ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਐਤਵਾਰ ਯਾਨੀ ਕਿ ਅੱਜ ਸ਼ਹਿਰ ਦੇ ਬਾਹਰੀ ਇਲਾਕੇ ਨਗਰੋਟਾ 'ਚ ਪਵਿੱਤਰ ਕੋਲ ਕੰਡੋਲੀ ਮੰਦਰ 'ਚ ਮਾਤਾ ਵੈਸ਼ਨੋ ਦੇਵੀ ਪ੍ਰਾਚੀਨ ਮਾਰਗ ਛੜੀ ਯਾਤਰਾ ਦੀ 'ਪ੍ਰਥਮ ਪੂਜਾ' ਵਿਚ ਸ਼ਾਮਲ ਹੋਏ। ਉਪ ਰਾਜਪਾਲ ਨੇ ਪੂਜਾ ਕਰ ਕੇ ਪ੍ਰਾਚੀਨ ਮਾਰਗ ਪਵਿੱਤਰ ਛੜੀ ਯਾਤਰਾ ਨੂੰ ਹਰੀ ਝੰਡੀ ਵਿਖਾਈ। ਯਾਤਰਾ ਓਲੀ ਮਾਤਾ ਮੰਦਰ ਬਮਯਾਲ ਛਾਪਨੂੰ ਪਹੁੰਚਣ ਤੋਂ ਪਹਿਲਾਂ ਵਿਰਾਸਤ ਮਾਰਗ ਤੋਂ ਹੋ ਕੇ ਲੰਘੇਗੀ। ਸਿਨਹਾ ਨੇ ਸ਼ਰਧਾਲੂਆਂ ਦਾ ਸਵਾਗਤ ਕੀਤਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸ਼ਾਂਤੀ, ਤਰੱਕੀ ਅਤੇ ਖ਼ੁਸ਼ਹਾਲੀ ਲਈ ਪ੍ਰਾਰਥਨਾ ਕੀਤੀ।
ਜ਼ਿਕਰਯੋਗ ਹੈ ਕਿ ਜੰਮੂ ਡਿਵੀਜਨ ਦੇ ਰਿਆਸੀ ਜ਼ਿਲ੍ਹੇ ਵਿਚ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ ਵਿਚ ਦਰਸ਼ਨਾਂ ਲਈ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਤੀਰਥ ਯਾਤਰੀ ਆਉਂਦੇ ਹਨ। ਇਹ ਜੰਮੂ-ਕਸ਼ਮੀਰ ਦਾ ਸਭ ਤੋਂ ਪਵਿੱਤਰ ਹਿੰਦੂ ਮੰਦਰ ਹੈ।
ਸੰਜੇ ਸਿੰਘ ਨੇ ਮਲਿਕਾਰਜੁਨ ਖੜਗੇ ਨਾਲ ਕੀਤੀ ਮੁਲਾਕਾਤ, ਕਿਹਾ-ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਮਿਲਣਾ ਚਾਹੁੰਦਾ ਸੀ
NEXT STORY