ਸ਼ਿਮਲਾ/ਕੇਲਾਂਗ, (ਸੰਤੋਸ਼/ਬਿਊਰੋ)- ਹਿਮਾਚਲ ਦੇ ਉੱਚੇ ਇਲਾਕਿਆਂ ’ਚ ਸੋਮਵਾਰ ਨੂੰ ਬਰਫਬਾਰੀ ਅਤੇ ਹੇਠਲੇ ਇਲਾਕਿਆਂ ’ਚ ਓਰੇਂਜ ਅਲਰਟ ਦੇ ਵਿਚਾਲੇ ਮੀਂਹ ਪਿਆ। ਰੋਹਤਾਂਗ, ਸ਼ਿੰਕੁਲਾ ਅਤੇ ਬਾਰਾਲਾਚਾ ਦੱਰਿਆਂ ’ਚ ਬਰਫਬਾਰੀ ਹੋਈ, ਜਿਸ ਕਾਰਨ ਲੇਹ ਜਾਣ ਵਾਲੇ ਵਾਹਨ ਦੁਪਹਿਰ ਬਾਅਦ ਦਾਰਚਾ ’ਚ ਰੋਕ ਦਿੱਤੇ ਗਏ। ਦੁਪਹਿਰ ਬਾਅਦ ਰੋਹਤਾਂਗ ਸਮੇਤ ਹਾਮਟਾ, ਧੁੰਧੀ ਜੋਤ, ਇੰਦਰ ਕਿਲਾ, ਚੰਦਰਖਣੀ, ਭਰਗੁ ਅਤੇ ਦਸ਼ੋਹਰ ਝੀਲ ਅਤੇ ਲਾਹੌਲ ਵੱਲ ਸ਼ਿੰਕੁਲਾ ਅਤੇ ਬਾਰਾਲਾਚਾ ਸਮੇਤ ਲੇਡੀ ਆਫ ਕੇਲਾਂਗ, ਛੋਟੇ ਅਤੇ ਵੱਡੇ ਤੇਜ਼ ਗਲੇਸ਼ੀਅਰ ਸਮੇਤ ਕੁਲ ਉੱਚੀਆਂ ਚੋਟੀਆਂ ’ਚ ਬਰਫਬਾਰੀ ਹੋਈ।
ਓਧਰ ਓਰੈਂਜ ਅਲਰਟ ਵਿਚਾਲੇ ਸੋਮਵਾਰ ਨੂੰ ਰਾਜਧਾਨੀ ਸਮੇਤ ਸੂਬੇ ਦੇ ਵੱਖ-ਵੱਖ ਹਿੱਸਿਆਂ ’ਚ ਮੀਂਹ ਜੰਮ ਕੇ ਪਿਆ ਅਤੇ ਤਾਪਮਾਨ ’ਚ ਵੀ ਗਿਰਾਵਟ ਆਈ ਹੈ, ਜਿਸਦੇ ਨਾਲ ਮਈ ਮਹੀਨੇ ’ਚ ਵੀ ਲੋਕਾਂ ਨੂੰ ਦਸੰਬਰ ਵਰਗੀ ਠੰਡ ਦਾ ਅਹਿਸਾਸ ਹੋ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਮੰਗਲਵਾਰ ਨੂੰ ਵੀ ਸੂਬੇ ’ਚ ਓਰੈਂਜ ਅਲਰਟ ਰਹੇਗਾ। ਇਸ ਦੌਰਾਨ ਹਨੇਰੀ, ਤੂਫਾਨ, ਮੀਂਹ ਤੇ ਗੜੇਮਾਰੀ ਦੇ ਨਾਲ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾਵਾਂ ਚੱਲਣਗੀਆਂ। ਬੁੱਧਵਾਰ ਤੋਂ ਫਿਰ ਅਗਲੀ 3 ਦਿਨਾਂ ਤੱਕ ਯੈਲੋ ਅਲਰਟ ਰਹੇਗਾ। ਯਾਨੀ 2 ਜੂਨ ਤੱਕ ਸੂਬੇ ’ਚ ਮੌਸਮ ਖ਼ਰਾਬ ਰਹੇਗਾ।
ਅਮਿਤ ਸ਼ਾਹ ਦੇ ਦੌਰੇ ਤੋਂ ਪਹਿਲਾਂ ਮਣੀਪੁਰ ’ਚ ਪਿੰਡਾਂ ’ਤੇ ਹਮਲਾ, 25 ਅੱਤਵਾਦੀ ਗ੍ਰਿਫਤਾਰ
NEXT STORY