ਨਵੀਂ ਦਿੱਲੀ (ਏਜੰਸੀ)- ਬਾਹਰੀ ਦਿੱਲੀ ਦੇ ਰਣਹੋਲਾ ਖੇਤਰ 'ਚ ਚਾਰ ਸਾਲਾ ਬੱਚਾ ਸੀਵਰੇਜ 'ਚ ਡਿੱਗ ਗਿਆ ਅਤੇ ਫਾਇਰ ਬ੍ਰਿਗੇਡ ਅਤੇ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (ਐੱਨਡੀਆਰਐੱਫ) ਦੀਆਂ ਟੀਮਾਂ ਉਸ ਦੀ ਭਾਲ ਕਰ ਰਹੀਆਂ ਹਨ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੁਲਸ ਦੇ ਅਨੁਸਾਰ, ਮੰਗਲਵਾਰ ਦੁਪਹਿਰ ਲਗਭਗ 3:21 ਵਜੇ ਰਣਹੋਲਾ ਥਾਣੇ ਨੂੰ ਸੂਚਨਾ ਮਿਲੀ ਕਿ ਖੇਡਦੇ ਸਮੇਂ ਇਕ ਬੱਚਾ ਸੀਵਰੇਜ 'ਚ ਡਿੱਗ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਸਥਾਨਕ ਪੁਲਸ ਖੈਰੀ ਬਾਬਾ ਪੁਲ ਦੇ ਨੇੜੇ ਮੌਕੇ 'ਤੇ ਪਹੁੰਚੀ। ਇਹ ਇਲਾਕਾ ਇਕ ਗੰਦੇ ਨਾਲੇ ਦੇ ਕਿਨਾਰੇ ਸਥਿਤ ਹੈ ਅਤੇ ਨਾਲੇ ਨਾਲ ਸਰਵਿਸ ਰੋਡ ਕੋਲ ਸੀਵਰ ਲਾਈਨ ਲੰਘਦੀ ਹੈ।
ਪੁਲਸ ਨੇ ਦੱਸਿਆ ਕਿ ਚਾਰ ਸਾਲਾ ਬੱਚਾ ਆਪਣੀ ਮਾਂ ਨਾਲ ਮੋਹਨ ਗਾਰਡਨ ਦੇ ਸੋਮ ਬਾਜ਼ਾਰ ਗਲੀ ਤੋਂ ਦਾਸ ਗਾਰਡਨ ਪਾਰਕ ਆਇਆ ਸੀ ਅਤੇ ਨਾਲੇ ਵੱਲ ਜਾਂਦੇ ਹੋਏ ਸੀਵਰੇਜ 'ਚ ਡਿੱਗ ਗਿਆ। ਅਧਿਕਾਰੀ ਨੇ ਕਿਹਾ ਕਿ ਫਾਇਰ ਬ੍ਰਿਗੇਡ ਅਤੇ ਐੱਨਡੀਆਰਐੱਫ ਦੀਆਂ ਟੀਮਾਂ ਮੌਕੇ 'ਤੇ ਬੱਚੇ ਦੀ ਭਾਲ ਕਰ ਰਹੀਆਂ ਹਨ, ਪਰ ਉਹ ਅਜੇ ਤੱਕ ਨਹੀਂ ਮਿਲਿਆ ਹੈ। ਪੁਲਸ ਨੇ ਇਸ ਸਬੰਧ 'ਚ ਭਾਰਤੀ ਨਿਆਂ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੁਲਸ ਸਾਹਮਣੇ ਪੇਸ਼ ਨਹੀਂ ਹੋਏ ਅਭਿਜੀਤ ਦੀਪਕੇ, ਨਵੀਂ ਤਰੀਕ ਮੰਗੀ
NEXT STORY