ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸਵੇਰੇ-ਸਵੇਰੇ ਸਕੂਲ ਪਹੁੰਚੇ ਇਕ 12 ਸਾਲਾ ਬੱਚੇ ਦੀ ਸਕੂਲ ਦੇ ਗੇਟ ਅੱਗੇ ਹੀ ਜਾਨ ਨਿਕਲ ਗਈ। ਇਸ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਵਾਇਰਲ ਹੋ ਰਹੀ ਇਸ ਸੀ.ਸੀ.ਟੀ.ਵੀ. ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਆਪਣੀ ਕਾਰ 'ਚ ਬੱਚਿਆਂ ਨੂੰ ਲੈ ਕੇ ਆਇਆ ਤੇ ਉਨ੍ਹਾਂ ਨੂੰ ਸਕੂਲ ਦੇ ਗੇਟ ਅੱਗੇ ਉਤਾਰ ਰਿਹਾ ਹੈ ਤੇ ਬੱਚਿਆਂ ਦੇ ਮੋਢਿਆਂ 'ਤੇ ਸਕੂਲ ਬੈਗ ਹਨ। ਇਸੇ ਦੌਰਾਨ 7ਵੀਂ ਜਮਾਤ 'ਚ ਪੜ੍ਹਦੇ 12 ਸਾਲਾ ਅਖਿਲ ਪ੍ਰਤਾਪ ਸਿੰਘ ਜਿਵੇਂ ਹੀ ਕਾਰ 'ਚੋਂ ਉਤਰਿਆ ਤਾਂ ਉਸ ਨੂੰ ਸਾਈਲੈਂਟ ਹਾਰਟ ਅਟੈਕ ਆ ਗਿਆ ਤੇ ਉਹ ਸੜਕ ਵਿਚਾਲੇ ਡਿੱਗ ਗਿਆ।
ਉਸ ਦੇ ਪਿਤਾ ਨੇ ਤੁਰੰਤ ਜਾ ਕੇ ਉਸ ਨੂੰ ਉਠਾਇਆ ਤੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਜਾਂਚ ਮਗਰੋਂ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਬੱਚਾ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਪਹਿਲੇ ਦਿਨ ਹੀ ਸਕੂਲ ਗਿਆ ਸੀ।
ਇਹ ਅਜਿਹਾ ਪਹਿਲਾ ਮਾਮਲਾ ਨਹੀਂ ਹੈ, ਸਗੋਂ ਕੋਵਿਡ ਤੋਂ ਬਾਅਦ ਇਸ ਤਰ੍ਹਾਂ ਦੇ ਸਾਈਲੈਂਟ ਅਟੈਕ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਪਹਿਲਾਂ ਜਿੱਥੇ ਹਾਰਟ ਅਟੈਕ ਸਿਰਫ਼ ਜ਼ਿਆਦਾ ਉਮਰ ਵਾਲੇ ਲੋਕਾਂ ਨੂੰ ਆਉਂਦਾ ਸੀ, ਉੱਥੇ ਹੀ ਹੁਣ ਇਸ ਦੀ ਕੋਈ ਉਮਰ ਸੀਮਾ ਨਹੀਂ ਰਹਿ ਗਈ, ਹਰ ਉਮਰ ਦੇ ਲੋਕ ਇਸ ਦੀ ਚਪੇਟ 'ਚ ਆਉਣ ਲੱਗੇ ਹਨ।
ਇਹ ਵੀ ਪੜ੍ਹੋ- 'ਮੈਂ ਦੁਬਾਰਾ ਆਵਾਂਗਾ', ਡਿਲੀਵਰੀ ਬੁਆਏ ਨੇ ਘਰ 'ਚ ਇਕੱਲੀ ਕੁੜੀ ਦੀ ਇੱਜ਼ਤ ਨੂੰ ਪਾ ਲਿਆ ਹੱਥ, ਜਾਣ ਲੱਗਿਆਂ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੈਨੂੰ ਉਮੀਦ ਹੈ ਕਿ ਮੈਂ 30-40 ਸਾਲ ਹੋਰ ਜਿਊਂਦਾ ਰਹਾਂਗਾ : ਦਲਾਈ ਲਾਮਾ
NEXT STORY