ਭੋਪਾਲ (ਏਜੰਸੀ)- ਮੱਧ ਪ੍ਰਦੇਸ਼ ਦੇ ਸਾਗਰ ਅਤੇ ਭੋਪਾਲ ’ਚ ਘੱਟੋ-ਘੱਟ 5 ਵਿਅਕਤੀਆਂ ਦਾ ਕਤਲ ਕਰਨ ਵਾਲੇ ਮੁਲਜ਼ਮ ਸੀਰੀਅਲ ਕਿਲਰ ਨੂੰ ਸ਼ੁੱਕਰਵਾਰ ਭੋਪਾਲ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਸੂਤਰਾਂ ਅਨੁਸਾਰ ਫਿਲਮ ਕੇ. ਜੀ.ਐਫ.-2 ਤੋਂ ‘ਪ੍ਰੇਰਿਤ ਹੋ ਕੇ’ 19 ਸਾਲਾ ਮੁਲਜ਼ਮ ਨੇ ਵੱਖ-ਵੱਖ ਥਾਵਾਂ ’ਤੇ ਪਿਛਲੇ ਕੁਝ ਦਿਨਾਂ ’ਚ 5 ਲੋਕਾਂ ਦਾ ਕਤਲ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਜਬਰ-ਜ਼ਿਨਾਹ ਦੇ ਦੋਸ਼ੀਆਂ ਨੂੰ ਹੁਣ ਰਹਿਣਾ ਪੈ ਸਕਦੈ ਆਖਰੀ ਸਾਹ ਤੱਕ ਜੇਲ੍ਹ ’ਚ
ਉਸ ਨੇ ਸਾਗਰ ਜ਼ਿਲ੍ਹੇ ਦੇ ਕੈਂਟ ਥਾਣਾ ਖੇਤਰ ’ਚ 2, ਮੋਤੀਨਗਰ ਥਾਣਾ ਖੇਤਰ ’ਚ 1 ਅਤੇ ਕਰੋਨੀਆ ਥਾਣਾ ਖੇਤਰ ’ਚ ਵੀ 1 ਵਿਅਕਤੀ ਦਾ ਕਈ ਤਰੀਕਿਆਂ ਨਾਲ ਕਤਲ ਕੀਤਾ। ਇਸ ਤੋਂ ਬਾਅਦ ਉਹ ਭੋਪਾਲ ਪਹੁੰਚਿਆ ਜਿੱਥੇ ਬੀਤੀ ਰਾਤ ਉਸ ਨੇ ਮਾਰਬਲ ਦੀ ਦੁਕਾਨ ’ਤੇ ਕੰਮ ਕਰਨ ਵਾਲੇ ਇਕ ਵਿਅਕਤੀ ਦਾ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਮੁਲਜ਼ਮ ਨੂੰ ਭੋਪਾਲ ਤੋਂ ਗ੍ਰਿਫ਼ਤਾਰ ਕਰ ਲਿਆ। ਪੁਲਸ ਕੋਲ ਪੁੱਛਗਿੱਛ ਦੌਰਾਨ ਉਸ ਨੇ ਕਤਲਾਂ ਦੀ ਗੱਲ ਕਬੂਲ ਕਰ ਲਈ। ਸਾਗਰ ਪੁਲਸ ਮੁਲਜ਼ਮ ਨੂੰ ਹੋਰ ਪੁੱਛ-ਗਿੱਛ ਲਈ ਆਪਣੇ ਸ਼ਹਿਰ ਲੈ ਗਈ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਧਰਮ ਨਾਲੋਂ ਵੱਡੀ ਆਸਥਾ! ਮੁਸਲਿਮ ਪਰਿਵਾਰ ਨੇ ਧੂਮਧਾਮ ਨਾਲ ਘਰ ’ਚ ਸਥਾਪਿਤ ਕੀਤੀ ਗਣੇਸ਼ ਜੀ ਦੀ ਮੂਰਤੀ
NEXT STORY