ਸ਼ਿਮਲਾ, (ਸੰਤੋਸ਼)– ਪਹਾੜਾਂ ’ਤੇ ਤਾਜ਼ਾ ਬਰਫਬਾਰੀ ਅਤੇ ਕਈ ਥਾਵਾਂ ’ਤੇ ਪਏ ਮੀਂਹ ਤੋਂ ਬਾਅਦ ਹਿਮਾਚਲ ਪ੍ਰਦੇਸ਼ ਵਿਚ ਠੰਢ ਵੱਧ ਗਈ ਹੈ। ਪੰਜਾਬ, ਦਿੱਲੀ-ਐੱਨ. ਸੀ. ਆਰ. ਦੇ ਲੋਕਾਂ ਨੂੰ ਥੋੜੀ ਰਾਹਤ ਮਿਲੀ। ਧੁੱਪ ਤੇਜ਼ ਹੋਣ ਨਾਲ ਵਧੇਰੇ ਲੋਕ ਛੱਤਾਂ ’ਤੇ ਜਾਂ ਬਾਲਕੋਨੀ ਵਿਚ ਬੈਠੇ ਨਜ਼ਰ ਆਏ। ਮੰਡੀ ਵਿਚ ਸਭ ਤੋਂ ਠੰਢਾ ਦਿਨ ਰਿਹਾ ਜਦ ਕਿ ਊਨਾ, ਕਾਂਗੜਾ ਅਤੇ ਹਮੀਰਪੁਰ ਵਿਚ ਸੀਤ ਲਹਿਰ ਚੱਲੀ, ਉਥੇ ਹੀ ਸ਼ਿਮਲਾ, ਜੁੱਬੜਹੱਟੀ ਅਤੇ ਬਿਲਾਸਪੁਰ ਵਿਚ ਪਾਲਾ ਪਿਆ।
ਕਸ਼ਮੀਰ ਵਿਚ ਆਸਮਾਨ ਸਾਫ ਰਿਹਾ ਹਾਲਾਂਕਿ ਪਾਰੇ ਵਿਚ ਗਿਰਾਵਟ ਦਰਜ ਕੀਤੀ ਗਈ ਅਤੇ ਪਹਿਲਗਾਮ ਜ਼ੀਰੋ ਤੋਂ 8.4 ਡਿਗਰੀ ਸੈਲਸੀਅਸ ਹੇਠਾਂ ਤਾਪਮਾਨ ਦੇ ਨਾਲ ਵਾਦੀ ਵਿਚ ਸਭ ਤੋਂ ਠੰਢਾ ਸਥਾਨ ਬਣਿਆ ਰਿਹਾ। ਸ੍ਰੀਨਗਰ ਵਿਚ ਤਾਪਮਾਨ ਜ਼ੀਰੋ ਤੋਂ 5.1 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ, ਜੋ ਪਿਛਲੀ ਰਾਤ ਦੇ ਜ਼ੀਰੋ ਤੋਂ 3 ਡਿਗਰੀ ਸੈਲਸੀਅਸ ਹੇਠਾਂ ਦੇ ਤਾਪਮਾਨ ਨਾਲੋਂ ਘੱਟ ਹੈ।
ਪਹਿਲਗਾਮ ਵਿਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 8.4 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ। ਕਾਜੀਗੁੰਡ ਵਿਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 6.4 ਡਿਗਰੀ ਸੈਲਸੀਅਸ ਹੇਠਾਂ, ਪੰਪੋਰ ਸ਼ਹਿਰ ਦੇ ਕੋਨੀਬਲ ਅਤੇ ਕੁਪਵਾੜਾ ਵਿਚ ਜ਼ੀਰੋ ਤੋਂ 5.5 ਡਿਗਰੀ ਸੈਲਸੀਅਸ ਹੇਠਾਂ ਅਤੇ ਕੋਕੇਰਨਾਗ ਵਿਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 3.4 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ।
ਸੋਮਵਾਰ ਨੂੰ ਧੌਲਾਕੂੰਆਂ ਵਿਚ ਘੱਟੋ-ਘੱਟ ਤਾਪਮਾਨ 22.4 ਡਿਗਰੀ, ਊਨਾ ਵਿਚ 21.4 ਅਤੇ ਰਾਜਧਾਨੀ ਸ਼ਿਮਲਾ ਵਿਚ 14.5 ਡਿਗਰੀ ਰਿਹਾ। ਹਾਲਾਂਕਿ ਦਿਨ ਦੇ ਤਾਪਮਾਨ ਵਿਚ ਧੁੱਪ ਖਿੜਨ ਤੋਂ ਬਾਅਦ ਥੋੜਾ ਉਛਾਲ ਆਇਆ ਪਰ ਰਾਤ ਦੇ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ। ਕੁਕੁਮਸੇਰੀ ਵਿਚ ਘੱਟੋ-ਘੱਟ ਤਾਪਮਾਨ ਮਾਈਨਸ 12.3 ਡਿਗਰੀ ਰਿਹਾ, ਜਦ ਕਿ ਤਾਬੋ ਵਿਚ ਮਾਈਨਸ 10.9, ਸਮਧੋ ਵਿਚ ਮਾਈਨਸ 7 ਡਿਗਰੀ, ਉਥੇ ਹੀ ਰਾਜਧਾਨੀ ਸ਼ਿਮਲਾ ਵਿਚ 2.4 ਡਿਗਰੀ ਰਿਹਾ।
ਕਲਪਾ, ਮਨਾਲੀ, ਨਾਰਕੰਡਾ ਅਤੇ ਰਿਕਾਂਗਪਿਓ ਵਿਚ ਵੀ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ ਹੇਠਾਂ ਮਾਈਨਸ ਵਿਚ ਚੱਲ ਰਿਹਾ ਹੈ।
ਦਿੱਲੀ ਦੇ ਨਾਰਾਇਣਾ ਪਿੰਡ ਪੁੱਜੇ PM ਮੋਦੀ, ਆਮ ਲੋਕਾਂ ਨਾਲ ਮਨਾਇਆ ਲੋਹੜੀ ਦਾ ਤਿਉਹਾਰ
NEXT STORY