ਨੈਸ਼ਨਲ ਡੈਸਕ : ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਕ ਵੀਡੀਓ ਨੇ ਭਾਰਤ ਵਿੱਚ ਰਸ ਪ੍ਰੇਮੀਆਂ 'ਚ ਚਿੰਤਾ ਪੈਦਾ ਕਰ ਦਿੱਤੀ ਹੈ। ਫੁਟੇਜ, ਜੋ ਕਥਿਤ ਤੌਰ 'ਤੇ ਰਸ ਫੈਕਟਰੀ ਦੀ ਹੈ, ਨੇ ਉਤਪਾਦਨ ਪ੍ਰਕਿਰਿਆ ਬਾਰੇ ਚਿੰਤਾਜਨਕ ਮੁੱਦੇ ਉਠਾਏ ਹਨ।
ਵੀਡੀਓ 'ਚ ਫੈਕਟਰੀ ਵਿੱਚ ਰਸ ਬਣਾਉਣ ਦੀ ਪ੍ਰਕਿਰਿਆ ਨੂੰ ਦਿਖਾਇਆ ਗਿਆ ਹੈ। ਆਟੇ ਨੂੰ ਤਿਆਰ ਕਰਦੇ ਸਮੇਂ ਮਜ਼ਦੂਰ ਆਟਾ, ਤੇਲ, ਨਮਕ ਅਤੇ ਹੋਰ ਸਮੱਗਰੀ ਮਿਲਾਉਂਦੇ ਦਿਖਾਈ ਦਿੰਦੇ ਹਨ। ਫੁਟੇਜ 'ਚ ਰਸ ਪਕਾਉਣ ਦੇ ਪੜਾਅ ਅਤੇ ਬਾਅਦ ਦੀ ਪੈਕਿੰਗ ਨੂੰ ਦੇਖਿਆ ਜਾ ਸਕਦਾ ਹੈ। ਹਾਲਾਂਕਿ, ਜਿਸ ਚੀਜ਼ ਨੇ ਦਰਸ਼ਕਾਂ ਦਾ ਧਿਆਨ ਖਿੱਚਿਆ ਉਹ ਸੀ ਉਤਪਾਦਨ ਦੌਰਾਨ ਸਫ਼ਾਈ ਨੂੰ ਲੈ ਕੇ ਸਪੱਸ਼ਟ ਘਾਟ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਕ ਕਰਮਚਾਰੀ ਨੂੰ ਆਟੇ 'ਚ ਪਾਣੀ ਮਿਲਾਉਂਦਿਆਂ ਬੀੜੀ ਪੀਂਦੇ ਦੇਖਿਆ ਗਿਆ, ਜਿਸ ਨਾਲ ਸਫ਼ਾਈ ਦੇ ਮਾਪਦੰਡਾਂ ਬਾਰੇ ਗੰਭੀਰ ਚਿੰਤਾਵਾਂ ਪੈਦਾ ਹੋ ਗਈਆਂ ਹਨ।
ਇਹ ਵੀ ਪੜ੍ਹੋ : ਪਲਾਸਟਿਕ ਸਰਜਰੀ 'ਤੇ ਖਰਚੇ ਕਰੋੜਾਂ ਰੁਪਏ, ਇੰਨਾ ਬਦਲ ਗਿਆ ਚਿਹਰਾ ਕਿ ਹੁਣ...
ਸੋਸ਼ਲ ਮੀਡੀਆ ਪਲੇਟਫਾਰਮ ਦੇ ਚਿੰਤਤ ਯੂਜ਼ਰਸ ਨੇ ਇਹ ਸਭ ਵੇਖਣ ਤੋਂ ਬਾਅਦ ਆਪਣੀ ਚਿੰਤਾ ਅਤੇ ਨਿਰਾਸ਼ਾ ਜ਼ਾਹਿਰ ਕੀਤੀ। ਕੁਝ ਯੂਜ਼ਰਸ ਨੇ ਲੋਕਾਂ ਨੂੰ ਘਰ ਦਾ ਬਣਿਆ ਖਾਣਾ ਹੀ ਖਾਣ ਦੀ ਅਪੀਲ ਕੀਤੀ। ਇਕ ਯੂਜ਼ਰ ਨੇ ਵਿਅੰਗਾਤਮਕ ਕੁਮੈਂਟ ਕਰਦਿਆਂ ਕਿਹਾ, "ਇਹ ਚੰਗੀ ਗੱਲ ਹੈ ਕਿ ਉਨ੍ਹਾਂ ਨੇ ਪੈਰਾਂ ਦੀ ਵਰਤੋਂ ਨਹੀਂ ਕੀਤੀ।" ਪ੍ਰੇਸ਼ਾਨ ਕਰਨ ਵਾਲੀ ਇਸ ਵੀਡੀਓ ਨੂੰ ਦੇਖ ਕੇ ਇਹੀ ਕਿਹਾ ਜਾ ਸਕਦਾ ਹੈ ਕਿ ਲੋਕਾਂ ਨੂੰ ਬੇਕਰੀ ਦੀਆਂ ਚੀਜ਼ਾਂ ਦੀ ਚੋਣ ਕਰਦੇ ਸਮੇਂ ਸਾਵਧਾਨੀ ਵਰਤਣੀ ਚਾਹੀਦੀ ਹੈ, ਖਾਸ ਤੌਰ 'ਤੇ ਉਹ ਜੋ ਫੈਕਟਰੀ 'ਚ ਬਣਾਈਆਂ ਜਾਂਦੀਆਂ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਸ਼ਵ ਕੱਪ ਦੇ ਫਾਈਨਲ ਮੈਚ ਨੂੰ ਲੈ ਕੇ ਮਮਤਾ ਬੈਨਰਜੀ ਦਾ ਵੱਡਾ ਦਾਅਵਾ, ਦੱਸਿਆ ਕੌਣ ਹੈ ਹਾਰ ਦਾ ਜ਼ਿੰਮੇਵਾਰ
NEXT STORY