ਨਵੀਂ ਦਿੱਲੀ (ਵਾਰਤਾ)- ਦੇਸ਼ 'ਚ ਕੋਰੋਨਾ ਸੰਕਰਮਣ ਨੇ ਮੁੜ ਰਫ਼ਤਾਰ ਫੜ ਗਿਆ ਹੈ। ਪਿਛਲੇ 24 ਘੰਟਿਆਂ 'ਚ ਕੋਰੋਨਾ ਸੰਕਰਮਣ ਦੇ ਕੁੱਲ 13154 ਮਾਮਲੇ ਦਰਜ ਕੀਤੇ ਗਏ ਹਨ, ਜਦੋਂ ਕਿ ਇਸ ਨਾਲ ਪਿਛਲੇ ਦਿਨ ਇਹ ਅੰਕੜਾ 9195 ਸੀ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਨੇ ਵੀਰਵਾਰ ਨੂੰ ਇੱਥੇ ਦੱਸਿਆ ਕਿ ਪਿਛਲੇ 24 ਘੰਟਿਆਂ 'ਚ ਓਮੀਕ੍ਰੋਨ ਨਾਲ 961 ਵਿਅਕਤੀ ਪੀੜਤ ਪਾਏ ਗਏ ਹਨ, ਜਿਨ੍ਹਾਂ 'ਚ ਦਿੱਲੀ 'ਚ ਸਭ ਤੋਂ ਵੱਧ 263, ਮਹਾਰਾਸ਼ਟਰ 'ਚ 252 ਅਤੇ ਗੁਜਰਾਤ 'ਚ 97 ਮਾਮਲੇ ਹਨ।
ਇਸ ਤੋਂ ਇਲਾਵਾ 22 ਸੂਬਿਆਂ 'ਚ ਓਮੀਕ੍ਰੋਨ ਨਾਲ 961 ਲੋਕ ਪੀੜਤ ਹੋ ਚੁਕੇ ਹਨ। ਇਨ੍ਹਾਂ 'ਚੋਂ 320 ਸੰਕਰਮਣ ਤੋਂ ਠੀਕ ਹੋ ਚੁਕੇ ਹਨ। ਮੰਤਰਾਲਾ ਨੇ ਦੱਸਿਆ ਕਿ ਪਿਛਲੇ 24 ਘੰਟਿਆਂ 'ਚ ਦੇਸ਼ 'ਚ 63 ਲੱਖ 91 ਹਜ਼ਾਰ 282 ਕੋਰੋਨਾ ਟੀਕੇ ਲਾਏ ਗਏ ਹਨ। ਇਸ ਦੇ ਨਾਲ ਹੀ ਵੀਰਵਾਰ ਸਵੇਰੇ 7 ਵਜੇ ਤੱਕ 143 ਕਰੋੜ 83 ਲੱਖ 22 ਹਜ਼ਾਰ 742 ਕੋਰੋਨਾ ਟੀਕੇ ਲਾਏ ਜਾ ਚੁਕੇ ਹਨ। ਦੇਸ਼ 'ਚ ਹਾਲੇ 82 ਹਜ਼ਾਰ 402 ਕੋਰੋਨਾ ਰੋਗੀਆਂ ਦਾ ਇਲਾਜ ਚੱਲ ਰਿਹਾ ਹੈ। ਇਹ ਸੰਕ੍ਰਮਿਤ ਮਾਮਲਿਆਂ ਦਾ 0.24 ਫੀਸਦੀ ਹੈ। ਬੁੱਧਵਾਰ ਨੂੰ 9195 ਵਿਅਕਤੀ ਪੀੜਤ ਹੋਏ ਸਨ। ਇਸ ਮਿਆਦ 'ਚ 7486 ਲੋਕ ਕੋਰੋਨਾ ਤੋਂ ਠੀਕ ਹੋਏ ਹਨ। ਹੁਣ ਤੱਕ ਕੁੱਲ 3 ਕਰੋੜ 42 ਲੱਖ 58 ਹਜ਼ਾਰ 778 ਲੋਕ ਕੋਰੋਨਾ ਤੋਂ ਠੀਕ ਹੋ ਚੁਕੇ ਹਨ। ਸਿਹਤਮੰਦ ਹੋਣ ਦੀ ਦਰ 98.38 ਫੀਸਦੀ ਹੈ।
ਨਵਾਂ ਸਾਲ ਲੈ ਕੇ ਆ ਰਿਹੈ ਗ੍ਰਹਿਣ ਦੇ 4 ਗਜ਼ਬ ਨਜ਼ਾਰੇ, ਅਪ੍ਰੈਲ 'ਚ ਅੰਸ਼ਕ ਸੂਰਜ ਗ੍ਰਹਿਣ ਨਾਲ ਹੋਵੇਗੀ ਸ਼ੁਰੂਆਤ
NEXT STORY