ਸ਼ਿਮਲਾ, (ਭਾਸ਼ਾ)- ਹਿਮਾਚਲ ਪ੍ਰਦੇਸ਼ ਵਿਚ ਮੌਸਮ ਨੇ ਅਚਾਨਕ ਕਰਵਟ ਬਦਲ ਲਈ ਹੈ। ਸੂਬੇ ਵਿਚ ਅੱਜ-ਕੱਲ੍ਹ ਮੌਸਮ ਦੇ 2 ਵੱਖ-ਵੱਖ ਰੂਪ ਦੇਖਣ ਨੂੰ ਮਿਲ ਰਹੇ ਹਨ। ਇਕ ਪਾਸੇ ਉਚਾਈ ਵਾਲੇ ਖੇਤਰਾਂ (ਲਾਹੌਲ-ਸਪੀਤੀ, ਰੋਹਤਾਂਗ) ਵਿਚ ਤਾਜ਼ਾ ਬਰਫ਼ਬਾਰੀ ਦਾ ਦੌਰ ਸ਼ੁਰੂ ਹੋ ਗਿਆ ਹੈ, ਦੂਜੇ ਪਾਸੇ ਊਨਾ ਅਤੇ ਮੰਡੀ ਵਰਗੇ ਮੈਦਾਨੀ ਜ਼ਿਲਿਆਂ ’ਚ ਗਰਮੀ ਨੇ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਮੌਸਮ ਵਿਗਿਆਨ ਕੇਂਦਰ ਨੇ ਸੂਬੇ ਵਿਚ 17 ਮਾਰਚ ਤੱਕ ਮੌਸਮ ਖ਼ਰਾਬ ਰਹਿਣ ਅਤੇ ਕਈ ਥਾਵਾਂ ’ਤੇ ਗੜੇਮਾਰੀ ਦੀ ਚਿਤਾਵਨੀ ਜਾਰੀ ਕੀਤੀ ਹੈ। ਪੱਛਮੀ ਗੜਬੜੀ ਦੇ ਸਰਗਰਮ ਹੋਣ ਨਾਲ ਲਾਹੌਲ-ਸਪੀਤੀ ਦੇ ਰੋਹਤਾਂਗ ਦੱਰੇ ਅਤੇ ਸ਼ਿੰਕੁਲਾ ਦੱਰੇ ’ਚ ਹਲਕੀ ਬਰਫ਼ਬਾਰੀ ਹੋ ਰਹੀ ਹੈ।
ਪ੍ਰਸ਼ਾਸਨ ਦਾ ਅਲਰਟ
ਲਗਾਤਾਰ ਹੋ ਰਹੀ ਬਰਫ਼ਬਾਰੀ ਨੂੰ ਦੇਖਦੇ ਹੋਏ ਪੁਲਸ ਥਾਣਾ ਜ਼ਾਂਸਕਰ ਅਤੇ ਲਾਹੌਲ-ਸਪੀਤੀ ਪ੍ਰਸ਼ਾਸਨ ਨੇ ਸਾਵਧਾਨੀ ਵਜੋਂ ਸ਼ਿੰਕੁਲਾ ਦੱਰੇ ਨੂੰ ਵਾਹਨਾਂ ਦੀ ਆਵਾਜਾਈ ਲਈ ਆਰਜ਼ੀ ਤੌਰ ’ਤੇ ਬੰਦ ਕਰ ਦਿੱਤਾ ਹੈ।
PM ਮੋਦੀ ਨੇ ਈਰਾਨੀ ਰਾਸ਼ਟਰਪਤੀ ਨਾਲ ਕੀਤੀ ਗੱਲਬਾਤ; ਸ਼ਾਂਤੀ ਤੇ ਭਾਰਤੀਆਂ ਦੀ ਸੁਰੱਖਿਆ 'ਤੇ ਦਿੱਤਾ ਜ਼ੋਰ
NEXT STORY