ਨਵੀਂ ਦਿੱਲੀ- ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐੱਸ.ਆਈ.ਆਈ.) ਨੇ ਪੁਣੇ ਸਥਿਤ ਆਪਣੇ ਲਾਇਸੈਂਸ ਪ੍ਰਾਪਤ ਕੇਂਦਰ 'ਚ ਹਡਪਸਰ ਪ੍ਰੀਖਣ, ਜਾਂਚ ਅਤੇ ਵਿਸ਼ਲੇਸ਼ਣ ਲਈ ਕੋਰੋਨਾ ਟੀਕੇ ਸਪੂਤਨਿਕ ਵੀ ਨੂੰ ਬਣਾਉਣ ਦੀ ਮਨਜ਼ੂਰੀ ਮੰਗਦੇ ਹੋਏ ਭਾਰਤ ਦੇ ਡਰੱਗ ਕੰਟਰੋਲਰ ਜਨਰਲ (ਡੀ.ਸੀ.ਜੀ.ਆਈ.) ਨੂੰ ਐਪਲੀਕੇਸ਼ਨ ਦਿੱਤੀ ਹੈ। ਅਧਿਕਾਰਤ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਣੇ ਸਥਿਤ ਕੰਪਨੀ ਨੇ ਆਪਣੇ ਹਡਪਸਰ ਕੇਂਦਰ 'ਚ ਸਪੂਤਨਿਕ ਵੀ ਬਣਾਉਣ ਲਈ ਮਾਸਕੋ ਦੇ ਗਮਲੇਯਾ ਰਿਸਰਚ ਇੰਸਟੀਚਿਊਟ ਆਫ਼ ਏਪੀਡੇਮਿਓਲਾਜੀ ਐਂਡ ਮਾਈਕ੍ਰੋਬਾਇਓਲਾਜੀ ਨਾਲ ਗਠਜੋੜ ਕੀਤਾ ਹੈ।
ਸੂਤਰਾਂ ਨੇ ਦੱਸਿਆ ਕਿ ਐੱਸ.ਆਈ.ਆਈ. ਨੇ 18 ਮਈ ਨੂੰ ਜੈਵ ਤਕਨਾਲੋਜੀ ਵਿਭਾਗ ਦੀ 'ਜੈਨੇਟਿਕ ਮੈਨੀਪੁਲੇਸ਼ ਰਿਵਿਊ ਕਮੇਟੀ (ਆਰ.ਸੀ.ਜੀ.ਐੱਮ.) ਨੂੰ ਵੀ ਐਪਲੀਕੇਸ਼ਨ ਦੇ ਕੇ ਖੋਜ ਅਤੇ ਵਿਕਾਸ ਕੰਮ ਕਰਨ ਲਈ ਸਟ੍ਰੇਨ ਜਾਂ ਕੋਸ਼ਿਕਾ ਬੈਂਕ ਦਾ ਆਯਾਤ ਕਰਨ ਦੀ ਮਨਜ਼ੂਰੀ ਮੰਗੀ ਸੀ। ਆਰ.ਸੀ.ਜੀ.ਐੱਮ. ਨੇ ਐੱਸ.ਆਈ.ਆਈ. ਦੀ ਐਪਲੀਕੇਸ਼ਨ ਦੇ ਸੰਬੰਧ 'ਚ ਕੁਝ ਸਵਾਲ ਕੀਤੇ ਹਨ ਅਤੇ ਪੁਣੇ ਸਥਿਤ ਕੰਪਨੀ ਅਤੇ ਗਮਲੇਯਾ ਰਿਸਰਚ ਇੰਸਟੀਚਿਊਟ ਆਫ਼ ਏਪੀਡੇਮਿਓਲਾਜੀ ਐਂਡੀ ਮਾਈਕ੍ਰੋਬਾਇਓਲਾਜੀ ਵਿਚਾਲੇ ਸਮੱਗਰੀ ਭੇਜਣ ਸੰਬੰਧੀ ਸਮਝੌਤੇ ਦੀ ਕਾਪੀ ਮੰਗੀ ਹੈ। ਇਸ ਸਮੇਂ ਡਾ. ਰੈੱਡੀਜ਼ ਲੈਬੋਰੇਟਰੀਜ਼ ਭਾਰਤ 'ਚ ਰੂਸ ਦੇ ਸਪੂਤਨਿਕ ਵੀ ਟੀਕੇ ਦਾ ਉਤਪਾਦਨ ਕਰ ਰਹੀ ਹੈ।
ਇਕ ਸੂਤਰ ਨੇ ਦੱਸਿਆ,''ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐੱਸ.ਆਈ.ਆਈ.) ਨੇ ਭਾਰਤ ਦੇ ਡਰੱਗ ਕੰਟਰੋਲਰ ਜਨਰਲ (ਡੀ.ਸੀ.ਜੀ.ਆਈ.) ਨੂੰ ਬੁੱਧਵਾਰ ਨੂੰ ਇਕ ਐਪਲੀਕੇਸ਼ਨ ਦਿੱਤੀ, ਜਿਸ 'ਚ ਉਸ ਦੇ ਲਾਇਸੈਂਸ ਪ੍ਰਾਪਤ ਹਡਪਸਰ ਕੇਂਦਰ 'ਚ ਪ੍ਰੀਖਣ, ਜਾਂਚ ਅਤੇ ਵਿਸ਼ਲੇਸ਼ਣ ਲਈ ਕੋਰੋਨਾ ਟੀਕੇ ਸਪੂਤਨਿਕ ਵੀ ਦੇ ਭਾਰ ਦੇ ਉਤਪਾਦਨ 'ਚ ਮਨਜ਼ੂਰੀ ਮੰਗੀ ਗਈ ਹੈ।'' ਇਹ ਮਨਜ਼ੂਰੀਆਂ ਮਿਲਣ ਤੋਂ ਬਾਅਦ ਐੱਸ.ਆਈ.ਆਈ. ਦੀ ਭਾਰਤ 'ਚ ਟੀਕਿਆਂ 'ਚ ਪਾਬੰਦੀਸ਼ੁਦਾ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਲੈਣ ਦੀ ਯੋਜਨਾ ਹੈ। ਐੱਸ.ਆਈ.ਆਈ. ਪਹਿਲੇ ਹੀ ਸਰਕਾਰ ਨੂੰ ਦੱਸ ਚੁੱਕਿਆ ਹੈ ਕਿ ਉਹ ਜੂਨ 'ਚ 10 ਕਰੋੜ ਕੋਵੀਸ਼ੀਲਡ ਖੁਰਾਕਾਂ ਦਾ ਉਤਪਾਦਨ ਅਤੇ ਸਪਲਾਈ ਕਰੇਗਾ। ਉਹ ਨੋਵਾਵੈਕਸ ਟੀਕਾ ਵੀ ਬਣਾ ਰਿਹਾ ਹੈ। ਨੋਵਾਵੈਕਸ ਲਈ ਅਮਰੀਕਾ ਤੋਂ ਰੈਗੂਲੇਟਰ ਸੰਬੰਧੀ ਮਨਜ਼ੂਰੀ ਹਾਲੇ ਨਹੀਂ ਮਿਲੀ ਹੈ। ਡੀ.ਸੀ.ਜੀ.ਆਈ. ਨੇ ਅਪ੍ਰੈਲ 'ਚ ਇਸ ਦੇ ਐਮਰਜੈਂਸੀ ਇਸਤੇਮਾਲ ਨੂੰ ਮਨਜ਼ੂਰੀ ਦੇ ਦਿੱਤੀ ਸੀ। ਸਪੂਤਨਿਕ ਵੀ ਦੀਆਂ 30 ਲੱਖ ਖੁਰਾਕਾਂ ਦੀ ਖੇਪ ਮੰਗਲਵਾਰ ਨੂੰ ਹੈਦਰਾਬਾਦ ਪਹੁੰਚੀ ਸੀ।
‘ਵੈਕਸੀਨ’ ਹੈ ਜ਼ਰੂਰੀ; ਇਸ ਸੂਬੇ ’ਚ ਬੱਸ ਨੂੰ ਬਣਾਇਆ ਗਿਆ ਤੁਰਦਾ-ਫਿਰਦਾ ਟੀਕਾ ਕੇਂਦਰ
NEXT STORY