ਨਵੀਂ ਦਿੱਲੀ– ਮਹਾਰਾਸ਼ਟਰ ’ਚ ਆਪਣਾ ਗੜ੍ਹ ਗਵਾਉਣ ਤੋਂ ਬਾਅਦ ਤਾਕਤਵਰ ਮਰਾਠਾ ਨੇਤਾ ਸ਼ਰਦ ਪਵਾਰ ਦੀਆਂ ਨਜ਼ਰਾਂ ਹੁਣ ਸ਼ਾਇਦ ਦਿੱਲੀ ’ਚ ਯੂ. ਪੀ. ਏ. ਦੇ ਪ੍ਰਧਾਨ ਅਹੁਦੇ ’ਤੇ ਹੋ ਸਕਦੀਆਂ ਹਨ। ਦਿੱਲੀ ’ਚ ਵਿਰੋਧੀ ਪਾਰਟੀਆਂ ਲਈ ਪਵਾਰ ਇਕ ਵੱਡੇ ਨੇਤਾ ਹਨ ਅਤੇ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਪਹਿਲਾਂ ਹੀ ਉਨ੍ਹਾਂ ਨੂੰ ਸਾਰੀਆਂ ਇਕੋ ਜਿਹੀਆਂ ਵਿਚਾਰਧਾਰਾ ਵਾਲੀਆਂ ਪਾਰਟੀਆਂ ਨਾਲ ਤਾਲਮੇਲ ਕਰਨ ਦੀ ਅਪੀਲ ਕਰ ਚੁੱਕੀ ਹੈ।
ਪਵਾਰ ਨੇ ਵਿਰੋਧੀ ਧਿਰ ਦੇ ਰਾਸ਼ਟਰਪਤੀ ਅਤੇ ਉੱਪ ਰਾਸ਼ਟਰਪਤੀ ਅਹੁਦੇ ਦੇ ਸਾਂਝੇ ਉਮੀਦਵਾਰ ਦੀ ਚੋਣ ’ਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ। ਦਿੱਲੀ ’ਚ ਚਰਚਾ ਹੈ ਕਿ ਸੋਨੀਆ ਗਾਂਧੀ ਕਾਂਗਰਸ ਪ੍ਰਧਾਨ ਦਾ ਅਹੁਦਾ ਛੱਡਣਾ ਚਾਹੁੰਦੀ ਹੈ। ਇਸ ਲਈ ਪਵਾਰ ਦੀਆਂ ਨਜ਼ਰਾਂ ਯੂ. ਪੀ. ਏ. ਦੇ ਪ੍ਰਧਾਨ ਦੇ ਅਹੁਦੇ ’ਤੇ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਸੋਨੀਆ ਉਸ ਅਹੁਦੇ ਨੂੰ ਵੀ ਛੱਡ ਸਕਦੀ ਹੈ। ਕਾਂਗਰਸ ਦੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਸੋਨੀਆ ਗਾਂਧੀ ਨੇ ਸ਼ੁਰੂ ’ਚ ਪਵਾਰ ਨੂੰ ਯੂ. ਪੀ. ਏ. ਦਾ ਕਨਵੀਨਰ ਬਣਨ ਲਈ ਕਿਹਾ ਸੀ। ਪਵਾਰ ਇਸ ਨਾਲ ਸਹਿਮਤ ਨਹੀਂ ਹੋਏ ਕਿਉਂਕਿ ਉਨ੍ਹਾਂ ਦਾ ਲਗਾਅ ਮਹਾਰਾਸ਼ਟਰ ਨਾਲ ਜ਼ਿਆਦਾ ਹੈ, ਹਾਲਾਂਕਿ ਉਹ ਮਹੱਤਵਪੂਰਨ ਮਾਮਲਿਆਂ ’ਚ ਵਿਰੋਧੀ ਪਾਰਟੀਆਂ ਨਾਲ ਤਾਲਮੇਲ ਕਰਨ ’ਚ ਸਰਗਰਮ ਭੂਮਿਕਾ ਨਿਭਾਅ ਰਹੇ ਹਨ।
ਹੁਣ ਜਦਕਿ ਸੰਸਦ ਦਾ ਮਾਨਸੂਨ ਅਜਲਾਸ ਸ਼ੁਰੂ ਹੋ ਗਿਆ ਹੈ, ਪਵਾਰ ਮੁੰਬਈ ਦੀ ਬਜਾਏ ਦਿੱਲੀ ’ਚ ਪ੍ਰਮੁੱਖ ਭੂਮਿਕਾ ਨਿਭਾਉਣਾ ਚਾਹੁੰਦੇ ਹਨ। ਹਾਲਾਂਕਿ ਮਹਾਰਾਸ਼ਟਰ ’ਚ ਰਕਾਂਪਾ ਦੇ ਸੀਨੀਅਰ ਨੇਤਾ ਇਸ ਗੱਲ ’ਤੇ ਜ਼ੋਰ ਦੇ ਰਹੇ ਹਨ ਕਿ ਉਨ੍ਹਾਂ ਨੂੰ ਐੱਮ. ਵੀ. ਏ. ਦਾ ਮਾਰਗਦਰਸ਼ਨ ਜਾਰੀ ਰੱਖਣਾ ਚਾਹੀਦਾ।
ਆਖਿਰਕਾਰ ਉਹ 2 ਸਾਲਾਂ ਤੋਂ ਵੱਧ ਸਮੇਂ ਤੋਂ ਬੈਕ-ਸੀਟ ਡਰਾਈਵਰ ਦੇ ਰੂਪ ’ਚ ਸਰਕਾਰ ਚਲਾ ਰਹੇ ਸਨ ਪਰ ਮਹਾਰਾਸ਼ਟਰ ’ਚ ਨਾਨਾ ਪਟੋਲੇ ਦੀ ਅਗਵਾਈ ’ਚ ਕਾਂਗਰਸ ਉਨ੍ਹਾਂ ਨੂੰ ਨੇਤਾ ਦੇ ਰੂਪ ’ਚ ਮੰਣਨ ਲਈ ਤਿਆਰ ਨਹੀਂ ਹੈ। ਵਿਰੋਧੀ ਧਿਰ ਦੇ ਨੇਤਾ ਦੇ ਰੂਪ ’ਚ ਅਜੀਤ ਪਵਾਰ ਮਜ਼ਬੂਤੀ ਨਾਲ ਆਪਣੀ ਸੀਟ ’ਤੇ ਕਾਇਮ ਹਨ ਅਤੇ ਆਪਣੇ ਅਧਿਕਾਰ ਦਾ ਇਸਤੇਮਾਲ ਕਰਨਗੇ।
ਦਿੱਲੀ ’ਚ ਪੁਲਸ ਮੁਲਾਜ਼ਮ ਨੇ ਸਾਥੀਆਂ ’ਤੇ ਕੀਤੀ ਫਾਇਰਿੰਗ, 3 ਦੀ ਮੌਤ
NEXT STORY