ਸੋਨੀਪਤ- ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ 48ਵੇਂ ਦਿਨ ਵੀ ਜਾਰੀ ਹੈ। ਉੱਥੇ ਹੀ ਖੇਤੀ ਕਾਨੂੰਨਾਂ ਦੀ ਵਾਪਸੀ ਦੀ ਮੰਗ ਨੂੰ ਲੈ ਕੇ ਦੇਰ ਰਾਤ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਕਿਸਾਨ ਲਾਭ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। 49 ਸਾਲ ਦੇ ਲਾਭ ਸਿੰਘ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਸੋਮਵਾਰ ਨੂੰ ਲਾਭ ਸਿੰਘ ਨੇ ਜ਼ਹਿਰੀਲਾ ਪਦਾਰਥ ਖਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੂੰ ਸੋਨੀਪਤ ਦੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਉੱਥੇ ਹੀ ਪੁਲਸ ਨੇ ਮ੍ਰਿਤਕ ਕਿਸਾਨ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਿਜਵਾ ਦਿੱਤਾ ਹੈ।
ਇਹ ਵੀ ਪੜ੍ਹੋ : ਸਿੰਘੂ ਬਾਰਡਰ 'ਤੇ ਇਕ ਹੋਰ ਕਿਸਾਨ ਨੇ ਖਾਧਾ ਜ਼ਹਿਰ, ਹਾਲਤ ਗੰਭੀਰ
ਦੱਸਣਯੋਗ ਹੈ ਕਿ ਸਿੰਘੂ ਸਰਹੱਦ 'ਤੇ ਸੋਮਵਾਰ ਦੇਰ ਸ਼ਾਮ ਕਰੀਬ 7.30 ਵਜੇ ਧਰਨੇ ਵਾਲੀ ਜਗ੍ਹਾ ਇਕ ਕਿਸਾਨ ਨੇ ਜ਼ਹਿਰ ਖਾ ਲਿਆ ਸੀ। ਕਿਸਾਨ ਦੀ ਪਛਾਣ ਲੁਧਿਆਣਾ ਦੇ ਪਿੰਡ ਸਰਥਲਾ ਵਾਸੀ ਲਾਭ ਸਿੰਘ (49) ਦੇ ਤੌਰ 'ਤੇ ਹੋਈ ਹੈ। ਉਹ ਕਈ ਦਿਨਾਂ ਤੋਂ ਧਰਨੇ ਵਾਲੀ ਜਗ੍ਹਾ 'ਤੇ ਹੀ ਸਨ। ਦੇਰ ਸ਼ਾਮ ਸਟੇਜ ਕੋਲ ਜਾ ਕੇ ਉਨ੍ਹਾਂ ਨੇ ਜ਼ਹਿਰ ਖਾ ਲਿਆ। ਉਨ੍ਹਾਂ ਦੀ ਹਾਲਤ ਵਿਗੜਨ 'ਤੇ ਕਿਸਾਨਾਂ ਨੂੰ ਜ਼ਹਿਰ ਖਾਣ ਦੀ ਸੂਚਨਾ ਮਿਲੀ। ਇਸ ਦੀ ਸੂਚਨਾ ਕਿਸਾਨ ਆਗੂਆਂ ਅਤੇ ਪੁਲਸ ਨੂੰ ਦਿੱਤੀ ਗਈ। ਲਾਭ ਸਿੰਘ ਨੂੰ ਤੁਰੰਤ ਐਂਬੂਲੈਂਸ ਤੋਂ ਸ਼ਹਿਰ ਦੇ ਨਿੱਜੀ ਹਸਪਤਾਲ 'ਚ ਲਿਆਂਦਾ ਗਿਆ। ਡਾਕਟਰਾਂ ਨੇ ਤੁਰੰਤ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਸੀ। ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਹਿਰ ਖਾਣ ਵਾਲੇ ਲਾਭ ਸਿੰਘ ਦੀ ਇਲਾਜ ਦੌਰਾਨ ਮੰਗਲਵਾਰ ਸਵੇਰੇ ਮੌਤ ਹੋ ਗਈ।
ਇਹ ਵੀ ਪੜ੍ਹੋ : ਹਰਿਆਣਾ ਦੇ ਸਾਬਕਾ CM ਭੂਪਿੰਦਰ ਹੁੱਡਾ ਨੇ ਕਿਹਾ- MSP 'ਤੇ ਚੌਥਾ ਕਾਨੂੰਨ ਲਿਆਏ ਸਰਕਾਰ
ਨੋਟ : ਕਿਸਾਨ ਅੰਦੋਲਨ ਚ ਹੋ ਰਹੀਆਂ ਮੌਤਾਂ ਲਈ ਕੌਣ ਜ਼ਿੰਮੇਵਾਰ ਹੈ? ਕੁਮੈਂਟ ਕਰਕੇ ਦਿਓ ਆਪਣੀ ਰਾਏ
ਮੱਧ ਪ੍ਰਦੇਸ਼ 'ਚ ਜ਼ਹਿਰੀਲੀ ਸ਼ਰਾਬ ਦਾ ਕਹਿਰ, 10 ਲੋਕਾਂ ਦੀ ਮੌਤ
NEXT STORY