ਰਾਂਚੀ (ਭਾਸ਼ਾ)- ਪੁਲਸ ਨੇ ਰਾਂਚੀ ਦੇ ਇਕ ਨਿੱਜੀ ਹੋਸਟਲ ’ਚ ਚੱਲ ਰਹੇ ਸੈਕਸ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ ਪੱਛਮੀ ਬੰਗਾਲ ਦੀਆਂ 10 ਔਰਤਾਂ ਨੂੰ ਹਿਰਾਸਤ ’ਚ ਲਿਆ ਹੈ। ਗੁਪਤ ਸੂਚਨਾ ਦੇ ਆਧਾਰ ’ਤੇ ਲਾਲਪੁਰ ਦੇ ਮਹਿਲਾ ਹੋਸਟਲ ’ਚ ਛਾਪਾ ਮਾਰਿਆ ਗਿਆ ਸੀ। ਡੀ. ਐੱਸ. ਪੀ) (ਸਿਟੀ) ਕੁਮਾਰ ਵੀ. ਰਮਨ ਨੇ ਕਿਹਾ ਕਿ ਇਹ ਸਾਰੀਆਂ ਔਰਤਾਂ ਕਥਿਤ ਤੌਰ ’ਤੇ ਵੇਸਵਾਪੁਣੇ ’ਚ ਸ਼ਾਮਲ ਸਨ। ਹਿਰਾਸਤ ’ਚ ਲਈਆਂ ਗਈਆਂ ਵਧੇਰੇ ਔਰਤਾਂ ਪੇਸ਼ੇਵਰ ਹਨ। ਹੋਸਟਲ ਦੀ ਵਾਰਡਨ ਨੂੰ ਵੀ ਹਿਰਾਸਤ ’ਚ ਲਿਆ ਗਿਆ ਹੈ।
ਇਹ ਪਹਿਲੀ ਵਾਰ ਹੈ ਜਦੋਂ ਕਿਸੇ ਹੋਸਟਲ ’ਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਜਲਦੀ ਹੀ ਇਸ ’ਚ ਸ਼ਾਮਲ ਵਿਚੋਲੇ ਨੂੰ ਗ੍ਰਿਫ਼ਤਾਰ ਕਰੇਗੀ।
ਤੇਲ ਫੈਕਟਰੀ 'ਚ ਵੱਡਾ ਹਾਦਸਾ, ਗੈਸ ਲੀਕ ਹੋਣ ਕਾਰਨ 3 ਕਰਮਚਾਰੀਆਂ ਦੀ ਮੌਤ, ਕਈ ਹਸਪਤਾਲ 'ਚ ਦਾਖ਼ਲ
NEXT STORY