ਕੋਰਬਾ (ਭਾਸ਼ਾ)- ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ 'ਚ ਸੋਮਵਾਰ ਨੂੰ ਇਕ ਬੱਸ ਦੇ ਖੜ੍ਹੇ ਟਰੱਕ ਨਾਲ ਟਕਰਾਉਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਕੋਰਬਾ ਦੇ ਪੁਲਸ ਸੁਪਰਡੈਂਟ (ਐੱਸ.ਪੀ.) ਸੰਤੋਸ਼ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 4 ਵਜੇ ਦੇ ਕਰੀਬ ਬੰਗੋ ਥਾਣਾ ਖੇਤਰ ਦੇ ਅਧੀਨ ਮਦਈ ਘਾਟ ਨੇੜੇ ਵਾਪਰਿਆ ਜਦੋਂ ਇਕ ਨਿੱਜੀ ਟਰੈਵਲ ਕੰਪਨੀ ਦੀ ਬੱਸ ਸੂਬੇ ਦੀ ਰਾਜਧਾਨੀ ਰਾਏਪੁਰ ਤੋਂ ਸਰਗੁਜਾ ਜ਼ਿਲ੍ਹੇ ਜਾ ਰਹੀ ਸੀ।
ਇਹ ਵੀ ਪੜ੍ਹੋ : ਹਿਮਾਚਲ ਪ੍ਰਦੇਸ਼ ’ਚ ਵਾਪਰਿਆ ਭਿਆਨਕ ਹਾਦਸਾ, ਪੰਜਾਬ ਦੇ ਇਕ ਨੌਜਵਾਨ ਸਮੇਤ 5 ਲੋਕਾਂ ਦੀ ਮੌਤ
ਸ਼ੁਰੂਆਤੀ ਜਾਣਕਾਰੀ ਅਨੁਸਾਰ ਬੱਸ ਡਰਾਈਵਰ ਉਲਟ ਦਿਸ਼ਾ ਤੋਂ ਆ ਰਹੀ ਇਕ ਕਾਰ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਇਸੇ ਸਿਲਸਿਲੇ ਵਿਚ ਉਸ ਨੇ ਖੜ੍ਹੇ ਟਰੱਕ ਨਾਲ ਜਾ ਟਕਰਾਇਆ। ਉਨ੍ਹਾਂ ਦੱਸਿਆ ਕਿ ਬੱਸ ਦੇ 7 ਯਾਤਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਜ਼ਖਮੀਆਂ ਨੂੰ ਇੱਥੋਂ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਬੱਸ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਲੋਕਾਂ ਦੀ ਜੇਬ ’ਚੋਂ ਕੱਢ ਲਏ 1300 ਕਰੋੜ, ਘਰ ’ਚ ਵੜ ਕੇ ਚੀਨ ਕਰ ਰਿਹਾ ਸਾਜ਼ਿਸ਼
PM ਮੋਦੀ ਦਾ ਉਜ਼ਬੇਕਿਸਤਾਨ ਦੌਰਾ, SCO ਦੀ ਬੈਠਕ 'ਚ ਲੈਣਗੇ ਹਿੱਸਾ
NEXT STORY