ਵੈੱਬ ਡੈਸਕ : ਲਗਾਤਾਰ ਮੀਂਹ ਕਾਰਨ ਜਨਜੀਵਨ ਅਸਥਿਰ ਹੋ ਗਿਆ ਹੈ। ਇਸ ਦੌਰਾਨ, ਮੌਸਮ ਵਿਭਾਗ ਨੇ ਇੱਕ ਅਲਰਟ ਜਾਰੀ ਕੀਤਾ ਹੈ, ਜਿਸ ਵਿੱਚ ਅਗਲੇ 48 ਘੰਟਿਆਂ ਦੌਰਾਨ ਭਾਰੀ ਮੀਂਹ ਪੈਣ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ। ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਤੋਂ ਬਾਅਦ, ਜਬਲਪੁਰ ਦੇ ਕੁਲੈਕਟਰ ਦੀਪਕ ਸਕਸੈਨਾ ਨੇ ਇੱਕ ਆਦੇਸ਼ ਜਾਰੀ ਕਰ ਕੇ ਜ਼ਿਲ੍ਹੇ ਦੇ ਸਾਰੇ ਸਕੂਲਾਂ 'ਚ ਛੁੱਟੀ ਦਾ ਐਲਾਨ ਕੀਤਾ ਹੈ। ਜਬਲਪੁਰ ਤੇ ਜਬਲਪੁਰ ਦੇ ਆਸ ਪਾਸ ਦੇ ਜ਼ਿਲ੍ਹਿਆਂ 'ਚ ਲਗਾਤਾਰ ਮੀਂਹ ਪੈਣ ਕਾਰਨ ਨਰਮਦਾ ਨਦੀ ਦੇ ਪਾਣੀ ਦਾ ਪੱਧਰ ਵੀ ਵਧ ਗਿਆ ਹੈ।
7-8 ਜੁਲਾਈ ਨੂੰ ਸਕੂਲਾਂ 'ਚ ਛੁੱਟੀ ਦਾ ਐਲਾਨ
ਜਬਲਪੁਰ ਦੇ ਕੁਲੈਕਟਰ ਦੀਪਕ ਸਕਸੈਨਾ ਵੱਲੋਂ ਜਾਰੀ ਹੁਕਮ 'ਚ ਲਿਖਿਆ ਹੈ - ਜਬਲਪੁਰ ਜ਼ਿਲ੍ਹੇ ਵਿੱਚ ਪਿਛਲੇ 48 ਘੰਟਿਆਂ ਤੋਂ ਭਾਰੀ ਮੀਂਹ ਪੈ ਰਿਹਾ ਹੈ ਅਤੇ ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ 'ਚ ਭਾਰੀ ਮੀਂਹ ਪੈਣ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਲਈ, ਵਿਦਿਆਰਥੀਆਂ ਦੀਆਂ ਸਮੱਸਿਆਵਾਂ, ਜੋਖਮਾਂ ਤੇ ਹਿੱਤਾਂ ਨੂੰ ਧਿਆਨ 'ਚ ਰੱਖਦੇ ਹੋਏ, ਜ਼ਿਲ੍ਹੇ 'ਚ ਚੱਲ ਰਹੇ ਸਾਰੇ ਸਰਕਾਰੀ, ਗੈਰ-ਸਰਕਾਰੀ ਮਾਨਤਾ ਪ੍ਰਾਪਤ, ਸੀਬੀਐੱਸਈ, ਆਈਸੀਐੱਸਈ, ਨਵੋਦਿਆ ਸਕੂਲਾਂ ਵਿੱਚ ਵਿਦਿਆਰਥੀਆਂ ਲਈ 7 ਤੇ 8 ਜੁਲਾਈ 2025 ਨੂੰ ਛੁੱਟੀ ਐਲਾਨ ਕੀਤੀ ਜਾਂਦੀ ਹੈ। ਇਹ ਹੁਕਮ ਤੁਰੰਤ ਲਾਗੂ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
30 ਪਿੰਡ ਦੇ 700 ਕਿਸਾਨਾਂ ਨੇ ਸ਼ੁਰੂ ਕੀਤੀ ਆਰਗੈਨਿਕ ਖੇਤੀ, ਭੈਰਵ ਸੈਣੀ ਨੇ 21 ਸਾਲ ਪਹਿਲਾਂ ਕੀਤੀ ਸੀ ਸ਼ੁਰੂਆਤ
NEXT STORY