ਨਵੀਂ ਦਿੱਲੀ- ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਸ਼ੁੱਕਰਵਾਰ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਤੇ ਏ.ਆਈ. ਰਾਹੀਂ ਤਿਆਰ ਕੀਤੀ ਗਈ ਉਸ ਫਰਜ਼ੀ ਵੀਡੀਓ ’ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਜਿਸ ’ਚ ਉਨ੍ਹਾਂ ਨੂੰ ਕਥਿਤ ਤੌਰ ’ਤੇ ਪਾਕਿਸਤਾਨ ਦੀ ਸ਼ਲਾਘਾ ਕਰਦੇ ਹੋਏ ਤੇ ਸਿਆਸੀ ਪੱਖੋਂ ਨਾਜ਼ੁਕ ਮੁੱਦਿਆਂ ’ਤੇ ਬਿਆਨ ਦਿੰਦੇ ਵਿਖਾਇਆ ਗਿਆ ਹੈ।
ਜਸਟਿਸ ਮਿੰਨੀ ਪੁਸ਼ਕਰਨ ਨੇ ਤਿਰੂਵਨੰਤਪੁਰਮ ਤੋਂ ਸੰਸਦ ਮੈਂਬਰ ਤੇ ਵਿਦੇਸ਼ ਮਾਮਲਿਆਂ ਬਾਰੇ ਸੰਸਦੀ ਸਥਾਈ ਕਮੇਟੀ ਦੇ ਚੇਅਰਮੈਨ ਥਰੂਰ ਵੱਲੋਂ ਦਾਇਰ ਮੁਕੱਦਮੇ ’ਚ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਮੈਟਾ ਪਲੇਟਫਾਰਮਸ ਦੇ ਨਾਲ-ਨਾਲ ਕੇਂਦਰ ਸਰਕਾਰ ਨੂੰ ਸੰਮਨ ਜਾਰੀ ਕੀਤੇ।
ਮਾਣਯੋਗ ਜੱਜ ਨੇ ਸੰਕੇਤ ਦਿੱਤਾ ਕਿ ਉਹ ਥਰੂਰ ਦੇ ਹੱਕ ’ਚ ਅੰਤ੍ਰਿਮ ਹੁਕਮ ਪਾਸ ਕਰ ਸਕਦੀ ਹੈ। ਥਰੂਰ ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਵਕੀਲ ਅਮਿਤ ਸਿੱਬਲ ਨੇ ਦਲੀਲ ਦਿੱਤੀ ਕਿ ਅਣਜਾਣ ਵਿਅਕਤੀ ਵਾਰ-ਵਾਰ ਉਨ੍ਹਾਂ ਦੇ ਚਿਹਰੇ, ਆਵਾਜ਼ ਤੇ ਸ਼ਖਸੀਅਤ ਨਾਲ ਜੁੜੇ ਹੋਰ ਗੁਣਾਂ ਦੀ ਵਰਤੋਂ ਕਰ ਕੇ ਜਾਅਲੀ ਵੀਡੀਓ ਪ੍ਰਕਾਸ਼ਿਤ ਕਰ ਰਹੇ ਹਨ, ਜਿਨ੍ਹਾਂ ਨੂੰ ਹਟਾ ਦਿੱਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਅਮਰੀਕਾ ਤੋਂ ਫ਼ਿਰ ਭਰ-ਭਰ ਆਉਣਗੇ ਜਹਾਜ਼ ! ਮੁੜ ਤੇਜ਼ ਹੋਵੇਗੀ ਡਿਪੋਰਟੇਸ਼ਨ, ਟਰੰਪ ਨੇ ਬਦਲ'ਤੀ Game
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੀ ਤੁਹਾਡੀ ਹੋਵੇਗੀ ਲਵ ਮੈਰਿਜ ? Date Of Birth ਖੋਲ੍ਹੇਗੀ ਸਾਰੇ ਰਾਜ਼
NEXT STORY