ ਕਿ ਭਿਸਵਾ ਪਿੰਡ ਦੇ ਰਹਿਣ ਵਾਲੇ ਸਕੂਲ ਪ੍ਰਬੰਧਕ ਦਿਨੇਸ਼ ਰਾਏ ਦੇ ਖਿਲਾਫ ਐੱਫ. ਆਈ. ਆਰ. ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਅਤੇ ਹੋਰ ਸਬੂਤਾਂ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
MP 'ਚ ਖ਼ੌਫ਼ਨਾਕ ਵਾਰਦਾਤ: ਵਿਅਕਤੀ ਨੇ ਪਰਿਵਾਰ ਦੇ 4 ਜੀਆਂ ਦਾ ਕੀਤਾ ਕਤਲ
NEXT STORY