ਨਵੀਂ ਦਿੱਲੀ (ਭਾਸ਼ਾ)— ਸੀਰਮ ਇੰਸਟੀਚਿਊਟ ਆਫ਼ ਇੰਡੀਆ ਦ ਅਗਲੇ 6 ਮਹੀਨਿਆਂ ਵਿਚ ਬੱਚਿਆਂ ਲਈ ਕੋਵਿਡ-19 ਦਾ ਟੀਕਾ ਲਿਆਉਣ ਦੀ ਯੋਜਨਾ ਹੈ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਦਾਰ ਪੂਨਾਵਾਲਾ ਨੇ ਇਸ ਬਾਬਤ ਜਾਣਕਾਰੀ ਦਿੱਤੀ। ਪੂਨਾਵਾਲਾ ਨੇ ਇਕ ਉਦਯੋਗ ਸੰਮੇਲਨ ’ਚ ਹਿੱਸਾ ਲੈਂਦੇ ਹੋਏ ਕਿਹਾ ਕਿ ‘ਕੋਵੋਵੈਕਸ’ ਟੀਕੇ ਦਾ ਪਰੀਖਣ ਚੱਲ ਰਿਹਾ ਹੈ। ਇਹ ਟੀਕਾ 3 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਹਰ ਤਰ੍ਹਾਂ ਨਾਲ ਸੁਰੱਖਿਆ ਪ੍ਰਦਾਨ ਕਰੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪਰੀਖਣ ਦੇ ਸ਼ਾਨਦਾਰ ਅੰਕੜੇ ਵੇਖਣ ਨੂੰ ਮਿਲੇ ਹਨ।
ਇਹ ਵੀ ਪੜ੍ਹੋ : ਮੋਰਚਾ ਫਤਿਹ ਕਰਨ ਮਗਰੋਂ ਕਿਸਾਨ ਸਿੰਘੂ ਬਾਰਡਰ ਤੋਂ ਨਾਲ ਲੈ ਆਏ ਕੀਮਤੀ ਚੀਜ਼, ਜੁੜੀਆਂ ਨੇ ਕਈ ਯਾਦਾਂ
ਪੂਨਾਵਾਲਾ ਨੇ ਅੱਗੇ ਕਿਹਾ ਕਿ ਇਹ ਪ੍ਰਦਰਸ਼ਿਤ ਕਰਨ ਲਈ ਉੱਚਿਤ ਅੰਕੜੇ ਹਨ ਕਿ ਟੀਕਾ ਕੰਮ ਕਰੇਗਾ ਅਤੇ ਬੱਚਿਆਂ ਨੂੰ ਵਾਇਰਸ ਤੋਂ ਬਚਾਏਗਾ। ਮੌਜੂਦਾ ਸਮੇਂ ਵਿਚ ਕੋਵਿਸ਼ੀਲਡ ਅਤੇ ਕੋਵਿਡ ਦੇ ਹੋਰ ਟੀਕਿਆਂ ਨੂੰ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਮਨਜ਼ੂਰੀ ਮਿਲੀ ਹੈ। ਉਨ੍ਹਾਂ ਕਿਹਾ ਕਿ ਅਸੀਂ ਬੱਚਿਆਂ ਵਿਚ ਜ਼ਿਆਦਾ ਗੰਭੀਰ ਰੋਗ ਨਹੀਂ ਵੇਖਿਆ ਹੈ। ਖ਼ੁਸ਼ਕਿਸਮਤੀ ਨਾਲ ਬੱਚਿਆਂ ਲਈ ਦਹਿਸ਼ਤ ਦਾ ਮਾਹੌਲ ਨਹੀਂ ਹੈ। ਹਾਲਾਂਕਿ ਅਸੀਂ ਬੱਚਿਆਂ ਲਈ 6 ਮਹੀਨੇ ਦੇ ਅੰਦਰ ਇਕ ਟੀਕਾ ਲੈ ਕੇ ਆਵਾਂਗੇ। ਉਮੀਦ ਹੈ ਕਿ ਇਹ 3 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਬੱਚਿਆਂ ਲਈ ਹੋਵੇਗਾ।
ਇਹ ਵੀ ਪੜ੍ਹੋ : ...ਜਦੋਂ ਦੇਰ ਰਾਤ ਬਨਾਰਸ ਰੇਲਵੇ ਸਟੇਸ਼ਨ ਪਹੁੰਚ ਗਏ ਮੋਦੀ, ਵੇਖ ਲੋਕ ਰਹਿ ਗਏ ਹੈਰਾਨ
ਪੂਨਾਵਾਲਾ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਭਾਰਤ ਵਿਚ ਦੋ ਕੰਪਨੀਆਂ ਹਨ, ਜਿਨ੍ਹਾਂ ਨੂੰ ਲਾਇਸੈਂਸ ਪ੍ਰਾਪਤ ਹੈ ਅਤੇ ਉਨ੍ਹਾਂ ਦੇ ਟੀਕੇ ਜਲਦ ਉਪਲੱਬਧ ਹੋਣਗੇ। ਉਨ੍ਹਾਂ ਕਿਹਾ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਆਪਣੇ ਬੱਚਿਆਂ ਦਾ ਟੀਕਾਕਰਨ ਕਰਨਾ ਚਾਹੀਦਾ ਹੈ ਤਾਂ ਇਸ ਲਈ ਸਰਕਾਰ ਦੇ ਐਲਾਨ ਦੀ ਉਡੀਕ ਕਰੋ। ਪੂਨਾਵਾਲਾ ਨੇ ਕਿਹਾ ਕਿ ਕੋਵਿਡ ਦੇ ਓਮੀਕਰੋਨ ਰੂਪ ਬਾਰੇ ਹੁਣ ਤੱਕ ਕੁਝ ਨਹੀਂ ਕਿਹਾ ਜਾ ਸਕਦਾ ਕਿ ਇਹ ਬੱਚਿਆਂ ਨੂੰ ਕਿਵੇਂ ਪ੍ਰਭਾਵਿਤ ਕਰੇਗਾ।
ਇਹ ਵੀ ਪੜ੍ਹੋ : ਜੱਜ ਬੋਲੇ- ‘ਕੀ ਤੁਹਾਨੂੰ ਆਪਣੇ ਪ੍ਰਧਾਨ ਮੰਤਰੀ ’ਤੇ ਮਾਣ ਨਹੀਂ, ਮੈਨੂੰ ਤਾਂ ਹੈ’
ਦੱਖਣੀ ਕਸ਼ਮੀਰ ’ਚ 78 ਫੀਸਦੀ ਯੋਗ ਆਬਾਦੀ ਦਾ ਹੋਇਆ ਪੂਰਨ ਕੋਰੋਨਾ ਟੀਕਾਕਰਨ
NEXT STORY