ਮਨੋਰੰਜਨ ਡੈਸਕ: ਪ੍ਰਸਿੱਧ ਟੀਵੀ ਅਦਾਕਾਰਾ ਦੀਪਿਕਾ ਕੱਕੜ, ਜਿਸ ਨੇ ਹਾਲ ਹੀ ਵਿੱਚ ਲਿਵਰ ਕੈਂਸਰ ਵਰਗੀ ਗੰਭੀਰ ਬਿਮਾਰੀ ਨਾਲ ਜੰਗ ਜਿੱਤੀ ਸੀ, ਇੱਕ ਵਾਰ ਫਿਰ ਸਿਹਤ ਸਬੰਧੀ ਨਵੀਂ ਮੁਸ਼ਕਲ ਵਿੱਚ ਘਿਰ ਗਈ ਹੈ। ਜਾਣਕਾਰੀ ਮੁਤਾਬਕ ਅਦਾਕਾਰਾ ਦੇ ਪੇਟ ਵਿੱਚ 13 ਮਿਲੀਮੀਟਰ ਦਾ ਸਿਸਟ (ਗੰਢ) ਪਾਇਆ ਗਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਮੁੜ ਹਸਪਤਾਲ ਦਾ ਰੁਖ਼ ਕਰਨਾ ਪਿਆ ਹੈ।
ਦੀਪਿਕਾ ਅਤੇ ਉਨ੍ਹਾਂ ਦੇ ਪਤੀ ਸ਼ੋਏਬ ਇਬਰਾਹਿਮ ਨੇ ਇੱਕ ਯੂਟਿਊਬ ਵਲੌਗ ਰਾਹੀਂ ਪ੍ਰਸ਼ੰਸਕਾਂ ਨੂੰ ਆਪਣੀ ਸਿਹਤ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਦੀਪਿਕਾ ਨੂੰ ਪੇਟ ਅਤੇ ਮੋਢੇ ਵਿੱਚ ਹਲਕਾ ਦਰਦ ਮਹਿਸੂਸ ਹੋ ਰਿਹਾ ਸੀ, ਜਿਸ ਤੋਂ ਬਾਅਦ ਡਾਕਟਰੀ ਜਾਂਚ ਵਿੱਚ ਇਸ ਗੰਢ ਦਾ ਪਤਾ ਲੱਗਿਆ। ਡਾਕਟਰਾਂ ਨੇ ਦੱਸਿਆ ਹੈ ਕਿ ਇਹ ਸਿਸਟ ਅਜੇ ਸ਼ੁਰੂਆਤੀ ਪੜਾਅ ਵਿੱਚ ਹੈ, ਜਿਸ ਨੂੰ 24 ਫਰਵਰੀ (ਮੰਗਲਵਾਰ) ਨੂੰ ਇੱਕ ਛੋਟੇ ਮੈਡੀਕਲ ਪ੍ਰੋਸੀਜਰ ਰਾਹੀਂ ਹਟਾਇਆ ਜਾਵੇਗਾ। ਇਸ ਕਾਰਵਾਈ ਲਈ ਉਨ੍ਹਾਂ ਨੂੰ 3-4 ਦਿਨ ਹਸਪਤਾਲ ਵਿੱਚ ਰਹਿਣਾ ਪਵੇਗਾ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੀਪਿਕਾ ਕੱਕੜ ਲਿਵਰ ਕੈਂਸਰ ਨਾਲ ਜੂਝ ਰਹੀ ਸੀ, ਜਿਸ ਦੇ ਇਲਾਜ ਲਈ ਉਨ੍ਹਾਂ ਦੀ 14 ਘੰਟੇ ਲੰਬੀ ਸਰਜਰੀ ਹੋਈ ਸੀ। ਉਸ ਸਮੇਂ ਉਨ੍ਹਾਂ ਦੇ ਲਿਵਰ ਦਾ ਲਗਭਗ 22 ਫੀਸਦੀ ਹਿੱਸਾ ਕੱਢਣਾ ਪਿਆ ਸੀ। ਦੀਪਿਕਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਹ ਸਵੇਰੇ ਕਾਫੀ ਡਰੀ ਹੋਈ ਸੀ, ਪਰ ਉਹ ਸ਼ੁਕਰਗੁਜ਼ਾਰ ਹੈ ਕਿ ਸਮਾਂ ਰਹਿੰਦੇ ਇਸ ਬਿਮਾਰੀ ਦਾ ਪਤਾ ਲੱਗ ਗਿਆ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੀ ਨਿਯਮਤ ਤੌਰ 'ਤੇ ਹੈਲਥ ਚੈੱਕਅਪ ਕਰਵਾਉਣ ਦੀ ਸਲਾਹ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬਾਲੀਵੁੱਡ ਛੱਡਣ ਲਈ ਕਿਉਂ ਮਜਬੂਰ ਹੋਈ ਸੀ ਇਹ ਅਦਾਕਾਰਾ, ਕਰ'ਤਾ ਵੱਡਾ ਖੁਲਾਸਾ
NEXT STORY