ਬਾਂਦਾ- ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਦੀ ਇਕ ਅਦਾਲਤ ਨੇ ਬੀਮਾ ਧਨ ਰਾਸ਼ੀ ਹੜੱਪਣ ਦੇ ਲਾਲਚ 'ਚ ਆਪਣੀ ਮਾਂ ਦੀ ਕਾਰ ਨਾਲ ਕੁਚਲ ਕੇ ਹੱਤਿਆ ਦੇ ਦੋਸ਼ੀ ਪਾਉਂਦੇ ਹੋਏ ਉਸ ਦੇ 2 ਪੁੱਤਾਂ ਨੂੰ ਮੰਗਲਵਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਇਸ ਦੇ ਨਾਲ ਹੀ 30-30 ਹਜ਼ਾਰ ਰੁਪਏ ਜੁਰਮਾਨਾ ਲਗਾਇਆ। ਜ਼ਿਲ੍ਹੇ ਦੇ ਫ਼ੌਜਦਾਰੀ ਸਹਾਇਕ ਸਰਕਾਰੀ ਵਕੀਲ (ਏ.ਡੀ.ਜੀ.ਸੀ.) ਦੇਵਦੱਤ ਮਿਸ਼ਰਾ ਨੇ ਬੁੱਧਵਾਰ ਨੂੰ ਦੱਸਿਆ ਕਿ ਅਦਾਲਤ ਨੇ ਬੀਮਾ ਧਨ ਰਾਸ਼ੀ ਹੜੱਪਣ ਦੇ ਲਾਲਚ 'ਚ ਇਕ ਜਨਾਨੀ ਦੀ 3 ਮਈ 2017 ਦੀ ਰਾਤ ਕਰੀਬ 10 ਵਜੇ ਕਾਰ ਨਾਲ ਕੁਚਲ ਕੇ ਹੱਤਿਆ ਕਰਨ ਦਾ ਜ਼ੁਰਮ ਸਾਬਤ ਹੋਣ 'ਤੇ ਮ੍ਰਿਤਕਾ ਦੇ 2 ਪੁੱਤਾਂ ਅਮਰ ਸਿੰਘ (23) ਅਤੇ ਰਾਹੁਲ ਸਿੰਘ (21) ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਦੋਹਾਂ ਨੂੰ 30-30 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਫਤਿਹਪੁਰ ਜ਼ਿਲ੍ਹੇ ਦੀ ਬਿੰਦਕੀ ਕੋਤਵਾਲੀ ਦੇ ਠਿਠੌਰੀ ਪਿੰਡ ਦੇ ਅਮਰ ਸਿੰਘ ਅਤੇ ਉਸ ਦੇ ਛੋਟੇ ਭਰਾ ਰਾਹੁਲ ਸਿੰਘ ਨੇ ਮਾਂ ਗੁੱਡੀ ਦੇਵੀ (44) ਦਾ ਕਤਲ ਕਰ ਕੇ ਉਸ ਦੇ ਨਾਂ ਦੀ ਬੀਮਾ ਪਾਲਿਸੀ ਦੀ ਧਨ ਰਾਸ਼ੀ ਹੜਪਣ ਦੀ ਯੋਜਨਾ ਰਚੀ।
ਇਹ ਵੀ ਪੜ੍ਹੋ : ਇਕ ਸਾਲ ਦੇ ਪੁੱਤ ਨੂੰ ਦਿੰਦਾ ਸੀ ਘੱਟ ਸੁਣਾਈ, ਮਾਂ ਨੇ ਕਤਲ ਕਰ ਖ਼ੁਦ ਵੀ ਕੀਤੀ ਖ਼ੁਦਕੁਸ਼ੀ
ਮੌਤ ਹੋਣ ਤੱਕ ਕਾਰ ਨਾਲ ਕੁਚਲਦੇ ਰਹੇ
ਉਨ੍ਹਾਂ ਨੇ ਦੱਸਿਆ ਕਿ ਸਾਜਿਸ਼ ਅਨੁਸਾਰ ਅਮਰ ਸਿੰਘ ਆਪਣੀ ਮਾਂ ਨੂੰ ਬਾਈਕ 'ਤੇ ਬਿਠਾ ਕੇ 3 ਮਈ 2017 ਨੂੰ ਚਿੱਤਰਕੂਟ 'ਚ ਦਰਸ਼ਨ ਕਰਵਾਉਣ ਲੈ ਗਿਆ ਅਤੇ ਰਾਤ ਕਰੀਬ 10 ਵਜੇ ਬੇਂਦਾ-ਜੌਹਰਪੁਰ ਪਿੰਡ ਨੇੜੇ ਇਕ ਟਰੱਕ ਦੇ ਸਾਹਮਣੇ ਆਉਣ 'ਤੇ ਅਮਰ ਸਿੰਘ ਨੇ ਆਪਣੀ ਮਾਂ ਨੂੰ ਬਾਈਕ ਤੋਂ ਸੜਕ 'ਤੇ ਸੁੱਟ ਦਿੱਤਾ। ਇਸ ਤੋਂ ਬਾਅਦ ਅਮਰ ਸਿੰਘ ਨੇ ਮਾਂ ਨੂੰ ਘਸੀਟ ਕੇ ਕਾਰ ਅੱਗੇ ਸੁੱਟ ਦਿੱਤਾ। ਇਹ ਕਾਰ ਉਸ ਦਾ ਛੋਟਾ ਭਰਾ ਰਾਹੁਲ ਚੱਲਾ ਰਿਹਾ ਸੀ। ਏ.ਡੀ.ਜੀ.ਸੀ. ਨੇ ਦੱਸਿਆ ਕਿ ਸਾਜਿਸ਼ ਅਨੁਸਾਰ ਰਾਹੁਲ ਕਾਰ 'ਤੇ ਵੱਡੇ ਭਰਾ ਦੀ ਬਾਈਕ ਦਾ ਪਿੱਛਾ ਬਾਂਦਾ ਤੋਂ ਹੀ ਕਰ ਰਿਹਾ ਸੀ। ਉਸ ਨੇ ਅੱਗੇ-ਪਿੱਛੇ ਕਾਰ ਮੋੜ ਕੇ ਕਾਰ ਨੂੰ ਉਦਂ ਤੱਕ ਕੁਚਲਿਆ, ਜਦੋਂ ਤੱਕ ਉਸ ਦੀ ਮੌਤ ਹੋਣ ਦਾ ਭਰੋਸਾ ਨਹੀਂ ਹੋ ਗਿਆ। ਮਿਸ਼ਰਾ ਨੇ ਦੱਸਿਆ ਕਿ ਇਸ ਮਾਮਲੇ 'ਚ ਅਮਰ ਸਿੰਘ ਨੇ ਅਣਪਛਾਤੇ ਟਰੱਕ ਚਾਲਕ ਵਿਰੁੱਧ ਥਾਣੇ 'ਚ ਝੂਠਾ ਮੁਕੱਦਮਾ ਵੀ ਦਰਜ ਕਰਵਾਇਆ ਸੀ ਪਰ ਘਟਨਾ ਦੀ ਜਾਂਚ 'ਚ ਸਬ ਇੰਸਪੈਕਟਰ (ਐੱਸ.ਆਈ.) ਉਪੇਂਦਰ ਨਾਥ ਨੇ ਪਾਇਆ ਕਿ ਬੀਮਾ ਦੀ ਧਨ ਰਾਸ਼ੀ ਹੜਪਣ ਲਈ ਦੋਵੇਂ ਭਰਾਵਾਂ ਨੇ ਆਪਣੀ ਮਾਂ ਦੀ ਕਾਰ ਨਾਲ ਕੁਚਲ ਕੇ ਹੱਤਿਆ ਕੀਤੀ ਹੈ ਅਤੇ ਟਰੱਕ ਚਾਲਕ ਵਿਰੁੱਧ ਫਰਜ਼ੀ ਮੁਕੱਦਮਾ ਦਜਰ ਕਰਵਾਇਆ ਹੈ।
ਇਹ ਵੀ ਪੜ੍ਹੋ : 3 ਬੱਚਿਆਂ ਨੂੰ ਨਹਿਰ 'ਚ ਸੁੱਟ ਆਇਆ ਕਲਯੁੱਗੀ ਪਿਓ, ਘਰ ਆ ਕੇ ਪਤਨੀ ਨੂੰ ਦੱਸਿਆ
ਕਿਸਾਨਾਂ ਦਾ ਦਿੱਲੀ ਕੂਚ: ਰਾਸ਼ਨ-ਪਾਣੀ ਲੈ ਕੇ ਹਰਿਆਣਾ ਬਾਰਡਰ 'ਤੇ ਪੁੱਜੇ ਪੰਜਾਬ ਦੇ ਕਿਸਾਨ
NEXT STORY