ਇਟਾਵਾ- ਉੱਤਰ ਪ੍ਰਦੇਸ਼ ਦੇ ਇਟਾਵਾ 'ਚ ਇਕ ਲਾੜੀ ਨੂੰ ਲਾੜੇ ਦਾ ਰੰਗ ਪਸੰਦ ਨਹੀਂ ਆਇਆ ਤਾਂ ਉਸ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਇਹੀ ਕਾਰਨ ਹੈ ਕਿ ਲਾੜੀ ਦੇ ਇਸ ਕਦਮ ਤੋਂ ਬਾਅਦ ਬਾਰਾਤ ਨੂੰ ਬੇਰੰਗ ਵਾਪਸ ਮੁੜਨਾ ਪਿਆ। ਕਿਹਾ ਜਾਂਦਾ ਹੈ ਕਿ ਜਿਸ ਮੁੰਡੇ ਦੀ ਤਸਵੀਰ ਵਿਆਹ ਤੋਂ ਪਹਿਲਾਂ ਕੁੜੀ ਨੂੰ ਦਿਖਾਈ ਗਈ ਸੀ, ਉਹ ਨਹੀਂ ਸੀ। ਉਸ ਦੀ ਥਾਂ ਕੋਈ ਹੋਰ ਮੁੰਡਾ ਵਿਆਹ ਕਰਵਾਉਣ ਆਇਆ ਸੀ, ਜਿਸ ਕਾਰਨ ਕੁੜੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹੇ ਦੇ ਭਰਥਾਨਾ ਇਲਾਕੇ ਦੇ ਨਗਲਾ ਬਾਗ ਦਾ ਹੈ, ਜਿੱਥੇ ਬਲਰਾਮ ਯਾਦਵ ਦੀ ਧੀ ਨੀਤੂ ਦਾ ਵਿਆਹ ਉਸਰਾਹੀਰ ਇਲਾਕੇ ਦੇ ਜਾਫਰਪੁਰ ਦੇ ਰਵੀ ਯਾਦਵ ਨਾਲ ਤੈਅ ਹੋਇਆ ਸੀ। ਇਹ ਬਾਰਾਤ ਬੁੱਧਵਾਰ ਦੇਰ ਸ਼ਾਮ ਆਪਣੇ ਤੈਅ ਸਮੇਂ 'ਤੇ ਪਿੰਡ ਨਗਲਾ ਬਾਗ ਪਹੁੰਚੀ, ਜਿੱਥੇ ਕੁੜੀ ਵਾਲਿਆਂ ਨੇ ਮੁੰਡੇ ਵਾਲਿਆਂ ਦਾ ਪੂਰਾ ਸਤਿਕਾਰ ਕੀਤਾ।
ਇਹ ਵੀ ਪੜ੍ਹੋ : 10ਵੀਂ ਜਮਾਤ ਦੀ ਵਿਦਿਆਰਥਣ ਨਾਲ 8 ਮੁੰਡਿਆਂ ਨੇ ਕੀਤਾ ਗੈਂਗਰੇਪ
ਲਾੜਾ ਬੁੱਧਵਾਰ ਨੂੰ ਬਾਰਾਤ ਨਾਲ ਨਗਲਾ ਬਾਗ ਪਹੁੰਚਿਆ, ਜਿੱਥੇ ਬੈਂਡ-ਵਾਜੇ ਨਾਲ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ। ਜਦੋਂ ਲਾੜਾ ਫੇਰਿਆਂ ਲਈ ਲਾੜੀ ਨੂੰ ਵੀ ਮੰਡਪ 'ਚ ਲਿਆਂਦਾ ਗਿਆ। ਇਸ ਤੋਂ ਬਾਅਦ ਜਦੋਂ ਰੌਲਾ-ਰੱਪਾ ਸ਼ੁਰੂ ਹੋਇਆ ਤਾਂ ਦੋ ਚੱਕਰਾਂ ਤੋਂ ਬਾਅਦ ਕੁੜੀ ਨੇ ਅਚਾਨਕ ਵਿਆਹ ਤੋਂ ਇਨਕਾਰ ਕਰ ਦਿੱਤਾ ਅਤੇ ਮੰਡਪ ਤੋਂ ਉੱਠ ਕੇ ਚਲੀ ਗਈ। ਜਿਵੇਂ ਹੀ ਲਾੜੀ ਨੇ ਵਿਆਹ ਤੋਂ ਇਨਕਾਰ ਕੀਤਾ ਤਾਂ ਲਾੜੇ ਦੇ ਨਾਲ ਆਏ ਬਾਰਾਤੀਆਂ 'ਚ ਭਾਜੜ ਮਚ ਗਈ ਅਤੇ ਬਾਰਾਤ 'ਚ ਸ਼ਾਮਲ ਪਿੰਡ ਦੇ ਬਜ਼ੁਰਗਾਂ ਨੇ ਲਾੜੀ ਨੂੰ ਮਨਾਉਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਪਰ ਉਹ ਨਹੀਂ ਮੰਨੀ। ਲਾੜੀ ਦੀ ਮਾਂ ਮੀਨਾ ਦੇਵੀ ਨੇ ਦੱਸਿਆ ਕਿ ਜਿਸ ਮੁੰਡੇ ਦੀ ਤਸਵੀਰ ਵਿਆਹ ਤੋਂ ਪਹਿਲਾਂ ਨੀਤੂ ਲਈ ਭੇਜੀ ਗਈ ਸੀ, ਇਹ ਉਹ ਮੁੰਡਾ ਨਹੀਂ ਸੀ। ਇਸੇ ਕਾਰਨ ਨੀਤੂ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਵਿਆਹ ਤੋਂ ਇਨਕਾਰ ਕਰਨ ਵਾਲੀ ਨੀਤੂ ਨੇ ਦੱਸਿਆ ਕਿ ਤਸਵੀਰ 'ਚ ਦਿਖਾਏ ਗਏ ਲਾੜੇ ਦਾ ਰੰਗ ਸਾਫ਼ ਹੈ। ਜਦੋਂ ਕਿ ਜਿਸ ਵਿਅਕਤੀ ਦਾ ਵਿਆਹ ਹੋ ਰਿਹਾ ਸੀ, ਉਸ ਦਾ ਰੰਗ ਬਹੁਤ ਕਾਲਾ ਸੀ, ਇਸ ਲਈ ਉਸ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਲਾੜਾ-ਲਾੜੀ ਦੇ ਪੱਖ ਵਿੱਚ 6 ਘੰਟੇ ਤੱਕ ਚੱਲੀ ਸਮਝੌਤਾ ਦੀ ਪਹਿਲਕਦਮੀ ਸਿਰੇ ਨਾ ਚੜ੍ਹ ਸਕੀ ਅਤੇ ਬਾਰਾਤ ਲਾੜੀ ਨੂੰ ਲਏ ਬਿਨਾਂ ਹੀ ਆਪਣੇ ਪਿੰਡ ਪਰਤ ਗਈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਹਿਮਾਚਲ ’ਚ 11 ਜੁਲਾਈ ਤਕ ਬਾਰਿਸ਼ ਦਾ ਅਲਰਟ, ਮਾਨਸੂਨ ਕਾਰਨ 9 ਦਿਨਾਂ ’ਚ 53 ਲੋਕਾਂ ਦੀ ਗਈ ਜਾਨ
NEXT STORY