ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਆਬਕਾਰੀ ਨੀਤੀ ਦੀ ਜਾਂਚ ਦੇ ਸਬੰਧ 'ਚ ਆਮ ਆਦਮੀ ਪਾਰਟੀ (ਆਪ) ਦੇ ਨਗਰ ਨਿਗਮ ਚੋਣ ਇੰਚਾਰਜ ਦੁਰਗੇਸ਼ ਪਾਠਕ ਨੂੰ ਤਲਬ ਕੀਤਾ ਹੈ। ਸਿਸੋਦੀਆ ਨੇ ਪਾਠਕ ਨੂੰ ਭੇਜੇ ਸੰਮਨ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਏਜੰਸੀ ਏਜੰਸੀ ਸ਼ਰਾਬ ਨੀਤੀ ਨਿਸ਼ਾਨਾ ਬਣਾ ਰਹੀ ਹੈ ਜਾਂ ਐੱਮ.ਸੀ.ਡੀ. ਚੋਣਾਂ ਨੂੰ । ਉਨ੍ਹਾਂ ਪੁੱਛਿਆ,“ਈ.ਡੀ. ਨੇ ‘ਆਪ’ ਦੇ ਐੱਮ.ਸੀ.ਡੀ. ਚੋਣ ਇੰਚਾਰਜ ਦੁਰਗੇਸ਼ ਪਾਠਕ ਨੂੰ ਸੰਮਨ ਭੇਜਿਆ ਹੈ। ਸਾਡੇ ਐੱਮ.ਸੀ.ਡੀ. ਚੋਣ ਇੰਚਾਰਜ ਦਾ ਦਿੱਲੀ ਸਰਕਾਰ ਦੀ ਆਬਕਾਰੀ ਨੀਤੀ ਨਾਲ ਕੀ ਲੈਣਾ-ਦੇਣਾ ਹੈ? ਉਨ੍ਹਾਂ ਦੇ ਨਿਸ਼ਾਨੇ 'ਤੇ ਸ਼ਰਾਬ ਨੀਤੀ ਜਾਂ ਐੱਮ.ਸੀ.ਡੀ. ਚੋਣਾਂ?''
ਫਿਲਹਾਲ, ਅਜੇ ਈ.ਡੀ. ਵਲੋਂ ਸੰਮਨ ਭੇਜੇ ਜਾਣ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਦਿੱਲੀ 'ਚ ਐੱਮ.ਸੀ.ਡੀ. ਚੋਣਾਂ 270 ਵਾਰਡਾਂ ਦੀ ਹੱਦਬੰਦੀ ਪੂਰੀ ਹੋਣ ਤੋਂ ਬਾਅਦ ਇਸ ਸਾਲ ਦੇ ਅੰਤ ਤੱਕ ਹੋਣ ਦੀ ਸੰਭਾਵਨਾ ਹੈ। ਈ.ਡੀ. ਨੇ ਪਿਛਲੇ ਹਫ਼ਤੇ ਅਰਵਿੰਦ ਕੇਜਰੀਵਾਲ ਸਰਕਾਰ ਦੀ ਆਬਕਾਰੀ ਨੀਤੀ 2021-22 ਦੇ ਸੰਬੰਧ 'ਚ ਦੇਸ਼ ਭਰ 'ਚ 40 ਥਾਂਵਾਂ 'ਤੇ ਛਾਪੇ ਮਾਰੇ ਸਨ। ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਇਸ ਨੀਤੀ 'ਚ ਬੇਨਿਯਮੀਆਂ ਦੇ ਸੰਬੰਧ 'ਚ ਇਕ ਐੱਫ.ਆਈ.ਆਰ. ਦਰਜ ਕੀਤੀ ਹੈ ਅਤੇ ਸਿਸੋਦੀਆ ਨੂੰ ਬਤੌਰ ਦੋਸ਼ੀ ਨਾਮਜ਼ਦ ਕੀਤਾ ਹੈ। ਕੇਜਰੀਵਾਲ ਸਰਕਾਰ ਨੇ ਉੱਪ ਰਾਜਪਾਲ ਵੀ.ਕੇ. ਸਕਸੈਨਾ ਵਲੋਂ ਨੀਤੀ ਨੂੰ ਲਾਗੂ ਕਰਨ 'ਚ ਬੇਨਿਯਮੀਆਂ ਦੀ ਸੀ.ਬੀ.ਆਈ. ਤੋਂ ਜਾਂਚ ਕਰਵਾਉਣ ਦੀ ਸਿਫਾਰਿਸ਼ ਕਰਨ ਤੋਂ ਬਾਅਦ ਜੁਲਾਈ 'ਚ ਇਹ ਨੀਤੀ ਵਾਪਸ ਲੈ ਲਈ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਪੰਜਾਬ ’ਚ ‘ਆਪ’ ਦੀ ਜਿੱਤ ਮਗਰੋਂ ਰਾਘਵ ਚੱਢਾ ਨੂੰ CM ਕੇਜਰੀਵਾਲ ਨੇ ਸੌਂਪੀ ਅਹਿਮ ਜ਼ਿੰਮੇਵਾਰੀ
NEXT STORY