ਮੁੰਬਈ— ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਯਾਨੀ ਕਿ ਅੱਜ ਅਤਿਆਧੁਨਿਕ ਆਈ. ਐੱਨ. ਐੱਸ. ਪਣਡੁੱਬੀ ਖੰਡੇਰੀ ਜਲ ਸੈਨਾ ਨੂੰ ਸੌਂਪ ਦਿੱਤੀ ਹੈ। ਇਸ ਪਣਡੁੱਬੀ ਨੂੰ ਦੁਸ਼ਮਣਾਂ ਲਈ 'ਸਾਇਲੰਟ ਕਿਲਰ' ਮੰਨਿਆ ਜਾ ਰਿਹਾ ਹੈ। ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਚਿਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਕਿ ਕੁਝ ਅਜਿਹੀ ਤਾਕਤ ਹੈ ਜੋ ਭਾਰਤ ਦੇ ਤੱਟੀ ਖੇਤਰ ਵਿਚ ਮੁੰਬਈ ਵਰਗੇ ਹਮਲੇ ਮੁੜ ਕਰਨਾ ਚਾਹੁੰਦੀ ਹੈ, ਅਸੀਂ ਅਜਿਹਾ ਹੋਣ ਨਹੀਂ ਦੇਵਾਂਗੇ।
ਆਈ. ਐੱਨ. ਐੱਸ. ਖੰਡੇਰੀ ਨੂੰ ਸ਼ਾਮਲ ਕੀਤੇ ਜਾਣ ਤੋਂ ਬਾਅਦ ਅਸੀਂ ਪਾਕਿਸਤਾਨ ਨੂੰ ਹੋਰ ਕਰਾਰਾ ਜਵਾਬ ਦੇਣ ਦੇ ਕਾਬਲ ਹਾਂ।

ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਭਾਰਤ ਉਨ੍ਹਾਂ ਚੁਨਿੰਦਾ ਦੇਸ਼ਾਂ ਵਿਚ ਹੈ, ਜੋ ਆਪਣੀਆਂ ਪਣਡੁੱਬੀਆਂ ਦਾ ਨਿਰਮਾਣ ਖੁਦ ਕਰ ਸਕਦਾ ਹੈ। ਇੱਥੇ ਦੱਸ ਦੇਈਏ ਕਿ ਖੰਡੇਰੀ ਭਾਰਤੀ ਸਮੁੰਦਰੀ ਸਰਹੱਦ ਦੀ ਸੁਰੱਖਿਆ ਕਰਨ 'ਚ ਪੂਰੀ ਤਰ੍ਹਾਂ ਸਮਰੱਥ ਹੈ। ਖਾਸ ਗੱਲ ਇਹ ਹੈ ਕਿ ਖੰਡੇਰੀ ਪਾਣੀ ਅੰਦਰ 45 ਦਿਨਾਂ ਤਕ ਰਹਿ ਸਕਦੀ ਹੈ। ਇਸ ਵਿਚ ਰੇਡਾਰ, ਸੋਨਾਰ, ਇੰਜਣ ਸਮੇਤ ਛੋਟੇ-ਵੱਡੇ 1000 ਤੋਂ ਵਧ ਯੰਤਰ ਲੱਗੇ ਹੋਏ ਹਨ। ਇਸ ਦੇ ਬਾਵਜੂਦ ਬਿਨਾਂ ਆਵਾਜ਼ ਕੀਤੇ ਇਹ ਪਾਣੀ 'ਚ ਚੱਲਣ ਵਾਲੀ ਦੁਨੀਆ ਦੀ ਸਭ ਤੋਂ ਸ਼ਾਂਤ ਪਣਡੁੱਬੀਆਂ ਵਿਚੋਂ ਇਕ ਹੈ। ਖੰਡੇਰੀ ਦਾ ਨਾਮ ਮਹਾਨ ਮਰਾਠਾ ਛੱਤਰਪਤੀ ਸ਼ਿਵਾਜੀ ਮਹਾਰਾਜ ਦੇ ਖੰਡੇਰੀ ਦੁਰਗ ਦੇ ਨਾਂ 'ਤੇ ਰੱਖਿਆ ਗਿਆ ਹੈ।
ਜੌਨ ਅਬ੍ਰਾਹਮ ਨੇ ਪਹਿਲੀ ਵਾਰ ਕੀਤੀ ਸਿਆਸੀ ਟਿੱਪਣੀ, ਮੋਦੀ 'ਤੇ ਵਿੰਨ੍ਹਿਆ ਨਿਸ਼ਾਨਾ
NEXT STORY