ਬੇਲਗਾਵੀ- ਕਰਨਾਟਕ ਦੇ ਬੇਲਗਾਵੀ ਜ਼ਿਲ੍ਹੇ ਦੇ ਚਿੰਚਨੂੰਰ 'ਚ ਵੀਰਵਾਰ ਤੜਕੇ ਤੀਰਥ ਯਾਤਰੀਆਂ ਨੂੰ ਲੈ ਕੇ ਜਾ ਰਹੀ ਇਕ ਬਲੇਰੋ ਗੱਡੀ ਦਰੱਖ਼ਤ ਨਾਲ ਟਕਰਾ ਗਈ, ਜਿਸ ਨਾਲ 3 ਔਰਤਾਂ ਸਮੇਤ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ 5 ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ 6ਵੇਂ ਵਿਅਕਤੀ ਨੇ ਹਸਪਤਾਲ 'ਚ ਦਮ ਤੋੜਿਆ। ਜ਼ਖਮੀਆਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਮ੍ਰਿਤਕਾਂ ਦੀ ਪਛਾਣ ਹਨੁਮਵਾ (25), ਦੀਪਾ (31), ਸਵਿਤਾ (17), ਸੁਪ੍ਰਿਤਾ (11), ਇੰਦਰਵਾ (24) ਅਤੇ ਮਾਰੂਤੀ (42) ਵਜੋਂ ਹੋਈ ਹੈ। ਪੁਲਸ ਮੁਤਾਬਕ ਜ਼ਿਲ੍ਹੇ ਦੇ ਰਾਮਦੁਰਗ ਤਾਲੁਕ ਦੇ ਹੁਲਕੁੰਡ ਪਿੰਡ ਦੇ ਕੁਝ ਲੋਕ ਸਾਵਦੱਤੀ ਸਥਿਤ ਰੇਣੁਕਾ ਯੱਲਮਮਾ ਮੰਦਰ ਮੱਥਾ ਟੇਕਣ ਜਾ ਰਹੇ ਸਨ। ਇਸ ਤੋਂ ਬਾਅਦ ਡਰਾਈਵਰ ਨੇ ਬਲੇਰੋ ਗੱਡੀ ਤੋਂ ਆਪਣਾ ਕੰਟਰੋਲ ਗੁਆ ਦਿੱਤਾ। ਜਿਸ ਕਾਰਨ ਗੱਡੀ ਸੜਕ ਕਿਨਾਰੇ ਦਰੱਖਤ ਨਾਲ ਜਾ ਟਕਰਾਈ। ਬਲੋਰੇ ਵਿਚ 23 ਯਾਤਰੀ ਸਵਾਰ ਸਨ।
ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਹਾਦਸਾ ਤੇਜ਼ ਰਫ਼ਤਾਰ ਅਤੇ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਕਾਰਨ ਵਾਪਰਿਆ ਹੈ। ਓਧਰ ਕਰਨਾਟਕ ਦੇ ਸਿੰਚਾਈ ਮੰਤਰੀ ਗੋਵਿੰਦ ਕਰਜੋਲ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ ਪੰਜ-ਪੰਜ ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।
ਕੜਾਕੇ ਦੀ ਠੰਡ; ਕਸ਼ਮੀਰ 'ਚ 'ਡਲ ਝੀਲ' ਤੇ ਹਿਮਾਚਲ 'ਚ ਜੰਮ ਗਈ 'ਚੰਦਰਭਾਗਾ ਨਦੀ'
NEXT STORY