ਨਵੀਂ ਦਿੱਲੀ- ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਸਮੇਤ 14 ਸੰਸਦ ਮੈਂਬਰਾਂ ਨੇ ਵੀਰਵਾਰ ਯਾਨੀ ਕਿ ਅੱਜ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ। ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਨਵੇਂ ਸੰਸਦ ਭਵਨ ਵਿਚ ਉਨ੍ਹਾਂ ਨੂੰ ਸਹੁੰ ਚੁਕਾਈ। ਕਰਨਾਟਕ ਤੋਂ ਕਾਂਗਰਸ ਨੇਤਾ ਅਜੇ ਮਾਕਨ ਅਤੇ ਸੈਯਦ ਨਾਸਿਰ ਹੁਸੈਨ, ਉੱਤਰ ਪ੍ਰਦੇਸ਼ ਤੋਂ ਭਾਜਪਾ ਨੇਤਾ ਆਰ. ਪੀ. ਐੱਨ. ਸਿੰਘ ਅਤੇ ਪੱਛਮੀ ਬੰਗਾਲ ਤੋਂ ਭਾਜਪਾ ਦੇ ਸਮਿਕ ਭੱਟਾਚਾਰੀਆ ਉਨ੍ਹਾਂ 14 ਨੇਤਾਵਾਂ ਵਿਚ ਸ਼ਾਮਲ ਹਨ, ਜਿਨ੍ਹਾਂ ਨੇ ਰਾਜ ਸਭਾ ਮੈਂਬਰ ਦੇ ਰੂਪ ਵਿਚ ਸਹੁੰ ਚੁੱਕੀ।
ਸੋਨੀਆ ਗਾਂਧੀ ਪਹਿਲੀ ਵਾਰ ਰਾਜ ਸਭਾ ਦੀ ਮੈਂਬਰ ਬਣੀ ਹੈ। ਉਨ੍ਹਾਂ ਨੇ ਸਦਨ ਦੇ ਨੇਤਾ ਪਿਊਸ਼ ਗੋਇਲ ਅਤੇ ਕਾਂਗਰਸ ਪ੍ਰਧਾਨ ਅਤੇ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਦੀ ਮੌਜੂਦਗੀ 'ਚ ਸਹੁੰ ਚੁੱਕੀ। ਸਹੁੰ ਚੁੱਕ ਸਮਾਗਮ ਦੌਰਾਨ ਉਨ੍ਹਾਂ ਦੀ ਧੀ ਪ੍ਰਿਅੰਕਾ ਗਾਂਧੀ ਵਾਡਰਾ ਵੀ ਮੌਜੂਦ ਸੀ। ਇਸ ਮੌਕੇ ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰੀਵੰਸ਼ ਅਤੇ ਜਨਰਲ ਸਕੱਤਰ ਪੀਸੀ ਮੋਦੀ ਵੀ ਮੌਜੂਦ ਸਨ।
ਜਨਤਾ ਦਲ (ਯੂਨਾਈਟਿਡ) ਦੀ ਟਿਕਟ 'ਤੇ ਬਿਹਾਰ ਤੋਂ ਚੁਣੇ ਗਏ ਸੰਜੇ ਕੁਮਾਰ ਝਾਅ, ਓਡੀਸ਼ਾ ਦੀ ਸੱਤਾਧਾਰੀ ਬੀਜੂ ਜਨਤਾ ਦਲ ਤੋਂ ਸੁਭਾਸ਼ੀਸ਼ ਖੁੰਟੀਆ ਅਤੇ ਦੇਬਾਸ਼ੀਸ਼ ਸਾਮੰਤਰੇ, ਜਦਕਿ ਰਾਜਸਥਾਨ ਤੋਂ ਭਾਜਪਾ ਦੀ ਟਿਕਟ 'ਤੇ ਚੁਣੇ ਗਏ ਮਦਨ ਰਾਠੌੜ ਨੇ ਵੀ ਰਾਜ ਸਭਾ ਦੇ ਮੈਂਬਰਾਂ ਵਜੋਂ ਸਹੁੰ ਚੁੱਕੀ। YSRCP ਨੇਤਾਵਾਂ ਗੋਲਾ ਬਾਬੂ ਰਾਓ, ਮੇਧਾ ਰਘੂਨਾਥ ਰੈੱਡੀ ਅਤੇ ਆਂਧਰਾ ਪ੍ਰਦੇਸ਼ ਤੋਂ ਯੇਰਾਮ ਵੈਂਕਟਾ ਸੁੱਬਾ ਰੈੱਡੀ ਨੇ ਵੀ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਬਾਅਦ ਵਿਚ ਸਾਰਿਆਂ ਨੇ ਰਾਜ ਸਭਾ ਦੇ ਚੇਅਰਮੈਨ ਨਾਲ ਇਕ ਗਰੁੱਪ ਫੋਟੋ ਲਈ ਪੋਜ਼
ਦੇਸ਼ ਦੇ ਟਾਪ 8 ਸ਼ਹਿਰਾਂ 'ਚ ਜਨਵਰੀ-ਮਾਰਚ 'ਚ ਰਿਹਾਇਸ਼ੀ ਵਿਕਰੀ 9 ਫ਼ੀਸਦੀ ਵਧੀ : ਨਾਈਟ ਫਰੈਂਕ
NEXT STORY