ਮੁੰਬਈ (ਏਜੰਸੀ) - ਦਿੱਗਜ ਅਦਾਕਾਰਾ ਅਰੁਣਾ ਇਰਾਨੀ ਦੇ ਪਤੀ ਅਤੇ ਮਸ਼ਹੂਰ ਫਿਲਮ ਨਿਰਮਾਤਾ ਕੁੱਕੂ ਕੋਹਲੀ ਦਾ ਅੱਜ ਮੁੰਬਈ ਦੇ ਓਸ਼ੀਵਾਰਾ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਦੱਸ ਦੇਈਏ ਕਿ ਮੰਗਲਵਾਰ ਨੂੰ ਮੁੰਬਈ ਦੇ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਕਾਰਨ 77 ਸਾਲ ਦੀ ਉਮਰ ਵਿੱਚ ਉਨ੍ਹਾਂ ਦੇਹਾਂਤ ਹੋ ਗਿਆ ਸੀ। ਕੋਹਲੀ ਦੀ ਅੰਤਿਮ ਯਾਤਰਾ ਸਵੇਰੇ 10 ਵਜੇ ਅੰਧੇਰੀ ਵੈਸਟ ਦੇ ਲੋਖੰਡਵਾਲਾ ਕੰਪਲੈਕਸ ਸਥਿਤ ਉਨ੍ਹਾਂ ਦੀ ਰਿਹਾਇਸ਼ ਗ੍ਰੀਨ ਏਕਰਸ ਤੋਂ ਸ਼ੁਰੂ ਹੋ ਕੇ ਓਸ਼ੀਵਾਰਾ ਸ਼ਮਸ਼ਾਨਘਾਟ ਪਹੁੰਚੀ। ਅੰਤਿਮ ਯਾਤਰਾ ਦੌਰਾਨ ਉਨ੍ਹਾਂ ਦੀ ਪਤਨੀ ਅਰੁਣਾ ਇਰਾਨੀ ਆਪਣੇ ਹੰਝੂ ਨਹੀਂ ਰੋਕ ਸਕੀ ਅਤੇ ਬੇਹੱਦ ਭਾਵੁਕ ਨਜ਼ਰ ਆਈ।
ਇਹ ਵੀ ਪੜ੍ਹੋ: ਮਹਾਕਾਲ ਦੇ ਦਰਸ਼ਨ ਲਈ ਗਈ ਮਸ਼ਹੂਰ YouTuber ਦੀ ਹਾਦਸੇ 'ਚ ਮੌਤ, ਮਾਂ ਨੇ ਵੀ ਤੋੜਿਆ ਦਮ, ਕਾਰ ਦੇ ਉੱਡੇ ਪਰਖੱਚੇ

ਫਿਲਮੀ ਜਗਤ ਤੋਂ ਕਈ ਵੱਡੀਆਂ ਹਸਤੀਆਂ, ਜਿਵੇਂ ਕਿ ਬਾਲੀਵੁੱਡ ਸਟਾਰ ਵਿੱਕੀ ਕੌਸ਼ਲ, ਕੈਟਰੀਨਾ ਕੈਫ, ਰੋਹਿਤ ਸ਼ੈੱਟੀ, ਰਾਜਪਾਲ ਯਾਦਵ, ਜਾਵੇਦ ਅਖਤਰ ਨੇ ਸ਼ਮਸ਼ਾਨਘਾਟ ਵਿੱਚ ਪਹੁੰਚ ਕੇ ਕੁਕੂ ਕੋਹਲੀ ਅੰਤਿਮ ਵਿਦਾਈ ਦਿੱਤੀ। ਅਦਾਕਾਰ ਗਜੇਂਦਰ ਚੌਹਾਨ, FWICE ਦੇ ਪ੍ਰਧਾਨ ਬੀਐਨ ਤਿਵਾੜੀ ਅਤੇ ਉਪ ਪ੍ਰਧਾਨ ਅਸ਼ੋਕ ਦੂਬੇ ਵੀ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਸਨ ਜੋ ਫਿਲਮ ਨਿਰਮਾਤਾ ਨੂੰ ਅੰਤਿਮ ਵਿਦਾਈ ਦੇਣ ਲਈ ਸ਼ਮਸ਼ਾਨਘਾਟ ਪਹੁੰਚੇ।
ਇਹ ਵੀ ਪੜ੍ਹੋ: ਮਸ਼ਹੂਰ ਪੰਜਾਬੀ ਸੋਸ਼ਲ ਮੀਡੀਆ ਇੰਫਲੂਐਂਸਰ ਮਨਜੀਤ ਕੌਰ ਦੀ ਮੌਤ

ਦੱਸ ਦੇਈਏ ਕਿ ਕੋਹਲੀ ਨੇ 1991 ਵਿੱਚ 'ਫੂਲ ਔਰ ਕਾਂਟੇ' ਨਾਲ ਨਿਰਦੇਸ਼ਨ ਵਜੋਂ ਆਪਣੀ ਸ਼ੁਰੂਆਤ ਕੀਤੀ ਸੀ। ਇਸ ਫਿਲਮ ਨਾਲ ਬਾਲੀਵੁੱਡ ਸੁਪਰਸਟਾਰ ਅਜੇ ਦੇਵਗਨ ਨੇ ਡੈਬਿਊ ਕੀਤਾ ਸੀ ਅਤੇ ਇਸ ਵਿੱਚ ਅਰੁਣਾ ਈਰਾਨੀ ਵੀ ਸੀ। ਨਿਰਦੇਸ਼ਕ ਕੁੱਕੂ ਕੋਹਲੀ ਨੇ ਆਪਣੇ ਕਰੀਅਰ ਦੌਰਾਨ 8 ਫੀਚਰ ਫਿਲਮਾਂ ਦਾ ਨਿਰਦੇਸ਼ਨ ਕੀਤਾ, ਜਿਨ੍ਹਾਂ ਵਿੱਚ ਫੂਲ ਔਰ ਕਾਂਟੇ (1991), ਕੋਹਰਾਮ (1991) ਸੁਹਾਗ (1994), ਹਕੀਕਤ (1995), ਅਨਾੜੀ ਨੰਬਰ 1 (1999), ਜ਼ੁਲਮੀ (1999), ਯੇ ਦਿਲ ਆਸ਼ਿਕਨਾ (2002) ਅਤੇ ਵੋਹ ਤੇਰਾ ਨਾਮ ਥਾ (2004) ਵਰਗੀਆਂ ਫਿਲਮਾਂ ਸ਼ਾਮਲ ਹਨ। ਹਾਲਾਂਕਿ ਸਮੇਂ ਦੇ ਨਾਲ ਉਨ੍ਹਾਂ ਦੀ ਨਿਰਦੇਸ਼ਿਤ ਕੀਤੀਆਂ ਗਈਆਂ ਫਿਲਮਾਂ ਦੀ ਗਿਣਤੀ ਘੱਟ ਹੁੰਦੀ ਗਈ। ਉਹ ਆਪਣੇ ਪਿੱਛੇ ਪਤਨੀ, ਅਦਾਕਾਰਾ ਅਰੁਣਾ ਈਰਾਨੀ ਅਤੇ ਪਹਿਲੇ ਵਿਆਹ ਰੀਟਾ ਕੋਹਲੀ ਤੋਂ 2 ਬੱਚੇ, ਪੂਜਾ ਅਤੇ ਕਰਿਸ਼ਮਾ ਨੂੰ ਛੱਡ ਗਏ ਹਨ।

ਇਹ ਵੀ ਪੜ੍ਹੋ: ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਗਾਇਕਾ, ਅਮਰੀਕਾ 'ਚ ਇਲਾਜ ਦੌਰਾਨ ਤੋੜਿਆ ਦਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਵਿਵਾਦ ਮਗਰੋਂ ਗਹਿਣਿਆਂ ਦੇ ਬ੍ਰਾਂਡ ਜੀਵਾ ਨੇ ਹਟਾਈ ਕ੍ਰਿਤੀ ਸੈਨਨ ਦੀ ਰੱਖੜੀ ਵਾਲੀ Ad
NEXT STORY