ਸ਼੍ਰੀਨਗਰ— ਰਾਜ ਦੇ ਉਪ ਮੁੱਖ ਮੰਤਰੀ ਡਾ. ਨਿਰਮਲ ਸਿੰਘ ਐਤਵਾਰ ਨੂੰ ਸ਼ਹੀਦ ਐੱਸ.ਐੱਚ.ਓ. ਫਿਰੋਜ਼ ਡਾਰ ਦੇ ਘਰ ਪੁੱਜੇ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਜ਼ਾਹਰ ਕੀਤੀ। ਉਨ੍ਹਾਂ ਨੇ ਸ਼ਹੀਦ ਦੇ ਪਿਤਾ ਅਬਦੁੱਲ ਰਸ਼ੀਦ ਡਾਰ ਨੂੰ ਕਿਹਾ ਕਿ ਸਰਕਾਰ ਸ਼ਹੀਦ ਦੇ ਬੱਚਿਆਂ ਲਈ ਮੁਫ਼ਤ ਸਿੱਖਿਆ ਦੀ ਵਿਵਸਥਾ ਕਰੇਗੀ ਅਤੇ ਉਨ੍ਹਾਂ ਦੇ ਪਰਿਵਾਰ ਦਾ ਪੂਰਾ ਧਿਆਨ ਰੱਖੇਗੀ। ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪ੍ਰਾਇਮਰੀ ਹੈਲਥ ਸੈਂਟਰ ਦਾ ਨਾਂ ਸ਼ਹੀਦ ਫਿਰੋਜ਼ ਡਾਰ ਦੇ ਨਾਂ 'ਤੇ ਰੱਖਿਆ ਜਾਵੇਗਾ। 
ਇਸ ਤੋਂ ਇਲਾਵਾ ਸ਼ਹੀਦ ਦੇ ਬੱਚਿਆਂ ਨਾਲ ਮੁਲਾਕਾਤ ਕਰਦੇ ਸਮੇਂ ਉਨ੍ਹਾਂ ਨੇ ਪੁਲਸ ਨਿਰਦੇਸ਼ਕ ਨੂੰ ਕਿਹਾ ਕਿ ਉਹ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦੇਣ ਦੇ ਮਾਮਲੇ ਦੀ ਫਾਈਲ ਜਲਦ ਤਿਆਰ ਕਰਨ। ਉੱਪ ਮੁੱਖ ਮੰਤਰੀ ਨੇ ਇੱਥੇ ਸਥਾਨਕ ਲੋਕਾਂ ਨਾਲ ਵੀ ਮੁਲਾਕਾਤ ਕੀਤੀ। ਇਸ ਮੌਕੇ ਪੁਲਸ ਨਿਰਦੇਸ਼ਕ ਡਾ. ਐੱਸ.ਪੀ. ਵੈਦ ਅਤੇ ਆਈ.ਜੀ. ਕਸ਼ਮੀਰ ਮੁਨੀਰ ਖਾਨ ਉਨ੍ਹਾਂ ਨਾਲ ਰਹੇ।
ਦੋ ਬੱਚਿਆਂ ਦੀ ਮਾਂ ਆਪਣੀ ਭਰਜਾਈ ਦੇ ਭਰਾ ਦੀ ਹੋਈ ਦਿਵਾਨੀ, ਬਾਰਾਤ ਲਿਆਉਣ ਦੀ ਦਿੱਤੀ ਧਮਕੀ
NEXT STORY