ਭੁਵਨੇਸ਼ਵਰ, (ਏਜੰਸੀ)- ਓਡਿਸ਼ਾ ਦੇ ਡਾਇਰੈਕਟਰ ਜਨਰਲ (ਜੇਲਾਂ) ਸੁਸ਼ਾਂਤ ਕੁਮਾਰ ਨਾਥ ਖ਼ਿਲਾਫ਼ ਇਕ ਅਧੀਨ ਕਰਮਚਾਰੀ ਦਾ ਕਥਿਤ ਜਿਨਸੀ ਸ਼ੋਸ਼ਣ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਪੂਰੀ ਹੋਣ ਤੱਕ ਉਨ੍ਹਾਂ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੂਬਾ ਪੁਲਸ ਦੇ ਡਾਇਰੈਕਟਰ ਜਨਰਲ (ਡੀ. ਜੀ. ਪੀ.) ਦੇ ਅਹੁਦੇ ਦੇ ਦਾਅਵੇਦਾਰਾਂ ’ਚੋਂ ਇਕ ਭਾਰਤੀ ਪੁਲਸ ਸੇਵਾ (ਆਈ. ਪੀ. ਐੱਸ.) ਦੇ ਸੀਨੀਅਰ ਅਧਿਕਾਰੀ ਅਤੇ ਨਾਥ ਦੇ ਦੋਸਤ ਨੂੰ ਵੀ ਇਸ ਮਾਮਲੇ ’ਚ ਮੁਲਜ਼ਮ ਬਣਾਇਆ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਪੂਰੀ ਹੋਣ ਤੱਕ ਸਰਕਾਰ ਨੇ ਨਾਥ ਦਾ ਤਬਾਦਲਾ ਗ੍ਰਹਿ ਵਿਭਾਗ ’ਚ ਘੱਟ ਅਹਿਮ ਮੰਨੇ ਜਾਣ ਵਾਲੇ ‘ਵਿਸ਼ੇਸ਼ ਕਾਰਜ ਅਧਿਕਾਰੀ’ (ਓ. ਐੱਸ. ਡੀ.) ਦੇ ਅਹੁਦੇ ’ਤੇ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਨਾਥ ਅਤੇ ਉਸ ਦੇ ਦੋਸਤ ਕੁਲਦੀਪ ਰਥ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ (ਬੀ. ਐੱਨ. ਐੱਸ.) ਦੀਆਂ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ, ਜਿਨ੍ਹਾਂ ’ਚ ਜਿਨਸੀ ਸ਼ੋਸ਼ਣ, ਅਪਰਾਧਿਕ ਧਮਕੀ ਅਤੇ ਸਾਂਝਾ ਇਰਾਦਾ ਸ਼ਾਮਲ ਹਨ।
ਪੀਲੀਭੀਤ ਵੋਟਰ ਸੂਚੀ ਵਿਵਾਦ : ਚੋਣ ਕਮਿਸ਼ਨ ਨੇ 2 ਵੋਟਰ ਰਜਿਸਟ੍ਰੇਸ਼ਨ ਅਧਿਕਾਰੀਆਂ ਨੂੰ ਕੀਤਾ ਮੁਅੱਤਲ
NEXT STORY